
ਹੁਸ਼ਿਆਰਪੁਰ 30 ਮਈ ( ਤਰਸੇਮ ਦੀਵਾਨਾ ) ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਆਈ ਪੀ ਐਸ ਨੇ ਜਿਲੇ ਅੰਦਰ ਮਾੜੇ ਅਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ ਕੁਲਵੰਤ ਸਿੰਘ ਡੀ ਐਸ ਪੀ ਸਬ ਡਵੀਜਨ ਟਾਡਾ ਦੀ ਅਗਵਾਹੀ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਏ ਵਿੱਚ ਨਸ਼ਾ ਵੇਚਣ ਵਾਲੇ/ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ। ਪੁਲਿਸ ਅਧਿਕਾਰੀਆ ਨੇ ਦੱਸਿਆ ਕਿ ਐਸ.ਆਈ ਗੁਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਰੜਾ ਮੋੜ ਇੱਕ ਮਹਿੰਦਰਾ ਬੋਲੈਰੋ ਗੱਡੀ ਨੰਬਰ ਪੀ ਬੀ 2-ਸੀ ਆਰ-9704 ਨੂੰ ਰੋਕਿਆਂ ਜਿਸ ਵਿੱਚੋਂ 4 ਵਿਅਕਤੀਆ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਗੱਡੀ ਵਿੱਚ ਬਿਜਲੀ ਦੇ ਟਰਾਂਸਫਾਰਮਾਂ ਵਿੱਚੋਂ ਚੋਰੀ ਕੀਤੇ ਹੋਏ ਤੇਲ ਸਮੇਤ ਕਾਬੂ ਕੀਤਾ ਇਹਨਾ ਨੇ ਆਪਣੀ ਗੱਡੀ ਨੂੰ ਕਾਲੇ ਰੰਗ ਦੀ ਤਰਪਾਲ ਨਾਲ ਢੱਕ ਕੇ ਅੰਦਰ ਇਹ ਸਮਾਨ ਲਕੋਕੇ ਰੱਖਿਆਂ ਸੀ ਅਤੇ ਇਹਨਾ ਪਾਸੋ ਚੋਰੀਸ਼ੁਦਾ ਤੇਲ ਤੋਂ ਇਲਾਵਾ ਤੇਲ ਕੱਢਣ ਲਈ ਵਰਤਿਆ ਸਾਜੋ ਸਮਾਨ ਵੀ ਬ੍ਰਾਮਦ ਹੋਇਆ। ਇਹਨਾ ਫੜੇ ਗਏ ਵਿਅਕਤੀਆ ਨੇ ਆਂਪਣੇ ਇਸ ਚੋਰੀ ਦੇ ਧੰਦੇ ਨੂੰ ਇਲਾਕਾ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਤੋਂ ਹੋਰ ਵੱਖ-2 ਥਾਣਿਆਂ ਦੇ ਇਲਾਕਿਆਂ ਵਿੱਚੋਂ ਵੱਖ ਥਾਵਾ ਤੋ ਤੇਲ ਚੋਰੀ ਕੀਤਾ ਅਤੇ ਇਸ ਨੂੰ ਵੇਚ ਕੇ ਨਸ਼ੇ ਦੀ ਖਰੀਦੋ ਖਰੋਦ ਕਰਕੇ ਅਲੱਗ-2 ਜਗ੍ਹਾ ਨਸ਼ੇ ਦੀ ਸਪਾਲਈ ਵੀ ਕਰਦੇ ਸਨ। ਇਹਨਾ ਸਾਰਿਆ ਨੇ ਰਲ ਕੇ ਇੱਕ ਗੈਂਗ ਬਣਾਇਆ ਹੋਇਆਂ ਹੈ । ਇਹਨਾ ਵਿੱਚੋਂ ਕੁੱਝ ਵਿਅਕਤੀਆ ਦੇ ਖਿਲਾਫ ਮੁਕੱਦਮੇ ਦਰਜ ਹਨ ਤੇ ਹੁਣ ਜਮਾਨਤ ਤੇ ਬਾਹਰ ਆਏ ਹੋਏ ਹਨ। ਉਹਨਾਂ ਦੱਸਿਆ ਕਿ ਉਕਤ ਵਿਅਕਤੀਆ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਉਹਨਾ ਦੱਸਿਆ ਕਿ ਫੜੇ ਗਏ ਵਿਅਕਤੀਆ ਨੂੰ ਅਦਾਲਤ ਵਿੱਚ ਪੇਸ ਕਰਕੇ ਤੇ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ ਕੀਤੀ ਜਾਵੇਗੀ ਕਿ ਇਹਨਾ ਨੇ ਨਸ਼ਾ ਅਤੇ ਚੋਰੀ ਸੁਦਾ ਤੇਲ ਕਿੱਥੋਂ-2 ਚੋਰੀ ਕੀਤਾ ਸੀ।