February 4, 2026 4:46 pm

ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨ ਖੇਲਾਂ ਵਿਖੇ  ਕਲਚਰਲ ਕੰਪੀਟੀਸ਼ਨ ਉਮੰਗ 2023 ਦਾ ਆਯੋਜਨ ਕੀਤਾ ਗਿਆ। 

Share:

ਹੁਸ਼ਿਆਰਪੁਰ 1 ਅਪ੍ਰੈਲ  (ਤਰਸੇਮ ਦੀਵਾਨਾ) ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨ ਖੇਲਾਂ ਹੁਸ਼ਿਆਰਪੁਰ ਸਪੈਸ਼ਲ ਓਲਪਿੰਕਸ ਭਾਰਤ ਪੰਜਾਬ ਚੈਪਟਰ ਦੇ ਸਹਿਯੋਗ ਨਾਲ ਜੇਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਜਲੰਧਰ ਫਗਵਾੜਾ ਬਾਈ ਪਾਸ ਹੁਸ਼ਿਆਰਪੁਰ ਵਿੰਚ 5ਵਾਂ ਸਟੇਟ ਕਲਚਰਲ ਕੰਪੀਟੀਸ਼ਨ ਉਮੰਗ 2023 ਦਾ ਆਯੋਜਨ ਕੀਤਾ ਗਿਆ। ਇਸ ਕਲਚਰਲ  ਕੰਪੀਟੀਸ਼ਨ ਦੇ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਮਾਣਯੋਗ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਐਮ.ਐਲ.ਏ. ਹੁਸ਼ਿਆਰਪੁਰ ਜੀ ਸਨ। ਉਹਨਾਂ ਦੇ ਨਾਲ ਸ਼੍ਰੀ ਸੁਰਿੰਦਰ ਸਿੰਘ ਸ਼ਿੰਦਾ ਮੇਅਰ ਜੀ ਸਨ। ਸਕੂਲ ਦੇ ਸਪੈਸ਼ਲ ਬੱਚਿਆਂ  ਨੇ ਪੌਦਾ ਭੇਂਟ ਕਰਕੇ ਮੁੱਖ ਮਹਿਮਾਨ ਜੀ ਦਾ ਸਵਾਗਤ ਕੀਤਾ। ਜੇ.ਐਸ.ਐਸ. ਆਸ਼ਾ ਕਿਰਨ ਟੀਚਰ ਟ੍ਰੇਨਿੰਗ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਯੂਨੀਫਾਈਡ ਡਾਂਸ ਆਈਟਮ ਪੇਸ਼ ਕੀਤਾ। ਯੂਨੀਫਾਈਡ ਡਾਂਸ ਪੇਸ਼ਕਸ਼ ਵਿਚ ਸਪੈਸ਼ਲ ਅਤੇ ਸਧਾਰਨ ਵਿਦਿਆਰਥੀਆਂ ਨੇ ਮਿਲ ਕੇ ਡਾਂਸ ਪੇਸ਼ ਕੀਤਾ।
ਪ੍ਰੋਜੈਕਟ ਡਾਇਰੈਕਟਰ ਸ਼੍ਰੀ ਪਰਮਜੀਤ ਸਿੰਘ ਸਚਦੇਵਾ ਜੀ  ਨੇ ਮੁੱਖ ਮਹਿਮਾਨ ਜੀ ਦਾ ਸਵਾਗਤ ਕੀਤਾ। ਉਹਨਾਂ ਨੇ ਦੱਸਿਆ ਕਿ ਸਪੈਸ਼ਲ ਬੱਚਿਆਂ ਦਾ ਮਨੋਰੰਜਨ ਦੋ ਹੀ ਚੀਜ਼ਾਂ ਖੇਡਾਂ ਅਤੇ ਕਲਚਰਲ ਪ੍ਰੋਗਰਾਮ ਡਾਂਸ ਅਤੇ ਮਿਊਜ਼ਿਕ ਨਾਲ ਹੈ। ਇਹ ਪੰਜਾਬੀ ਭੰਗੜਾ ‘ਤੇ ਬਹੁਤ ਖੁਸ਼ ਹੁੰਦੇ ਹਨ। ਇਹ ਇਕ  ਅਲੱਗ ਪ੍ਰੋਜੈਕਟ ਹੈ।
ਵਾਸਲ ਗਰੁੱਪ ਆਫ ਐਜੂਕੇਸ਼ਨ ਦਾ ਇਸ ਵਿੱਚ ਬਹੁਤ ਯੋਗਦਾਨ ਹੈ। ਸ਼੍ਰੀ ਸੰਜੀਵ ਵਾਸਲ ਅਤੇ ਸ਼੍ਰੀ ਰਾਘਵ ਵਾਸਲ ਜੀ ਨੇ ਸਕੂਲ ਵਿੱਚ ਰਹਿਣ ਅਤੇ ਆਡੀਟੋਰੀਅਮ ਦੀ ਵਿਵਸਥਾ ਵਿੱਚ ਯੋਗਦਾਨ ਦਿੱਤਾ। ਜੇਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੀ ਸਾਰੀ ਐਡਮਸਿਨਸਟ੍ਰੇਸ਼ਨ ਨੇ ਇਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਦੋ ਦਿਨ ਦੇ ਇਸ ਸੱਭਿਆਚਾਰਕ ਮੁਕਾਬਲੇ ਵਿੱਚ 350 ਤੋਂ ਵੱਧ ਕੋਚ ਅਤੇ ਸਪੈਸ਼ਲ ਬੱਚੇ ਇਸ ਵਿੱਚ ਭਾਗ ਲੈ ਰਹੇ ਹਨ। ਸਾਰੇ ਪੰਜਾਬ ਦੇ ਸਪੈਸ਼ਲ ਸਕੂਲ ਜਿੰਨਾ ਨੂੰ ਕੋਟਾ ਅਲਾਟ ਕੀਤਾ ਹੈ ਸਭ ਨੇ ਭਾਗ ਲੈਣਾ ਹੈ। ਸਪੈਸ਼ਲ ਵਿਦਿਆਰਥੀ ਧੀਰਜ ਕੁਮਾਰ ਨੇ ਗੈਸਟ ਆਈਟਮ ਭੰਗੜਾ ਪੇਸ਼ ਕੀਤਾ।
ਮੁੱਖ ਮਹਿਮਾਨ ਜੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਨੇ ਬੱਚਿਆਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ ਕਿ ਸਧਾਰਨ ਬੱਚਿਆਂ ਤੋਂ ਵੀ ਵੱਧ ਕੇ ਇਹ ਬੱਚੇ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਸਪੋਰਟਸ ਡਾਇਰੈਕਟਰ ਸ਼੍ਰੀ ਸੁਰੇਸ਼ ਠਾਕੁਰ (ਪ੍ਰਿ.ਅੰਬੁਜਾ ਮਨੋਵਿਕਾਸ ਕੇਂਦਰ ਰੋਪੜ) ਜੀ ਨੇ ਉਮੰਗ ਸੱਭਿਆਚਾਰਕ ਪ੍ਰੋਗਰਾਮ ਇਤਿਹਾਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਪੈਸ਼ਲ ਓਲੰਪਿਕਸ ਭਾਰਤ ਪੰਜਾਬ ਚੈਪਟਰ ਵਿੱਚ ਸ਼੍ਰੀ ਪਰਮਜੀਤ ਸਿੰਘ ਸਚਦੇਵਾ ਜੀ ਨੇ ਇਕ ਅਲੱਗ ਪ੍ਰੋਜੈਕਟ ਉਮੰਗ ਸੱਭਿਆਚਾਰਕ ਮੁਕਾਬਲੇ ਦੀ ਖੋਜ ਕੀਤੀ। ਇਹ ਇਕ ਸਪੈਸ਼ਲ ਬੱਚਿਆਂ ਦੇ ਹੁਨਰ ਦੀ ਪਹਿਚਾਣ ਲਈ ਇਕ ਵਧੀਆ ਉਪਰਾਲਾ ਹੈ।
ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਤਰਨਜੀਤ ਸਿੰਘ ਜੀ ਨੇ ਮੁੱਖ ਮਹਿਮਾਨ ਜੀ ਅਤੇ ਮੇਅਰ ਸ਼੍ਰੀ ਸੁਰਿੰਦਰ ਜੀ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਸਾਰੇ ਦਾਨੀ ਮੈਂਬਰ ਸ਼੍ਰੀ ਅਸ਼ੋਕ ਅਰੋੜਾ ਜੀ ਲੁਧਿਆਣਾ (ਸਲਾਹਕਾਰ ਸਪੈਸ਼ਲ ਸਟੂਡੈਂਟਸ ਪੰਜਾਬ), ਮਾਤਾ ਪਿਤਾ, ਕੋਚਾਂ, ਸਪੈਸ਼ਲ ਵਿਦਿਆਰਥੀ, ਵਲੰਟੀਅਰ ਅਤੇ ਸਟਾਫ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਇਹਨਾਂ ਮੁਕਾਬਲਿਆਂ  ਦੇ ਜੱਜ ਸ਼੍ਰੀਮਤੀ ਪ੍ਰਵੀਨ ਸ਼ਰਮਾ (ਪੀ.ਐਚ.ਡੀ. ਕਲਾਸੀਕਲ ਡਾਂਸ), ਸ਼੍ਰੀ ਯਸ਼ ਕਸ਼ਿਅਪ (ਮਿਊਜ਼ਿਕ ਡਾਇਰੈਕਟਰ), ਸ਼੍ਰੀ ਵਿਵੇਕ ਜੀ ਸਨ।
ਇਸ ਮੌਕੇ ਤੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸੈਕਟਰੀ ਸ਼੍ਰੀ ਹਰਬੰਸ ਸਿੰਘ, ਸ਼੍ਰੀ ਹਰੀਸ਼ ਠਾਕੁਰ ਕੈਸ਼ੀਅਰ, ਸ.ਮਲਕੀਤ ਸਿੰਘ ਮਹੇਰੂ, ਸ਼੍ਰੀ ਹਰਮੇਸ਼ ਤਲਵਾੜ, ਐਡਵੋਕੇਟ ਸ਼੍ਰੀ ਹਰੀਸ਼ ਚੰਦਰ ਐਰੀ, ਸ਼੍ਰੀ ਰਾਮ ਆਸਰਾ, ਸ਼੍ਰੀਮਤੀ ਨੈਂਸੀ ਸਿੰਘ, ਸ਼੍ਰੀਮਤੀ ਇੰਦਰਜੀਤ ਕੌਰ ਸਚਦੇਵਾ, ਸ਼੍ਰੀ ਰਾਮ ਕੁਮਾਰ ਸ਼ਰਮਾ, ਪ੍ਰੇਮ ਸੈਣੀ, ਕਰਨਲ ਗੁਰਮੀਤ ਸਿੰਘ ਹੋਸਟਲ ਕਮੇਟੀ ਚੇਅਰਮੈਨ, ਭੁਪਿੰਦਰ ਸਿੰਘ ਭਾਰਜ, ਡਾ.ਜੇ.ਐਸ.ਦਰਦੀ,  ਸ਼੍ਰੀਮਤੀ ਅਨੀਤਾ ਤਲਵਾੜ,  ਕੋਰਸ ਕੋਆਰਡੀਨੇਟਰ ਸ਼੍ਰੀ ਬਰਿੰਦਰ ਕੁਮਾਰ, ਪ੍ਰਿੰਸੀਪਲ ਸ਼ੈਲੀ ਸ਼ਰਮਾ ਆਦਿ ਮੌਜੂਦ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news