April 11, 2026 10:03 am

ਜਾਗ੍ਰਿਤ ਆਦਿਵਾਸੀ ਦਲਿਤ ਸੰਗਠਨ ਕਾਰਕੁੰਨ ਮਾਧੁਰੀ ਨੂੰ ਜਿਲ੍ਹਾ ਹੱਦ ਤੋਂ ਬਾਹਰ ਕਰਨ ਦੀ ਨਿਖੇਧੀ

Share:

ਦਲਜੀਤ ਕੌਰ/ਬਰਨਾਲ਼ਾ, 9 ਜੁਲਾਈ, 2023: ਹਾਲੇ ਕੁੱਝ ਦਿਨ ਪਹਿਲਾਂ ਮੱਧ ਪ੍ਰਦੇਸ਼ ਵਿੱਚ, ਭਾਜਪਾ ਦੀ ਇੱਕ ਹੰਕਾਰੀ ਕਤ੍ਹੀੜ ਵੱਲੋਂ ਇੱਕ ਗ਼ਰੀਬ ਦੇ ਸਿਰ ਤੇ ਸਿਗਰਟ ਪੀਣ ਦੌਰਾਨ ਪਿਸ਼ਾਬ ਕਰਨ ਦੀ ਘਟਨਾ ਵਾਪਰੀ ਸੀ। ਉਹ ਗਰੀਬ ਐਨਾ ਡਰਿਆ ਹੋਇਆ ਸੀ ਕਿ ਭੱਜਣ ਜਾਂ ਰੌਲਾ ਪਾਉਣ ਦਾ ਵੀ ਹੌਂਸਲਾ ਨਹੀਂ ਕਰ ਸਕਿਆ। ਭਾਜਪਾ ਦੇ ਮੁੱਖ ਮੰਤਰੀ ਨੇ ਉਸ ਦੇ ਪੈਰ ਧੋ ਕੇ ਬਦਨਾਮੀ ਧੋਣ ਦਾ ਯਤਨ ਕੀਤਾ ਸੀ। ਇਸ ਖਬਰ ਦੀ ਹਾਲੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਮੱਧ ਪ੍ਰਦੇਸ਼ ਸਰਕਾਰ ਦਾ ਆਪਣੇ ਹੱਕਾਂ ਅਤੇ ਜ਼ੁਲਮਾਂ ਖਿਲਾਫ਼ ਸੰਘਰਸ਼ ਕਰ ਰਹੇ ਦਲਿਤ ਆਦਿਵਾਸੀ ਲਹਿਰ ਨੂੰ ਕੁਚਲਣ ਦਾ ਨਵਾਂ ਤੁਗਲਕੀ ਫੁਰਮਾਨ ਸਾਹਮਣੇ ਆਇਆ ਹੈ। ਜਾਗ੍ਰਿਤ ਆਦਿਵਾਸੀ ਦਲਿਤ ਸੰਗਠਨ ਕਾਰਕੁੰਨ ਮਾਧੁਰੀ ਨੂੰ ਇੱਕ ਸਾਲ ਲਈ ਬੁਰਹਾਨਪੁਰ ਜ਼ਿਲ੍ਹੇ ਤੋਂ ਬਾਹਰ ਕੱਢਣ ਦਾ ਤੁਗਲਕੀ ਫੁਰਮਾਨ ਜਾਰੀ ਕਰ ਦਿੱਤਾ ਹੈ। ਦਲਿਤ ਆਦਿਵਾਸੀ ਕਾਰਕੁੰਨ ਪੁੱਛਦੇ ਹਨ ਕਿ ਮੱਧ ਪ੍ਰਦੇਸ਼ ਸਰਕਾਰ ਆਦਿਵਾਸੀਆਂ ਤੋਂ ਕਿਉਂ ਡਰਦੀ ਹੈ ਜਿਹੜੇ ਸਵਾਲ ਪੁੱਛਦੇ ਹਨ ਅਤੇ ਜਵਾਬਦੇਹੀ ਦੀ ਮੰਗ ਕਰਦੇ ਹਨ। ਜਿਵੇਂਕਿ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਹਨ, ਮੱਧ ਪ੍ਰਦੇਸ਼ ਸਰਕਾਰ ਆਦਿਵਾਸੀਆਂ ਦੀ ਮੱਧ ਪ੍ਰਦੇਸ਼ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ 15000 ਏਕੜ ਜੰਗਲ ਦੀ ਨਜਾਇਜ ਕਟਾਈ ਦੇ ਪਰਦਾਚਾਕ ਕਰਨ ਦੀ ਲਹਿਰ ਨੂੰ ਕੁਚਲ ਰਹੀ ਹੈ। ਇਨਕਲਾਬੀ ਕੇਂਦਰ, ਪ੍ਰਧਾਨ ਮੱਧ ਪ੍ਰਦੇਸ਼ ਸਰਕਾਰ ਦੀ ਆਦਿਵਾਸੀ ਲਹਿਰ ਉੱਪਰ ਬੋਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਦਲਿਤ ਆਦਿਵਾਸੀ ਕਾਰਕੁੰਨ ਮਾਧੁਰੀ ਨੂੰ ਜ਼ਿਲ੍ਹਾ ਬੁਰਹਾਨਪੁਰ ਤੋਂ ਬਾਹਰ ਰਹਿਣ ਦਾ ਤੁਗਲਕੀ ਫਰਮਾਨ ਵਾਪਿਸ ਲਿਆ ਜਾਵੇ।
ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ, ਸੂਬਾ ਕਮੇਟੀ ਮੈਂਬਰਾਂ ਮੂਖਤਿਆਰ ਪੂਹਲਾ, ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮੁਹੱਬਤ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ਿਵ ਰਾਜ ਸਿੰਘ ਚੌਹਾਨ ਮੁੱਖ ਮੰਤਰੀ ਦੀ ਅਗਵਾਈ ਹੇਠ ਕੰਮ ਕਰਦੀ ਸਰਕਾਰ ਆਰਐਸਐਸ ਦੀ ਅਗਵਾਈ ਵਾਲੇ ਨਾਗਪੁਰੀਏ ਸੱਪਾਂ ਦੀ ਮਨੂੰਵਾਦੀ ਸੋਚ ਦੀ ਧਾਰਨੀ ਹੈ ਜੋ ਦਲਿਤਾਂ, ਆਦਿਵਾਸੀਆਂ ਅਤੇ ਘੱਟ ਗਿਣਤੀਆਂ ਨੂੰ ਮਿਥਕੇ ਨਿਸ਼ਾਨਾ ਬਣਾ ਰਹੀ ਹੈ। ਮੋਦੀ ਹਕੂਮਤ ਜਿੱਥੇ ਮੁਲਕ ਦੇ ਕੁਦਰਤੀ ਮਾਲ ਖਜਾਨਿਆਂ ਨੂੰ ਆਪਣੇ ਲੰਗੋਟੀਏ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾੳ ਲੁਟਾ ਰਹੀ ਹੈ। ਦੂਜੇ ਪਾਸੇ ਫਿਰਕੂ ਫਾਸ਼ੀ ਹੱਲੇ ਰਾਹੀਂ ਸਟੇਟ/ਰਿਆਸਤ ਵਿਰੋਧੀ ਹਰ ਅਵਾਜ ਨੂੰ ਜਾਬਰ ਹੱਥਕੰਡਿਆਂ ਰਾਹੀ ਕੁਚਲ ਰਹੀ ਹੈ। ਇਨਕਲਾਬੀ ਕੇਂਦਰ, ਪੰਜਾਬ ਸਮੂਹ ਇਨਕਲਾਬੀ, ਜਮਹੂਰੀਅਤ ਪਸੰਦ ਤਾਕਤਾਂ ਨੂੰ ਮੋਦੀ ਹਕੂਮਤ ਦੇ ਮਨਸੂਬਿਆਂ ਨੂੰ ਸਮਝਕੇ ਵਿਸ਼ਾਲ ਟਾਕਰੇ ਦੀ ਲਹਿਰ ਖੜੀ ਕਰਨ ਲਈ ਅੱਗੇ ਆਉਣ ਦੀ ਅਪੀਲ ਕਰਦਾ ਹੈ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news