February 4, 2026 3:25 pm

ਜੀ ਡੀ ਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਹਾਵੀਰ ਜਯੰਤੀ ਮਨਾਈ ਗਈ

Share:

ਫਗਵਾੜਾ (3 ਅਪ੍ਰੈਲ) : ਜੀ.ਡੀ.ਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਮੈਰੀਗੋਲਡ ਹਾਊਸ ਦੇ ਮੈਡਮ ਪਰਮਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਹਾਂਵੀਰ ਜਯੰਤੀ ਬੜੀ ਧੂਮਧਾਮ ਨਾਲ ਮਨਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਧਿਆਪਕ ਮਨਦੀਪ ਗੌਤਮ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਵੱਲੋਂ ਬਹੁਤ ਹੀ ਖ਼ੂਬਸੂਰਤ ਭਜਨ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਅੱਠਵੀਂ ਜਮਾਤ ਦੀ ਵਿਦਿਆਰਥਣ ਇਸ਼ਮੀਤ ਨੇ ਇਸ ਦਿਨ ਬਾਰੇ ਦੱਸਦਿਆਂ ਕਿਹਾ ਕਿ ਮਹਾਂਵੀਰ ਸਵਾਮੀ ਦੇ ਜਨਮ ਦਿਨ ਨੂੰ ਮਹਾਂਵੀਰ ਜਯੰਤੀ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਮਹਾਂਵੀਰ ਸਵਾਮੀ ਦਾ ਜਨਮ ਦਿਨ ਚੈਤਰ ਸ਼ੁਕਲਾ ਤ੍ਰਯੋਦਸ਼ੀ ਨੂੰ ਮਨਾਇਆ ਜਾਂਦਾ ਹੈ। ਭਗਵਾਨ ਮਹਾਵੀਰ ਸਵਾਮੀ ਜੈਨ ਧਰਮ ਦੇ 24ਵੇਂ ਤੀਰਥੰਕਰ ਸਨ ਜਿਨ੍ਹਾਂ ਦਾ ਜੀਵਨ ਹੀ ਉਨ੍ਹਾਂ ਦਾ ਸੰਦੇਸ਼ ਹੈ। ਇਸ ਮੌਕੇ ਬੱਚਿਆਂ ਤੋਂ ਇਸ ਦਿਵਸ ਸਬੰਧੀ ਸਵਾਲ ਵੀ ਪੁੱਛੇ ਗਏ, ਜਿਨ੍ਹਾਂ ਦੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਜਵਾਬ ਦਿੱਤੇ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਹਾਂਵੀਰ ਸਵਾਮੀ ਜੀ ਦੇ ਜੀਵਨ ਤੋਂ ਸਿੱਖਿਆ ਗ੍ਰਹਿਣ ਕਰਨੀ ਚਾਹੀਦੀ ਹੈ | ਓਹਨਾ ਨੇ ਸੱਚ, ਅਹਿੰਸਾ ਅਤੇ ਤਿਆਗ ਦੇ ਮਾਰਗ ਉਤੇ ਚਲਣ ਲਈ ਉਪਦੇਸ਼ ਦਿੱਤਾ ਸੀ | ਉਹਨਾਂ ਦੇ ਉਪਦੇਸ਼ ਇੱਕ ਖੁੱਲੀ ਕਿਤਾਬ ਵਾਂਗ ਹਨ | ਮਹਾਂਵੀਰ ਸਵਾਮੀ ਦਾ ਜਨਮ ਇੱਕ ਸ਼ਾਹੀ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਦੇ ਪਰਿਵਾਰ ਵਿਚ ਅਮੀਰੀ, ਦੌਲਤ ਦੀ ਕੋਈ ਕਮੀ ਨਹੀਂ ਸੀ, ਜਿਸ ਨੂੰ ਉਹ ਜਿਵੇਂ ਚਾਹੇ ਮਾਣ ਸਕਦੇ ਸੀ, ਪਰ ਜਵਾਨੀ ਵਿਚ ਪੈਰ ਧਰਦਿਆਂ ਹੀ ਉਹਨਾਂ ਨੇ ਦੁਨੀਆਂ ਦੇ ਭਰਮ-ਭੁਲੇਖੇ, ਐਸ਼ੋ-ਆਰਾਮ ਅਤੇ ਅਮੀਰੀ ਨੂੰ ਛੱਡ ਕੇ ਤਸੀਹੇ ਝੱਲੇ। ਸਾਰੀਆਂ ਸਹੂਲਤਾਂ ਨੂੰ ਤਿਆਗ ਕੇ ਨੰਗੇ ਪੈਰੀਂ ਘੁੰਮ ਕੇ ਲੋਕਾਂ ਵਿੱਚ ਪ੍ਰਚਾਰ ਕੀਤਾ | ਉਹਨਾਂ ਨੇ ਬੱਚਿਆਂ ਨੂੰ ਮਹਾਂਵੀਰ ਸਵਾਮੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ |

 

seculartvindia
Author: seculartvindia

Leave a Comment

Voting poll

What does "money" mean to you?
  • Add your answer

latest news