
ਨਵੀਂ ਦਿੱਲੀ, 22 ਜੂਨ/ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਜੇ ਕਾਂਗਰਸ ਆਰਡੀਨੈਂਸ ਮਾਮਲੇ ’ਤੇ ਉਨ੍ਹਾਂ ਦਾ ਸਮਰਥਨ ਨਹੀਂ ਕਰਦੀ ਹੈ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਬਿਹਾਰ ਦੇ ਪਟਨਾ ’ਚ ਹੋਣ ਵਾਲੀ ਵਿਰੋਧੀ ਪਾਰਟੀਆਂ ਦੀ ਬੈਠਕ ’ਚੋਂ ਵਾਕਆਊਟ ਕਰ ਸਕਦੇ ਹਨ। ਸੂਤਰਾਂ ਨੇ ਕਿਹਾ,‘ਅਸੀਂ ਚਾਹੁੰਦੇ ਹਾਂ ਕਿ ਕਾਂਗਰਸ ਆਰਡੀਨੈਂਸ ਮਾਮਲੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰੇ। ਅਸੀਂ ਕਾਂਗਰਸ ਨੇਤਾਵਾਂ ਨਾਲ ਮੀਟਿੰਗ ਦੀ ਬੇਨਤੀ ਕੀਤੀ ਸੀ ਪਰ ਉਹ ਮਿਲੇ ਨਹੀਂ। ਹੁਣ ਜੇ ਕਾਂਗਰਸ ਭਲਕੇ ਵਿਰੋਧੀ ਧਿਰ ਦੀ ਬੈਠਕ ਦੌਰਾਨ ਆਰਡੀਨੈਂਸ ਦੇ ਮੁੱਦੇ ‘ਤੇ ਸਾਡਾ ਸਮਰਥਨ ਨਹੀਂ ਕਰਦੀ ਹੈ ਤਾਂ ਦਿੱਲੀ ਦੇ ਮੁੱਖ ਮੰਤਰੀ ਵਾਕਆਊਟ ਕਰ ਦੇਵਾਂਗੇ।’