
ਬਰੈਂਪਟਨ, ਉਨਟਾਰੀਓ (ਰਾਜ ਗੋਗਨਾ/ਕੁਲਤਰਨ ਪਧਿਆਣਾ)- ਕੈਨੇਡਾ ਦੇ ਸਭ ਤੋਂ ਵਿਅਸਤ ਵਿੰਡਸਰ ਬਾਰਡਰ ਰਾਹੀ ਲੰਘੀ ਦਸੰਬਰ 2021 ‘ਚ 98 ਕਿਲੋਗ੍ਰਾਮ ਕੌਕੀਨ ਜਿਸਦਾ ਬਾਜ਼ਾਰੀ ਮੁੱਕ 12 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ। ਉਸ ਨੂੰ ਲੰਘਾਉਣ ਦੇ ਦੋਸ਼ ਹੇਠ ਬਰੈਂਪਟਨ ਵਾਸੀ ਪੰਜਾਬੀ ਟਰੱਕ ਡਰਾਈਵਰ ਜੁਗਰਾਜ ਪ੍ਰੀਤ ਸਿੰਘ (24)ਸਾਲ ਨੂੰ ਉਨਟਾਰੀਓ ਦੀ ਬਰੈਂਟਫ੍ਰੌਰਡ ਦੀ ਅਦਾਲਤ ਵੱਲੋ ਸਾਢੇ ਦਸ ਸਾਲ ਦੀ ਸਜ਼ਾ ਸੁਣਾਈ ਗਈ ਹੈ ,ਸਜ਼ਾ ਕੱਟਣ ਤੋਂ ਬਾਅਦ ਡਰਾਈਵਰ ਜੁਗਰਾਜ ਪ੍ਰੀਤ ਸਿੰਘ ਨੂੰ ਭਾਰਤ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਮਾਣਯੋਗ ਜੱਜ ਨੇ ਆਪਣੇ ਸਖ਼ਤ ਰੁੱਖ ਅਪਣਾਉਦੇਂ ਹੋਏ ਕਿਹਾ ਹੈ ਕਿ ਇੱਕ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਆਉਣ ਤੋਂ ਬਾਅਦ ਜੁਗਰਾਜ ਪ੍ਰੀਤ ਵੱਲੋ ਇਸ ਮੁਲਕ ਦੀਆਂ ਕਦਰਾਂ ਕੀਮਤਾਂ ਦਾ ਸਤਿਕਾਰ ਨਹੀਂ ਕੀਤਾ ਗਿਆ, ਦੱਸਣਯੋਗ ਹੈ ਕਿ ਇਸ ਮਾਮਲੇ ਚ ਜੁਗਰਾਜ ਪ੍ਰੀਤ ਵੱਲੋ ਆਪਣੇ ਤੇ ਲੱਗੇ ਦੌਸ਼ ਵੀ ਅਦਾਲਤ ਵਿੱਚ ਸਵੀਕਾਰ ਕਰ ਲਏ ਸਨ ਅਤੇ ਕੈਨੇਡਾ ਤੋ ਡਿਪੋਰਟ ਨਾ ਕਰਨ ਦੀ ਬੇਨਤੀ ਵੀ ਕੀਤੀ ਸੀ , ਪ੍ਰੰਤੂ ਜੱਜ ਨੇ ਇਹ ਵੀ ਕਿਹਾ ਹੈ ਕਿ ਜੁਗਰਾਜ ਪ੍ਰੀਤ ਸਿੰਘ ਇਸ ਮਾਮਲੇ ਦਾ ਮਾਸਟਰਮਾਈਂਡ ਤੇ ਇੱਕਲਾ ਫਾਇਦਾ ਉਠਾਉਣ ਵਾਲਾ ਨਹੀਂ ਸੀ।