February 4, 2026 6:34 am

ਜਿੰਨਾਂ ਚਿਰ ਮਣੀਪੁਰ ਦੇ ਪੀੜਤ ਲੋਕਾਂ ਨੂੰ ਇੰਨਸਾਫ ਨਹੀਂ ਮਿਲਦਾ ਤਾਂ ਉਨਾ ਚਿਰ ਦੇਸ਼ ਵਿੱਚ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ : ਖੋਸਲਾ 

Share:

ਹੁਸ਼ਿਆਰਪੁਰ 9 ਅਗਸਤ ( ਤਰਸੇਮ ਦੀਵਾਨਾ )  ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਵੱਲੋਂ ਮਣੀਪੁਰ ਦੇ ਪੀੜਤ ਲੋਕਾਂ ਨੂੰ ਇੰਨਸਾਫ ਦਿਵਾਉਣ ਲਈ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਹੁਸ਼ਿਆਰਪੁਰ ਦੇ ਵੱਖ ਵੱਖ ਇਲਾਕਿਆਂ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ! ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਰੋਸ ਪ੍ਰਦਰਸ਼ਨ ਨੂੰ ਸੰਬੋਧਨ  ਕਰਦੇ ਹੋਏ ਕਿਹਾ ਕਿ ਮਨੀਪੁਰ ਦੇ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਦੇਸ਼ ਦਾ ਪ੍ਰਧਾਨ ਮੰਤਰੀ ਇਸ ਤੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। ਜਦੋ ਦੀ ਮੁਨੀਪੁਰ ਵਿੱਚ ਹਿੰਸਾ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਜੀ ਚੁੱਪੀ ਧਾਰਨ ਕਰੀ ਬੈਠੇ ਹੈ। ਉਹਨਾਂ ਨੇ ਕਿਹਾ ਕਿ ਮਣੀ ਪੁਰ ਵਿੱਚ ਔਰਤਾਂ ਦੇ ਕੱਪੜੇ ਉਤਾਰ ਕੇ ਉਹਨਾਂ ਨੂੰ ਨੰਗਾ ਕਰ ਘੁੰਮਾਇਆ ਗਿਆ ਜੋ ਬਹੁਤ ਹੀ ਸ਼ਰਮਨਾਕ ਘਟਨਾ ਸੀ! ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਆਰਮੀ ਦੇ ਜਵਾਨ ਦੀ ਪਤਨੀ ਨੂੰ ਨੰਗਾ ਕਰ ਉਸ ਤੋਂ ਪ੍ਰੇਡ ਕਰਵਾਈ ਗਈ। ਜਿਸ ਨਾਲ ਭਾਰਤੀ ਸੈਨਾ ਅਤੇ ਭਾਰਤ ਦੇਸ਼ ਦੇ 140 ਕਰੋੜ ਲੋਕਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ! ਇਸ ਤੇ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵੀ ਜਵਾਬ ਦੇਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਮਨੀਪੁਰ ਦੇ ਪੀੜਤ ਲੋਕਾਂ ਨੂੰ ਇੰਨਸਾਫ ਨਹੀਂ ਮਿਲਦਾ ਉਨਾ ਚਿਰ ਦੇਸ਼ ਵਿੱਚ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ! ਇਸ ਮੌਕੇ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਨੇ ਕਿਹਾ ਕਿ ਮਣੀ ਪੁਰ ਦੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਮਨੀਪੁਰ ਵਿੱਚ ਹੋ ਰਹੀ ਹਿੰਸਾ ਨੂੰ ਰੋਕਣ ਲਈ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਨੀਪੁਰ ਦੇ ਮੁੱਖ ਮੰਤਰੀ ਨੂੰ ਤੱਤਕਾਲ ਹੀ ਆਪਣਾ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ। ਉਹਨਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਮਣੀਪੁਰ ਦੇ ਦੋਸ਼ੀਆਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਹਿਮਤ ਨਾ ਕਰੇ! ਇਸ ਮੋਕੇ , ਕਲੇਰ ਕੱਕੌੰ, ਰਾਜ ਕੁਮਾਰ, ਧਾਮੀ, ਜਸ਼ਨ,ਸੁਨੀਲ ਆਦਿ ਦਲ ਦੇ ਅਨੇਕਾ  ਸਾਥੀ ਮੌਜੂਦ ਸਨ!
seculartvindia
Author: seculartvindia

Leave a Comment

Voting poll

What does "money" mean to you?
  • Add your answer

latest news