ਫਗਵਾੜਾ (20 ਅਪ੍ਰੈਲ): ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੋਸ਼ਿਆਰਪੁਰ ਰੋਡ, ਫਗਵਾੜਾ ਵਿਚ ਡੈਫੋਡਿਲ ਹਾਊਸ ਦੀ ਮੈਡਮ ਦਲਜੀਤ ਕੌਰ ਦੀ ਦੇਖ-ਰੇਖ ਹੇਠ ਵਿਸ਼ਵ ਧਰਤੀ ਦਿਵਸ, ਭਗਵਾਨ ਪਰਸ਼ੁਰਾਮ ਜੈਅੰਤੀ ਅਤੇ ਈਦ ਦਾ ਤਿਉਹਾਰ ਮਨਾਇਆ ਗਿਆ। ਸਵੇਰ ਦੀ ਪ੍ਰਾਰਥਨਾ ਸਭਾ ਵਿਚ ਅੱਠਵੀਂ ਜਮਾਤ ਦੀ ਵਿਦਿਆਰਥਣ ਮਹਿਕਪ੍ਰੀਤ ਨੇ ਬੱਚਿਆਂ ਨੂੰ ਭਗਵਾਨ ਪਰਸ਼ੂਰਾਮ ਦੇ ਜੀਵਨ ਬਾਰੇ ਦੱਸਿਆ। ਵਿਦਿਆਰਥਣ ਜੰਨਤ ਨੇ ਈਦ ਦੇ ਤਿਉਹਾਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।। ਇਸ ਦਿਨ ਹਰ ਕਲਾਸ ਵਿੱਚ ਇਸ ਦਿਵਸ ਨਾਲ ਸੰਬੰਧਿਤ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਜਿਸ ਤਹਿਤ ਕਲਾਸ ਪ੍ਰੀ ਨਰਸਰੀ ਤੋਂ ਲੈ ਕੇ ਐਲਕੇਜੀ ਤੱਕ ਦੇ ਬੱਚਿਆਂ ਨੇ ਕਲੇਅ ਮਾਡਲਿੰਗ ਐਕਟੀਵਿਟੀ ਰਾਹੀਂ ਕਲੇ ਦੀ ਮਦਦ ਨਾਲ ਵੱਖ-ਵੱਖ ਪਤੀਆਂ ਅਤੇ ਫੁੱਲਾਂ ਦੀਆਂ ਤਸਵੀਰਾਂ ਬਣਾਈਆਂ। ਜਮਾਤ ਯੂਕੇਜੀ ਦੇ ਵਿਦਿਆਰਥੀਆਂ ਨੇ ਸਕੂਲ ਦੇ ਵਿਹੜੇ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਅਤੇ ਧਰਤੀ ਦਾ ਸ਼ਿੰਗਾਰ ਕਰਨ ਲਈ ਪ੍ਰੇਰਿਤ ਕੀਤਾ | ਜਮਾਤ ਪ੍ਰੀ-ਨਰਸਰੀ ਤੋਂ ਲੈ ਕੇ ਯੂਕੇਜੀ ਤੱਕ ਦੇ ਬੱਚਿਆਂ ਨੇ ਹਰੇ ਰੰਗ ਦੇ ਕੱਪੜੇ ਪਾਏ ਅਤੇ ਗਰੀਨ ਡੇਅ ਮਨਾਇਆ, ਜਿਸ ਦਾ ਮਕਸਦ ਬੱਚਿਆਂ ਨੂੰ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਰੱਖਣ ਲਈ ਪ੍ਰੇਰਿਤ ਕਰਨਾ ਸੀ। ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਟ੍ਰੇਸ਼ ਟੂ ਟ੍ਰੇਸਰ ਗਤੀਵਿਧੀ ਰਾਹੀਂ ਫਾਲਤੂ ਚੀਜ਼ਾਂ ਤੋਂ ਸਜਾਵਟੀ ਚੀਜ਼ਾਂ ਬਣਾਉਣ ਅਤੇ ਉਨ੍ਹਾਂ ਦੀ ਸਹੀ ਵਰਤੋਂ ਕਰਨ ਦਾ ਸੰਦੇਸ਼ ਦਿੱਤਾ। ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਲਈ ਇੰਟਰ ਹਾਊਸ ਸਪੈਲ ਬੀ ਮੁਕਾਬਲਾ ਅਤੇ ਇੰਟਰ ਹਾਊਸ ਪੇਪਰ ਬੈਗ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਸਪੈੱਲ ਬੀ ਮੁਕਾਬਲੇ ਵਿਚ ਧਰਤੀ ਦਿਵਸ ਵਿਸ਼ੇ ਤੇ ਚਾਰ ਵੱਖ-ਵੱਖ ਰਾਊਂਡਾਂ ਵਿਚ ਬੱਚਿਆਂ ਦੇ ਸਪੈਲਿੰਗ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿਚ ਡੈਫੋਡਿਲ ਹਾਊਸ ਦੀ ਰਵਲੀਨ ਕੌਰ, ਜਸਮੀਤ ਕੌਰ, ਰੂਬੀ ਕਾਲ, ਕ੍ਰਿਸ਼ ਅਤੇ ਅਰਮਾਨਦੀਪ ਜੇਤੂ ਰਹੇ। ਇੰਟਰ ਹਾਊਸ ਪੇਪਰ ਬੈਗ ਮੇਕਿੰਗ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਜਾਗਰੂਕਤਾ ਸੰਦੇਸ਼ਾਂ ਨਾਲ ਪੇਪਰ ਬੈਗ ਮੇਕਿੰਗ ਮੁਕਾਬਲੇ ਵਿਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਪੁਰਾਣੇ ਅਖਬਾਰਾਂ ਤੋਂ ਵੱਖ-ਵੱਖ ਤਰ੍ਹਾਂ ਦੇ ਬੈਗ ਬਣਾ ਕੇ “ਪੇਪਰ ਬੈਗ ਦੀ ਵਰਤੋਂ ਕਰੋ, ਪੋਲੀਥੀਨ ਨੂੰ ਨਹੀਂ” ਦਾ ਸੰਦੇਸ਼ ਦਿੱਤਾ। ਇਸ ਮੁਕਾਬਲੇ ‘ਚ ਲੋਟਸ ਹਾਊਸ ਦੀ ਅਨਾਮਿਕਾ, ਸਤੀਕਰਪ੍ਰੀਤ ਕੌਰ, ਹਿਮਾਨੀ ਕਲੇਰ, ਅਵਨੀਤ ਕੌਰ ਤੇ ਰਿਸ਼ੀਮਾ ਜੇਤੂ ਰਹੀਆਂ। ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਸਕੂਲ ਦੀ ਪ੍ਰਿੰਸੀਪਲ ਮੈਡਮ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਆਪਣੇ ਦੇਸ਼ ਨੂੰ ਹਰਿਆ ਭਰਿਆ ਭਾਰਤ ਬਣਾਉਣ ਦਾ ਸੰਦੇਸ਼ ਦਿੱਤਾ ਅਤੇ ਸਾਰੇ ਬੱਚਿਆਂ ਨੂੰ ਪ੍ਰੋਤਸਾਹਿਤ ਕੀਤਾ ਅਤੇ ਆਪਣੇ ਦੇਸ਼ ਨੂੰ ‘ਕਲੀਨ ਐਂਡ ਗ੍ਰੀਨ ਇੰਡੀਆ’ ਬਣਾਉਣ ਦਾ ਸੰਦੇਸ਼ ਦਿੱਤਾ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਦੇ ਹੋਏ ਸਾਰੇ ਬੱਚਿਆਂ ਨੂੰ ਇਕ-ਇਕ ਰੁੱਖ ਲਗਾਉਣ ਲਈ ਕਿਹਾ ਤਾਂ ਜੋ ਆਪਣੀ ਧਰਤੀ ਨੂੰ ਖੁਸ਼ਹਾਲ ਬਣਾਇਆ ਜਾ ਸਕੇ ਅਤੇ ਜਨ ਕਲਿਆਣ ਹੋ ਸਕੇ | ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਭਗਵਾਨ ਪਰਸ਼ੂਰਾਮ ਜਯੰਤੀ ਅਤੇ ਈਦ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਜੀ ਡੀ ਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨੇ ਮਨਾਇਆ ਵਿਸ਼ਵ ਧਰਤੀ ਦਿਵਸ, ਭਗਵਾਨ ਪਰਸ਼ੁਰਾਮ ਜੈਅੰਤੀ ਅਤੇ ਈਦ ਦਾ ਤਿਉਹਾਰ
Share:
Voting poll
What does "money" mean to you?