
ਫਗਵਾੜਾ (11 ਮਈ ):- ਜੀ.ਡੀ.ਆਰ ਕਾਨਵੈਂਟ ਸੀ. ਸੈ. ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਅੱਜ ‘ਮਾਂ ਦਿਵਸ’ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸਦੀ ਰੂਪਰੇਖਾ ‘ਜੈਸਮੀਨ ਹਾਊਸ’ ਦੀ ਇੰਚਾਰਜ ਮੈਡਮ ਕਾਜਲ ਕਾਲੀਆ ਨੇ ਤਿਆਰ ਕੀਤੀ। ਇਸ ਦੌਰਾਨ ਬੱਚਿਆਂ ਦੀਆਂ ਮਾਵਾਂ ਨੂੰ ਮੁੱਖ ਮਹਿਮਾਨ ਵਜੋਂ ਸਕੂਲ ਵਿਚ ਬੁਲਾਇਆ ਗਿਆ, ਜਿਸ ਵਿਚ ਮੈਡਮ ਅਨੀਤਾ ਦੇਵੀ, ਮੈਡਮ ਪ੍ਰਭਜੋਤ ਕੌਰ, ਮੈਡਮ ਨੀਰਜ ਬਾਲਾ, ਮੈਡਮ ਬਲਵਿੰਦਰ ਕੌਰ, ਮੈਡਮ ਕੁਲਵਿੰਦਰ ਕੌਰ, ਮੈਡਮ ਨਸਰੀਨ ਮਲਿਕ, ਮੈਡਮ ਬਲਵਿੰਦਰ ਕੌਰ, ਮੈਡਮ ਸੋਨਿਕਾ, ਮੈਡਮ, ਮੈਡਮ ਅਮਰਜੀਤ ਕੌਰ ਹਾਜ਼ਰ ਸਨ । ਵਿਦਿਆਰਥਣ ਕਿਰਨਜੋਤ ਕੌਰ ਨੇ ਬੱਚਿਆਂ ਨਾਲ ਮਾਂ ਦਿਵਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਦਿਨ ਮਾਵਾਂ ਨੂੰ ਸਮਰਪਿਤ ਹੈ । ਅਧਿਆਪਕ ਮਨਦੀਪ ਗੌਤਮ ਦੇ ਨਿਰਦੇਸ਼ਨ ਹੇਠ ਬੱਚਿਆਂ ਨੇ ਮਾਂ ਅਤੇ ਬਚੇ ਦੇ ਪਿਆਰ ਨੂੰ ਦਰਸਾਉਂਦਾ ਸਮੂਹਿਕ ਗੀਤ ਪੇਸ਼ ਕੀਤਾ । ਵਿਦਿਆਰਥਣ ਮਨਪ੍ਰੀਤ ਕੌਰ, ਨਵਨੀਤ ਕੌਰ, ਪਰਵੀਨ, ਵੀਰਤਾ, ਹਰਨੀਤ ਕੌਰ, ਪ੍ਰਭਜੋਤ, ਸਤਵਿੰਦਰ ਕੌਰ ਨੇ ਡਾਂਸ ਰਾਹੀਂ ਮਾਂ ਅਤੇ ਬੱਚਿਆਂ ਦੇ ਰਿਸ਼ਤੇ ਨੂੰ ਦਰਸਾਇਆ ਅਤੇ ਆਪਣੇ ਵੱਡਿਆਂ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ । ਇਸ ਦੌਰਾਨ ਸਕੂਲ ਪਿ੍ੰਸੀਪਲ ਵਲੋਂ ‘ਅਵਾਰਡ ਆਫ਼ ਆਨਰ’ ਦੇ ਕੇ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ | ਮਾਵਾਂ ਦਾ ਆਪਣੇ ਬੱਚਿਆਂ ਨਾਲ ਡਾਂਸ ਦੀ ਪੇਸ਼ਕਾਰੀ ਖਿੱਚ ਦਾ ਕੇਂਦਰ ਰਹੀ। ਸਕੂਲ ਦੇ ਪਲੇਅ ਵੇਅ ਵਿਭਾਗ ਦੀ ਮੈਡਮ ਸੀਮਾ ਸ਼ਰਮਾ ਨੇ ਬੱਚਿਆਂ ਨੂੰ ਰੈੱਡ ਕਲਰ ਡੇਅ ਤੇ ਕਿਰਿਆਵਾਂ ਕਰਵਾਈਆਂ। ਉਹਨਾਂ ਦੱਸਿਆ ਕਿ “ਰੰਗਾਂ ਦੀ ਖੁਸ਼ੀ ਦਾ ਜਸ਼ਨ ਮਨਾਉਣ ਲਈ ਸਾਡੇ ਕੋਲ ਹਰ ਮਹੀਨੇ ਇੱਕ ਰੰਗ ਦਾ ਦਿਨ ਹੁੰਦਾ ਹੈ ਅਤੇ ਇਸ ਮਹੀਨੇ ਦਾ ਰੰਗ ਲਾਲ ਸੀ। ਬੱਚਿਆਂ ਨੂੰ ਰੰਗਾਂ ਦੇ ਮਨਮੋਹਕ ਦਾਇਰੇ ਤੋਂ ਜਾਣੂ ਕਰਵਾਉਣ ਲਈ ਰੈੱਡ ਕਲਰ ਦਿਵਸ ਮਨਾਇਆ ਗਿਆ। ਇਸ ਦਿਨ ਕਲਾਸਰੂਮਾਂ ਨੂੰ ਲਾਲ ਰੰਗ ਦੇ ਆਕਰਸ਼ਕ ਅੰਦਾਜ਼ ਵਿਚ ਗੁਬਾਰਿਆਂ, ਪਤੰਗਾਂ, ਚੁੰਨੀ, ਸਾੜ੍ਹੀਆਂ, ਖਿਡੌਣਿਆਂ, ਸਬਜ਼ੀਆਂ, ਫਲਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ। ਲਾਲ ਰੰਗ ਦੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਬੱਚਿਆਂ ਨੇ ਇਸ ਦਿਨ ਸ਼ਿਲਪਕਾਰੀ ਨਾਲ ਸਬੰਧਤ ਕਈ ਗਤੀਵਿਧੀਆਂ, ਕਵਿਤਾਵਾਂ, ਡਾਂਸ ਆਦਿ ਵੀ ਪੇਸ਼ ਕੀਤੇ। ਮਾਂ ਦਿਵਸ ਨੂੰ ਵਿਸ਼ੇਸ਼ ਰੱਖਦੇ ਹੋਏ ਸਕੂਲ ਵਿਚ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਸ ਵਿਚ ‘ਪ੍ਰੀ-ਨਰਸਰੀ’ ਤੋਂ ਲੈ ਕੇ ‘ਤੀਸਰੀ’ ਜਮਾਤ ਤੱਕ ਦੇ ਬੱਚਿਆਂ ਨੇ ਵੱਖ-ਵੱਖ ਰਚਨਾਤਮਕ ਵਿਧੀਆਂ ਨਾਲ ਕਾਰਡ ਤਿਆਰ ਕੀਤੇ। ਜਮਾਤ ਚੌਥੀ ਅਤੇ ਪੰਜਵੀ ਦੇ ਬੱਚਿਆਂ ਨੇ ਆਪਣੀਆਂ ਮਾਵਾਂ ਨੂੰ ਟੈਗ ਦਿੰਦੇ ਹੋਏ ਬ੍ਰੋਚ ਤਿਆਰ ਕੀਤੇ। ਇਸ ਦੇ ਨਾਲ ਹੀ ਛੇਵੀਂ ਅਤੇ ਸਤਵੀਂ ਜਮਾਤ ਦੇ ਬੱਚਿਆਂ ਨੇ ਆਪਣੀਆਂ ਮਾਵਾਂ ਲਈ ਪੇਪਰ ਕਰਾਫਟ ਤੋਂ ਗੁਲਦਸਤੇ ਤਿਆਰ ਕੀਤੇ। ਅੱਠਵੀਂ ਜਮਾਤ ਦੇ ਵਿਦਿਆਰਥੀ ਆਪਣੀਆਂ ਮਾਵਾਂ ਲਈ ‘ਵਾਲ ਹੈਂਗਿੰਗ’ ਤਿਆਰ ਕੀਤੇ | ਨੌਵੀਂ ਅਤੇ ਦਸਵੀਂ ਜਮਾਤ ਤੱਕ ਦੇ ਬੱਚਿਆਂ ਨੇ ਆਪਣੀ ਮਾਂ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਚੰਗੇ ਪਲਾਂ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਕੀਤਾ ਅਤੇ ਯਾਦਾਂ ਦੀ ਕਿਤਾਬ ਤਿਆਰ ਕੀਤੀ । ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਵੱਲੋਂ ਮਦਰਜ਼ ਡੇਅ ਵਿਸ਼ੇ ਤੇ ਬੁਲੇਟਿਨ ਬੋਰਡ ਤਿਆਰ ਕੀਤਾ । ਸਕੂਲ ਦੀ ਪ੍ਰਿੰਸੀਪਲ ਮਾਧਵੀ ਜੀ ਬੱਚਿਆਂ ਵੱਲੋਂ ਆਪਣੀ ਮਾਂ ਲਈ ਕੀਤੇ ਗਏ ਉਪਰਾਲੇ ਨੂੰ ਦੇਖ ਕੇ ਬਹੁਤ ਹੀ ਖੁਸ਼ ਹੋਏ ਅਤੇ ਕਿਹਾ ਕਿ ਮਾਂ ਲਈ ਕੋਈ ਵੀ ਦਿਨ ਖਾਸ ਨਹੀਂ ਹੁੰਦਾ। ਮਾਂ ਲਈ ਹਰ ਦਿਨ ਖਾਸ ਹੁੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀਆਂ ਮਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਆਪਣੇ ਬੱਚਿਆਂ ਨੂੰ ਸਮਰਪਿਤ ਕੀਤਾ ਹੈ। ਬੱਚੇ ਨੂੰ ਮਾਂ ਵਰਗਾ ਪਿਆਰ ਹੋਰ ਕੋਈ ਨਹੀਂ ਕਰ ਸਕਦਾ। ਕੋਈ ਵੀ ਮਾਂ ਵਾਂਗ ਬੱਚਿਆਂ ਨੂੰ ਪਿਆਰ ਨਹੀਂ ਕਰ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਸਕੂਲ ਚ ਆਏ ਮਾਪਿਆਂ ਦਾ ਧੰਨਵਾਦ ਕੀਤਾ। ਮਾਪਿਆਂ ਨੇ ਵੀ ਸਕੂਲ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ।