April 9, 2026 8:40 am

ਟੀ.ਸੀ.ਆਈ ਦੀ 22ਵੀਂ ਰਾਸ਼ਟਰੀ ਕਾਨਫਰੰਸ ਸੰਪੰਨ; ਕੰਵਲਜੀਤ ਸਿੰਘ ਢੀਂਡਸਾ ਕੌਮੀ ਪ੍ਰਧਾਨ ਚੁਣੇ ਗਏ

Share:

ਦਲਜੀਤ ਕੌਰ/ਲਹਿਰਾਗਾਗਾ, 2 ਮਈ, 2023: ਜਰਮਨ ਫਿਲਾਸਫ਼ਰ ਰੂਥ ਕੌਹਨ ਦੁਆਰਾ ਦੂਸਰੀ ਵਿਸ਼ਵ ਜੰਗ ਨਾਲ ਝੰਬੀ ਮਾਨਵਤਾ ਵਿਚ ਆਪਸੀ ਸੰਵਾਦ, ਸਮਝ ਅਤੇ ਸੰਵੇਦਨਾ ਦੇ ਪਸਾਰ ਲਈ ਸ਼ੁਰੂ ਕੀਤੀ ਵਿਧਾ ਟੀ.ਸੀ.ਆਈ ਦੀ ਭਾਰਤੀ ਇਕਾਈ ਦਾ ਪ੍ਰਧਾਨ ਕੰਵਲਜੀਤ ਸਿੰਘ ਢੀਂਡਸਾ ਨੂੰ ਚੁਣਿਆ ਗਿਆ। ਟੀ.ਸੀ.ਆਈ ਦੀ ਕੇਰਲਾ ਦੇ ਕਾਲੀਕਟ ਵਿਖੇ ਹੋਈ 22ਵੀਂ ਰਾਸ਼ਟਰੀ ਕਾਨਫਰੰਸ ਦੌਰਾਨ ਇਹ ਚੋਣ ਹੋਈ, ਜਿਸ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਡੈਲੀਗੇਟਸ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਕੰਵਲਜੀਤ ਸਿੰਘ ਢੀਂਡਸਾ ਪਿਛਲੇ 20 ਸਾਲਾਂ ਤੋਂ ਨਿਰੰਤਰ ਇਸ ਅੰਤਰ ਰਾਸ਼ਟਰੀ ਸੰਸਥਾ ਨਾਲ ਜੁੜੇ ਹੋਏ ਹਨ। ਇਸ ਸਮੇਂ ਤਾਮਿਨਲਾਡੂ ਦੀ ਡਾ. ਐਕਸ ਰੋਸਰੀ ਮੈਰੀ ਅਤੇ ਕੋਟਿਅਮ ਦੇ ਡਾ. ਜੋਬੀ ਸਾਈਰਕ ਨੂੰ ਮੀਤ ਪ੍ਰਧਾਨ, ਕਾਲੀਕਟ ਦੇ ਅਬਦੁਲ ਗਫੂਰ ਨੂੰ ਜਨਰਲ ਸਕੱਤਰ ਅਤੇ ਬੰਗਲੌਰ ਦੇ ਡਾ. ਪਰਦੀਪ ਐਸ.ਰਾਜ ਅਤੇ ਅਬਦੁਲ ਰਹਿਮਾਨ ਨੂੰ ਜੁਆਇੰਟ ਸੈਕਟਰੀ ਚੁਣਿਆ ਗਿਆ।
ਨਵ-ਨਿਯੁਕਤ ਪ੍ਰਧਾਨ ਕੰਵਲਜੀਤ ਢੀਂਡਸਾ ਨੇ ਦੱਸਿਆ ਕਿ ਮਨੁੱਖ ਦੁਆਰਾ ਦੂਸਰੇ ਮਨੁੱਖ ਨੂੰ ਸਮਝਣਾ ਅਤੇ ਆਪਸੀ ਸੰਵਾਦ ਨੂੰ ਨਿਰੰਤਰ ਰਾਜੀ ਰੱਖਕੇ ਹੀ ਅਸੀਂ ਮਾਨਸਿਕ ਤਣਾਓ ਤੋਂ ਮੁਕਤ ਹੋ ਸਕਦੇ ਹਾਂ ਅਤੇ ਇਸ ਸੰਸਾਰ ਨੂੰ ਖੂਬਸੂਰਤ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਉਹ ਟੀ.ਸੀ.ਆਈ ਦੇ ਪ੍ਰਚਾਰ ਅਤੇ ਪਸਾਰ ਲਈ ਯਤਨਸ਼ੀਲ ਰਹਿਣਗੇ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news