February 22, 2026 4:23 pm

ਡਾ.ਬਲਵਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਸਿਹਤ ਪ੍ਰੋਗਰਾਮਾਂ ਸੰਬੰਧੀ ਵਿਚਾਰ ਵਟਾਂਦਰਾ

Share:

ਹੁਸ਼ਿਆਰਪੁਰ 11 ਮਈ ( ਤਰਸੇਮ ਦੀਵਾਨਾ ) ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ  ਅੱਜ ਦਫਤਰ ਸਿਵਲ ਸਰਜਨ ਵਿਖੇ ਜ਼ਿਲ੍ਹੇ  ਦੇ ਸਮੂਹ ਪ੍ਰੋਗਰਾਮ ਅਫਸਰ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ , ਜਿਸ ਵਿੱਚ ਜਿਲ੍ਹੇ ਅੰਦਰ ਚੱਲ ਰਹੇ ਸਾਰੇ ਸਿਹਤ ਪ੍ਰੋਗਰਾਮਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ, ਚੈਕ ਅਪ ਅਤੇ ਸੰਪੂਰਨ ਟੀਕਾਕਰਨ ਸੰਬੰਧੀ ਗੱਲ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਗਰਭਵਤੀ ਔਰਤਾਂ ਦੇ ਪਹਿਲੇ ਅਤੇ ਚੌਥੇ ਚੈੱਕ ਅਪ ਵਲ ਖਾਸ ਧਿਆਨ ਦਿੱਤਾ ਜਾਵੇ ਅਤੇ ਉੱਚ ਜੋਖਮ ਵਾਲੀਆਂ ਗਰਭਵਤੀਆਂ ਤੇ ਜਿਆਦਾ ਫੋਕਸ ਕੀਤਾ ਜਾਵੇ ਤਾਂ ਜੋ ਸਮਾਂ ਰਹਿੰਦਿਆਂ ਮੁਸ਼ਕਿਲ ਦਾ ਪਤਾ ਲਗਾ ਕੇ ਸਹੀ ਸਮੇਂ ਤੇ ਇਲਾਜ਼ ਕੀਤਾ ਜਾ ਸਕੇ। ਉਹਨਾਂ ਨੇ ਹੋਮ ਡਿਲਿਵਰੀ ਬਾਰੇ ਖਾਸ ਹਿਦਾਇਤ  ਕਰਦਿਆਂ ਕਿਹਾ ਕਿ ਜ਼ੀਰੋ ਹੋਮ ਡਿਲੀਵਰੀ ਟਾਰਗੇਟ ਫਾਲੋ ਕੀਤਾ ਜਾਵੇ ਅਤੇ ਸੰਸਥਾਗਤ ਜਣੇਪੇ ਵਿਚ ਸਿਜ਼ੇਰੀਅਨ ਦੀ ਗਿਣਤੀ ਘੱਟ  ਅਤੇ ਨੌਰਮਲ ਜਣੇਪਾ ਤੇ ਜਿਆਦਾ ਧਿਆਨ ਦਿੱਤਾ ਜਾਵੇ ।
            ਸਿਵਲ ਸਰਜਨ ਨੇ ਜਿਲ੍ਹੇ ਅੰਦਰ ਵੱਧ ਰਹੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਸਾਰੇ ਬਲਾਕਾਂ ਦੇ ਐਸ.ਐਮ.ਓਜ਼ ਨੂੰ ਆਪਣੇ ਆਪਣੇ ਬਲਾਕ ਵਿਚ ਸੈਂਪਲਿੰਗ ਵਧਾਉਣ ਅਤੇ ਕੋਰੋਨਾ ਨਾਲ ਨਜਿੱਠਣ ਦੇ ਪੂਰੇ ਪ੍ਰਬੰਧ ਕਰਨ ਲਈ ਆਖਿਆ ਤਾਂ ਜੋ ਕਿਸੀ ਵੀ ਸਥਿਤੀ ਨਾਲ ਨਜਿੱਠਆ ਜਾ ਸਕੇ। ਟੀਕਾਕਰਨ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਦਸੰਬਰ 2023 ਤੱਕ ਮੀਜ਼ਲ ਅਤੇ ਰੁਬੇਲਾ ਦਾ ਖ਼ਾਤਮਾ  ਕਰਨ ਦਾ ਟੀਚਾ ਨਿਸ਼ਚਿਤ ਕੀਤਾ ਗਿਆ ਹੈ ,ਇਸ ਲਈ ਐਮ ਆਰ ਦੀ ਪਹਿਲੀ ਅਤੇ ਦੂਜੀ ਡੋਜ਼ ਦੀ ਕਵਰੇਜ 100 ਫੀਸਦੀ ਯਕੀਨੀ ਬਣਾਈ ਜਾਵੇ। ਉਹਨਾਂ ਡੇਂਗੂ ‘ਤੇ ਅਗਾਊਂ ਨਜ਼ਰਸਾਨੀ ਕਰਦਿਆਂ ਨਿਰਦੇਸ਼ ਦਿਤੇ ਕਿ ਐਨ ਵੀ ਬੀ ਡੀ ਸੀ ਪੀ ਪ੍ਰੋਗਰਾਮ ਅਧੀਨ ਸਰਵੇ ਕਰ ਕੇ ਰੋਜ਼ਾਨਾ ਰਿਪੋਰਟ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਡੇਂਗੂ ਦੇ ਕੇਸਾਂ ਨੂੰ ਰੋਕਿਆ ਜਾ ਸਕੇ । ਜ਼ਿਲ੍ਹੇ ਅੰਦਰ ਸੈਕਸ ਰੇਸ਼ੋ ਦੇ ਸੰਬੰਧ ਵਿਚ ਗੱਲਬਾਤ ਕਰਦਿਆਂ ਉਹਨਾਂ ਕਿ ਪੰਜਾਬ ਦੀ ਸੈਕਸ ਰੇਸ਼ੋ ਇਸ ਵੇਲੇ 936 ਹੈ । ਜਿਹਨਾਂ ਬਲਾਕਾਂ ਦੀ ਸੈਕਸ ਰੇਸ਼ੋ ਘੱਟ ਹੈ ਉਹਨਾਂ ਬਲਾਕਾਂ ਵਿਚ ਪੰਚਾਇਤਾਂ ਨਾਲ ਮਿਲ ਕੇ ਜਾਗਰੂਕਤਾ ਕੈਂਪ ਅਤੇ ਸੈਮੀਨਾਰ ਕਰਵਾਏ ਜਾਣ ਤਾਂ ਜੋ ਜ਼ਿਲ੍ਹੇ ਦੀ ਸੈਕਸ ਰੇਸ਼ੋ ਵਿਚ ਹੋਰ ਸੁਧਾਰ ਕੀਤਾ ਜਾ ਸਕੇ । ਹੈਪੇਟਾਈਟੱਸ-ਬੀ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਹਨਾ ਦੱਸਿਆ ਕਿ ਹੈਪੇਟਾਈਟੱਸ-ਬੀ ਦੀ ਐਂਟੀਬੋਡੀਜ਼ ਵੈਕਸੀਨ ਉਹਨਾਂ ਗਰਭਵਤੀ ਔਰਤਾਂ ਲਈ ਉਪਲੱਬਧ ਹੈ ਜਿਹੜੀਆਂ ਹੈਪੇਟਾਈਟਿਸ ਬੀ ਪੋਜ਼ੀਟਿਵ ਹਨ। ਜਿਸ ਬਲਾਕ ਵਿਚ ਇਸ ਤਰਾਂ ਦੀਆਂ ਗਰਭਵਤੀ ਔਰਤਾਂ ਹਨ ਉਹਨਾਂ ਦੇ ਸਮਾਂ ਰਹਿੰਦਿਆਂ ਵੈਕਸੀਨ ਲਗਾ ਦਿੱਤੀ ਜਾਵੇ। ਆਮ ਆਦਮੀ ਕਲੀਨਿਕ ਸੰਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਨੇ ਓਥੋਂ ਦੇ ਸੰਬੰਧਿਤ ਸਟਾਫ ਨੂੰ ਬਾਇਓ ਮੈਡੀਕਲ ਵੇਸਟ ਨੂੰ ਮੈਨੇਜਮੈਂਟ ਦੇ ਪ੍ਰੋਟੋਕਾਲ ਅਨੁਸਾਰ ਨਿਪਟਾਰਾ ਕਰਨ ਦੀ ਹਿਦਾਇਤ  ਕੀਤੀ ।ਉਹਨਾਂ ਨੇ ਕਿਹਾ ਕਿ ਆਰ ਐਨ. ਟੀ. ਸੀ. ਪੀ ਪ੍ਰੋਗਰਾਮ ਅਧੀਨ ਮੰਥਲੀ ਟਾਰਗੇਟ ਅਨੁਸਾਰ ਚਲਾਨ ਕੱਟੇ ਜਾਣ ।
            ਮੀਟਿੰਗ ਦੇ ਅੰਤ ਵਿਚ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਨੇ ਕਿਹਾ ਕਿ ਪਰਫਾਰਮੈਂਸ ਦੇ ਹਿਸਾਬ ਨਾਲ ਜਿਹੜੇ ਪੈਰਾਮੀਟਰ ਘੱਟ ਹਨ ਉਹਨਾਂ ਉਪਰ ਫੋਕਸ ਕੀਤਾ ਜਾਵੇ ਤਾਂ  ਜੋ ਬਾਅਦ ਵਿਚ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ । ਉਹਨਾਂ ਸਾਰੇ ਅਫਸਰ ਸਾਹਿਬਾਨ ਨੂੰ ਇਕ ਟੀਮ ਵਾਂਗ ਕੰਮ  ਕਰਦੇ ਹੋਏ ਜ਼ਿਲ੍ਹੇ ਵਿਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਵੱਧਤਾ ਨੂੰ ਦੁਹਰਾਇਆ
seculartvindia
Author: seculartvindia

Leave a Comment

Voting poll

What does "money" mean to you?
  • Add your answer

latest news