
ਫਗਵਾੜਾ (15 ਮਈ ): ਜੀ.ਡੀ.ਆਰ ਕਾਨਵੈਂਟ ਸੀ. ਸੈ. ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਅੰਤਰਰਾਸ਼ਟਰੀ ਪਰਿਵਾਰ ਦਿਵਸ ਮਨਾਇਆ ਗਿਆ | ਇਸ ਦੀ ਰੂਪ ਰੇਖਾ ਡੈਫੋਡਿਲ ਹਾਊਸ ਦੀ ਇੰਚਾਰਜ ਮੈਡਮ ਦਲਜੀਤ ਕੌਰ ਨੇ ਤਿਆਰ ਕੀਤੀ | ਇਸ ਦਿਵਸ ਸਬੰਧੀ ਬੱਚਿਆਂ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ |ਮੈਡਮ ਸੀਮਾ ਸ਼ਰਮਾ ਦੇ ਨਿਰਦੇਸ਼ਨ ਵਿੱਚ ਪ੍ਰੀ ਨਰਸਰੀ ਤੌਂ ਯੂ ਕੇ ਜੀ ਦੇ ਬੱਚਿਆਂ ਦੁਆਰਾ ਇਸ ਦਿਵਸ ਦੇ ਮੌਕੇ ਤੇ ਪਰਿਵਾਰ ਦੀਆਂ ਤਸਵੀਰਾਂ ਲਗਾ ਕੇ ਇਕ ‘ਪਰਿਵਾਰਿਕ ਰੁੱਖ’ ਬਣਾਏ ਗਏ | ਪ੍ਰੀ-ਨਰਸਰੀ ਤੋਂ ਯੂਕੇਜੀ ਤੱਕ ਦੇ ਬੱਚਿਆਂ ਵਿੱਚ ਪਰਿਵਾਰਕ ਕੁਇਜ਼ ਵੀ ਆਯੋਜਿਤ ਕੀਤਾ ਗਿਆ ਸੀ। ਬੱਚਿਆਂ ਤੋਂ ਇਸ ਸਬੰਧੀ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਬੱਚਿਆਂ ਨੇ ਬੜੀ ਉਤਸੁਕਤਾ ਨਾਲ ਜਵਾਬ ਦਿੱਤਾ।ਕੁਝ ਹੋਰ ਸ਼੍ਰੇਣੀਆਂ ਦੇ ਬੱਚਿਆਂ ਦੁਆਰਾ ਪਰਿਵਾਰ ਸਬੰਧੀ ਕੁਝ ਪੋਸਟਰ ਅਤੇ ਤਸਵੀਰਾਂ ਬਣਾਈਆਂ ਗਈਆਂ | ਬੱਚਿਆਂ ਦੁਆਰਾ ਪਰਿਵਾਰ ਦੇ ਮਹੱਤਵ ਨੂੰ ਦਰਸਾਉਂਦੀਆਂ ਕਵਿਤਾਵਾਂ ਦਾ ਵੀ ਗਾਇਨ ਕੀਤਾ ਗਿਆ | ਇਸ ਦਿਵਸ ਨੂੰ ਮਨਾਉਣ ਦਾ ਇਕ ਮੰਤਵ ਸੀ ਕਿ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਮਹੱਤਵ ਬਾਰੇ ਜਾਣਕਾਰੀ ਮਿਲ ਸਕੇ ਤਾਂ ਕਿ ਬੱਚੇ ਆਪਣੇ ਪਰਿਵਾਰ ਦੀ ਅਹਿਮੀਅਤ ਸਮਝਣ | ਇਸ ਮੌਕੇ ਅਧਿਆਪਕਾਂ ਦੁਆਰਾ ਵੀ ਆਪਣੀਆਂ ਕਲਾਸਾਂ ਵਿੱਚ ਬੱਚਿਆਂ ਨੂੰ ਪਰਿਵਾਰ ਬਾਰੇ ਦੱਸਿਆ ਕਿ ਇਕ ਪਰਿਵਾਰ ਹੀ ਹੈ ਜੋ ਹਰ ਵੇਲੇ ਦੁੱਖ ਸੁੱਖ ਵਿਚ ਨਾਲ ਖੜ੍ਹਦਾ ਹੈ। ਅੰਤ ਵਿੱਚ ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਬੱਚਿਆਂ ਨਾਲ ਪਰਿਵਾਰ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ | ਉਹਨਾਂ ਨੇ ਦੱਸਿਆ ਕਿ ਵਿਅਕਤੀ ਜਿੰਨੀ ਵੀ ਤਰੱਕੀ ਕਰ ਲਵੇ, ਪੈਸਾ, ਨਾਮ ਸ਼ੁਹਰਤ ਕਮਾ ਲਵੇ ਪਰ ਇਕ ਪਰਿਵਾਰ ਬਿਨਾਂ ਬਿਲਕੁਲ ਅਧੂਰਾ ਹੈ।ਅੰਤ ਵਿੱਚ ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਬੱਚਿਆਂ ਨੂੰ ਆਪਣੇ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਅਤੇ ਇਕੱਠੇ ਰਲ – ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ |