February 22, 2026 2:42 pm

ਜੀ ਡੀ ਆਰ ਕਾਨਵੈਂਟ ਸੀ ਸੈ. ਸਕੂਲ ਵਿਖੇ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ 

Share:

ਫਗਵਾੜਾ (7 ਅਪ੍ਰੈਲ)- ਜੀ ਡੀ ਆਰ ਕਾਨਵੈਂਟ ਸੀ ਸੈ. ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਮੇਰੀਗੋਲ੍ਡ ਹਾਊਸ  ਦੀ ਇੰਚਾਰਜ ਮੈਡਮ ਪਰਮਿੰਦਰ  ਦੀ ਦੇਖ-ਰੇਖ ਹੇਠ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ | ਇਸ ਦੀ ਸ਼ੁਰੂਆਤ ਨੌਵੀਂ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਵੱਲੋਂ ਸਵੇਰ ਦੀ ਪ੍ਰਾਰਥਨਾ ਸਭਾ ਨਾਲ ਕੀਤੀ ਗਈ, ਜਿਸ ‘ਚ ਆਪਣੇ ਭਾਸ਼ਣ ਰਾਹੀਂ ਬੱਚਿਆਂ ਨੂੰ ਇਸ ਦਿਨ ਬਾਰੇ ਜਾਣਕਾਰੀ ਦਿੱਤੀ ਗਈ। ਨੌਂਵੀਂ ਜਮਾਤ ਦੀ ਪ੍ਰਭਜੋਤ ਕੌਰ ਨੇ ਬੱਚਿਆਂ ਤੋਂ ਇਸ ਸੰਬੰਧੀ ਪ੍ਰਸ਼ਨ ਵੀ ਪੂਛੇ, ਜਿਸਦਾ ਬੱਚਿਆਂ ਨੇ ਬੜੀ ਉਤਸੁਕਤਾ ਨਾਲ ਜਵਾਬ ਦਿੱਤਾ | ਕਲਾਸ ਪ੍ਰੀ ਨਰਸਰੀ ਤੋਂ ਲੈ ਕੇ ਯੂਕੇਜੀ ਤੱਕ ਦੇ ਬੱਚਿਆਂ ਵਿਚ ਸ਼ੋਅ ਐਂਡ ਟੇਲ ਐਕਟੀਵਿਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬੱਚਿਆਂ ਨੇ ਵੱਖ-ਵੱਖ ਪੌਸ਼ਟਿਕ ਫਲ ਅਤੇ ਸਬਜ਼ੀਆਂ ਦਿਖਾਈਆਂ ਅਤੇ ਉਹਨਾਂ ਦੇ  ਲਾਭਕਾਰੀ ਗੁਣ ਦੱਸੇ। ਜਮਾਤ ਪਹਿਲੀ ਤੋਂ ਪੰਜਵੀਂ ਤਕ ਦੇ ਬੱਚਿਆਂ  ਨੇ ਰੋਲ ਪਲੇਅ ਰਾਹੀਂ ਘਰੇਲੂ ਸੰਤੁਲਿਤ ਭੋਜਨ ਦਾ ਸੇਵਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਜੰਕ ਫੂਡ ਖਾਣ ਦੇ ਨੁਕਸਾਨਾਂ ਬਾਰੇ ਵੀ ਦੱਸਿਆ ।  ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਦਾ ਸਲਾਦ ਕੱਟਣ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਨੇ ਸਲਾਦ ਪਲੇਟ ਨੂੰ ਬੜੇ ਹੀ ਆਕਰਸ਼ਕ ਢੰਗ ਨਾਲ ਸਜਾਇਆ । ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸਦੇ ਉਪਰੰਤ  ਬੱਚਿਆਂ ਵਿੱਚ ” ਭਾਸ਼ਣ ਮੁਕਾਬਲੇ ” ਕਰਵਾਏ ਗਏ। ਜਿਸ ਵਿੱਚ ਬੱਚਿਆਂ ਨੇ “ਸਟੇਅ ਹੈਲਥੀ ” ਵਿਸ਼ੇ ਉੱਪਰ ਆਪਣੇ ਵਿਚਾਰ  ਪੇਸ਼  ਕੀਤੇ।   ਅੰਤ ਵਿੱਚ ਸਕੂਲ ਪ੍ਰਿੰਸੀਪਲ ਮੈਡਮ ਮਾਧਵੀ ਨੇ ਬੱਚਿਆਂ ਨੂੰ ਦੱਸਿਆ ਕਿ ਸਾਨੂੰ ਸੰਤੁਲਿਤ ਆਹਾਰ ਦੀ ਆਦਤ ਪਾਉਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਸਕੂਲ ਵਿੱਚ ਜੋ ਵਿਭਿੰਨ ਗਤੀਵਿਧੀਆਂ ਤੋਂ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਉਸ ਜਾਣਕਾਰੀ ਨੂੰ ਆਪਣੇ ਆਸ ਪਾਸ ਦੇ ਘਰਾਂ ਤੱਕ ਜ਼ਰੂਰ ਪਹੁੰਚਾਉਣ ਤਾਂ ਜੋ ਇਕ ਸੁਚੱਜੇ ਸਮਾਜ ਦਾ ਨਿਰਮਾਣ ਹੋ ਸਕੇ |
seculartvindia
Author: seculartvindia

Leave a Comment

Voting poll

What does "money" mean to you?
  • Add your answer

latest news