
ਦਲਜੀਤ ਕੌਰ/ਲਹਿਰਾਗਾਗਾ, 4 ਅਪ੍ਰੈਲ, 2023: ਅੱਜ ਜਮੀਨ ਪ੍ਰਪਤੀ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ l ਜਿਸ ਚ ਲਹਿਰਾਗਾਗਾ ਤੇ ਮੂਨਕ ਦੇ ਵੱਖ -ਵੱਖ ਪਿੰਡਾਂ ਦੇ ਲੋਕਾਂ ਨੇ ਸਮੂਲੀਅਤ ਕੀਤੀ। ਜਿਸ ਨੂੰ ਸੰਬੋਧਨ ਕਰਦੇ ਹੋਏ ਜੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦਸਿਆ ਕਿ ਮੌਜੂਦਾ ਸਮੇਂ ਸਰਕਾਰ ਵੱਲੋ ਮਜ਼ਦੂਰਾਂ ਨੂੰ ਰੱਜ ਕੇ ਅਣਗੋਲਿਆਂ ਕਰਿਆ ਜਾਂ ਰਿਹਾ ਹੈ। ਮਜਦੂਰਾਂ ਦੇ ਬੁਨਿਆਦੀ ਮਸਲੇ ਜਮੀਨ/ਘਰ, ਰੁਜਗਾਰ, ਕਰਜ਼ਾ, ਜਾਤੀ ਵਿਤਕਰਾ ਦਾ ਖ਼ਤਮ ਦੇ ਵੱਲ ਕੋਈ ਧਿਆਨ ਨਹੀ। ਜਿਸ ਤੇ ਮਜ਼ਦੂਰਾਂ ਦੇ ਮੁੱਖ ਮਸਲੇ ਪੰਚਾਇਤੀ ਜਮੀਨ ਦੇ ਤੀਜੇ ਹਿੱਸੇ ਨੂੰ ਪੱਕੇ ਤੌਰ ਤੇ ਲੈਣ, ਨਜ਼ੂਲ ਜ਼ਮੀਨ ਦੇ ਮਾਲਕਾਨਾ ਹੱਕ, ਕੋਆਪਰੇਟਿਵ ਸੁਸਾਇਟੀ ‘ਚੋਂ ਮੈਂਬਰਸ਼ਿਪ ਲੈ ਕੇ ਕਰਜ਼ੇ ਦਾ ਪ੍ਰਬੰਧ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਣ ਦਾ ਪ੍ਰੋਗਰਾਮ ਮਿਥਿਆ ਗਿਆ ਹੈ ਅਤੇ ਸੀਜਨ ਤੋਂ ਬਾਅਦ ਵੱਡਾ ਐਕਸ਼ਨ ਕਰਕੇ ਘੋਲ ਚਲਾਉਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਦੌਰਾਨ 15 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ‘ਚ ਗੁਰਦਾਸ ਸਿੰਘ ਝਲੂਰ ਨੂੰ ਪ੍ਰਧਾਨ, ਦੇਵ ਸਿੰਘ ਦਹਿਲਾ, ਸੁਰੇਸ ਬਨਾਰਸੀ, ਮੱਖਣ ਝਲੂਰ ਤਿੰਨੋ ਮੀਤ ਪ੍ਰਧਾਨ, ਰਾਮਪਾਲ ਸਿੰਘ ਘੋੜੇਨਾਬ ਜਰਨਲ ਸਕੱਤਰ, ਸਤਿਗੁਰ ਸਿੰਘ ਰੈਧਰਾਣਾ ਖਜਾਨਚੀ, ਪਿੰਕਾ ਸਿੰਘ ਪ੍ਰੈੱਸ ਸਕੱਤਰ, ਦਰਸ਼ਨ ਸਿੰਘ ਸਲਾਹਕਾਰ, ਲੀਲਾ ਸਿੰਘ ਭੁਟਾਲ ਕਲਾ, ਚਾਨਣ ਸਿੰਘ, ਅਮਰੀਕ ਸਿੰਘ, ਲੀਲਾ ਰਾਮ ਬਨਾਰਸੀ, ਹਰਫੂਲ ਸਿੰਘ ਖਨੌਰੀ, ਜਿਲ੍ਹਾ ਸਿੰਘ, ਨਾਥਾ ਸਿੰਘ, ਲੀਲਾ ਰਾਮ ਖਨੌਰੀ ਕਲਾਂ ਮੇਂਬਰ ਲੈ ਗਏ। ਅੰਤ ਵਿੱਚ ਪਿੰਡਾਂ ‘ਚ ਮੈਂਬਰਸ਼ਿਪ ਕਰਕੇ ਵਿਸਥਾਰ ਕਰਨ, ਤੇ 9 ਤਰੀਕ ਨੂੰ ਡਾ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਚ ਸੰਗਰੂਰ ਪੁੱਜਣ ਦਾ ਸੱਦਾ ਦਿੱਤਾ ਗਿਆ।