February 22, 2026 7:02 pm

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਪਿੰਡ ਸੰਗਤੀਵਾਲਾ ਦੇ ਖੇਤ ਮਜ਼ਦੂਰਾਂ ਨੂੰ ਚੜ੍ਹੀ ਦੁਆਈ ਦੇ ਅਸਰ ਕਾਰਨ ਹੋਏ ਨੁਕਸਾਨ ਲਈ ਮੁਆਵਜੇ ਦੀ ਮੰਗ

Share:

ਦਲਜੀਤ ਕੌਰ/ਸੰਗਰੂਰ, 4 ਜੁਲਾਈ, 2023: ਅੱਜ ਕਮੇਟੀ ਦਾ ਪਿੰਡ ਸੰਗਤੀਵਾਲਾ ਦੇ ਲੋਕਾਂ ਨੂੰ ਨਾਲ ਲੈ ਕੇ ਸਹਾਇਕ ਕਮਿਸ਼ਨਰ ਨੂੰ ਮਿਲੇ ਜਿਸ ਚ ਪ੍ਰਸ਼ਾਸਨ ਪਾਸੋ ਮੰਗ ਕੀਤੀ ਕੀ ਪਿੱਛਲੇ ਦਿਨੀ ਸੰਗਤੀਵਾਲਾ ਵਿਚ ਇੱਕ ਪਾਰਟੀ ਦੇ 12/13 ਮੈੈਂਬਰਾਂ ਨੂੰ ਦਿਵਾਈ ਚੜ ਗਈ ਸੀ ਜਿਸ ਨਾਲ ਪੀੜਤਾ ਦਾ ਵੱਡਾ ਨੁਕਸਾਨ ਹੋਇਆ ਤੇ ਸਾਰਾ ਸੀਜਨ ਹੀ ਖਰਾਬ ਹੋ ਗਿਆ ਅਤੇ ਸਿਹਤ ਵੀ ਖਰਾਬ ਹੋ ਗਈ, ਜਿੱਥੇ ਡਾਕਟਰੀ ਸਹਇਤਾ ਵਾਸਤੇ ਵਿੱਤੀ ਨੁਕਸਾਨ ਵੀ ਹੋਇਆ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਕਿਹਾ ਕੀ ਮਜਦੂਰਾਂ ਵੱਲੋ ਸਾਰਾ ਸਾਲ ਦੀ ਆਮਦਨੀ ‘ਚ ਇਸ ਸੀਜਨ ਨੇ ਵੱਡਾ ਤੇ ਅਹਿਮ ਰੋਲ ਅਦਾ ਕਰਨਾਂ ਹੁੰਦਾ ਹੈ, ਪਰ ਸੀਜਨ ‘ਚ ਪਈ ਮਾਰ ਨੇ ਇਹ ਲੋਕਾਂ ਦਾ ਲੱਕ ਹੀ ਤੋੜ ਦਿੱਤਾ ਹੈ। ਉਹਨਾਂ ਪ੍ਰਸ਼ਾਸਨ ਤੋਂ ਤਰਸ ਦੇ ਅਧਾਰ ਤੇ ਯੋਗ ਮੁਆਵਜੇ ਦੀ ਫੌਰੀ ਮੰਗ ਕੀਤੀ।
ਇਸ ਮੌਕੇ ਸਰਬਜੀਤ ਕੌਰ ਗੁਰਪਾਲ ਕੌਰ ਜਸਵਿੰਦਰ ਕੌਰ ਹਰਜੀਤ ਕੌਰ, ਅਰਸ਼ਦੀਪ ਕੌਰ, ਕੁਲਵਿੰਦਰ ਕੌਰ, ਅਮਨਦੀਪ, ਗੁਰਪ੍ਰੀਤ ਕੌਰ, ਪ੍ਰਵੀਨ ਦੇਵੀ, ਮਨਦੀਪ ਕੌਰ, ਆਦਿ ਹਾਜਰ ਸਨ
seculartvindia
Author: seculartvindia

Leave a Comment

Voting poll

What does "money" mean to you?
  • Add your answer

latest news