March 18, 2026 1:33 am

ਚੈੱਕ ਬਾਊਂਸ ਮਾਮਲੇ ਵਿੱਚ ‘ਆਪ’ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸਣੇ ਤਿੰਨ ਨੂੰ ਦੋ-ਦੋ ਸਾਲ ਦੀ ਕੈਦ

Share:

MARCH 17 – ਡੇਰਾਬੱਸੀ ਦੀ ਇੱਕ ਅਦਾਲਤ ਨੇ ਸਾਲ 2018 ਦੇ ਚੈੱਕ ਬਾਊਂਸ ਮਾਮਲੇ ਵਿੱਚ ਇੱਕ ਹਾਊਸਿੰਗ ਪ੍ਰੋਜੈਕਟ ਫਰਮ ਦੇ ਤਿੰਨ ਭਾਈਵਾਲਾਂ ਨੂੰ ਦੋ-ਦੋ ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲਿਆਂ ਵਿੱਚ ਖਰੜ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸ਼ਹਿਬਾਜ਼ ਸਿੰਘ ਸੋਹੀ ਵੀ ਸ਼ਾਮਲ ਹਨ। ਹਾਲਾਂਕਿ, ਅਦਾਲਤ ਨੇ ਫੈਸਲੇ ਤੋਂ ਤੁਰੰਤ ਬਾਅਦ ਤਿੰਨਾਂ ਮੁਲਜ਼ਮਾਂ- ਸ਼ਹਿਬਾਜ਼ ਸਿੰਘ ਸੋਹੀ (ਸੈਕਟਰ-3 ਨਿਵਾਸੀ), ਨਛੱਤਰ ਸਿੰਘ (ਨਾਰਾਇਣਗੜ੍ਹ) ਅਤੇ ਜਤਿੰਦਰ ਸਿੰਘ (ਜ਼ੀਰਕਪੁਰ), ਨੂੰ ਜ਼ਮਾਨਤ ਦੇ ਦਿੱਤੀ ਹੈ।

ਪੰਚਕੂਲਾ ਦੇ ਸੈਕਟਰ-21 ਨਿਵਾਸੀ ਕਮਲਜੀਤ ਸਿੰਘ ਨੇ M/S Platinum Smart Buildcon LLP ਅਤੇ ਇਸ ਦੇ ਤਿੰਨ ਭਾਈਵਾਲਾਂ ਵਿਰੁੱਧ ਨੇਗੋਸ਼ੀਏਬਲ ਇੰਸਟ੍ਰੂਮੈਂਟ ਐਕਟ ਦੀ ਧਾਰਾ 138/142 ਅਤੇ ਆਈ.ਪੀ.ਸੀ. ਦੀ ਧਾਰਾ 420 ਤਹਿਤ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਅਨੁਸਾਰ, ਉਕਤ ਫਰਮ ਨੇ ਰਾਜਪੁਰਾ ਦੀ ‘ਸਿਲਵਰ ਸਿਟੀ’ ਵਿੱਚ ਪਲਾਟਾਂ ਦੀ ਵਿਕਰੀ ਸਬੰਧੀ ਇੱਕ ਸੌਦਾ ਕੀਤਾ ਸੀ, ਜੋ ਸਿਰੇ ਨਹੀਂ ਚੜ੍ਹ ਸਕਿਆ। ਇਸ ਦੇ ਬਦਲੇ ਮੁਲਜ਼ਮਾਂ ਨੇ ਉਸ ਨੂੰ 3.5 ਕਰੋੜ ਰੁਪਏ ਦਾ ਚੈੱਕ ਦਿੱਤਾ ਸੀ, ਜੋ ਬੈਂਕ ਵਿੱਚ ਲਗਾਉਣ ’ਤੇ ਬਾਊਂਸ ਹੋ ਗਿਆ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news