February 4, 2026 12:37 pm

ਪ੍ਰਚੂਨ ਮਹਿੰਗਾਈ ਮਈ ’ਚ ਘਟ ਕੇ 4.25 ਪ੍ਰਤੀਸ਼ਤ ’ਤੇ, 25 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ

Share:

ਨਵੀਂ ਦਿੱਲੀ, 12 ਜੂਨ/ਖੁਰਾਕੀ ਪਦਾਰਥਾਂ ਤੇ ਈਂਧਣ ਦੀਆਂ ਕੀਮਤਾਂ ’ਚ ਨਰਮੀ ਕਾਰਨ ਮਈ ਮਹੀਨੇ ਵਿਚ ਪ੍ਰਚੂਨ ਮਹਿੰਗਾਈ 25 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 4.25 ਪ੍ਰਤੀਸ਼ਤ ਉਤੇ ਆ ਗਈ ਹੈ। ਖ਼ਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ’ਤੇ ਆਧਾਰਿਤ ਮਹਿੰਗਾਈ ਅਪਰੈਲ ਵਿਚ 4.7 ਪ੍ਰਤੀਸ਼ਤ ਸੀ। ਜਦਕਿ ਮਈ 2022 ਵਿਚ ਇਹ 7.04 ਪ੍ਰਤੀਸ਼ਤ ਸੀ। ਦੱਸਣਯੋਗ ਹੈ ਕਿ ਲਗਾਤਾਰ ਚੌਥੇ ਮਹੀਨੇ ਪ੍ਰਚੂਨ ਮਹਿੰਗਾਈ ਘਟੀ ਹੈ ਤੇ ਲਗਾਤਾਰ ਤੀਜੇ ਮਹੀਨੇ ਖ਼ਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਅਧਾਰਿਤ ਮਹਿੰਗਾਈ ਆਰਬੀਆਈ ਵੱਲੋਂ ਤੈਅ ਦਰ 6 ਪ੍ਰਤੀਸ਼ਤ ਦੇ ਦਾਇਰੇ ਵਿਚ ਰਹੀ ਹੈ। ਜ਼ਿਕਰਯੋਗ ਹੈ ਕਿ 4.25 ਪ੍ਰਤੀਸ਼ਤ ਪ੍ਰਚੂਨ ਮਹਿੰਗਾਈ ਅਪਰੈਲ 2021 ਤੋਂ ਬਾਅਦ ਸਭ ਤੋਂ ਘੱਟ ਦਰਜ ਕੀਤੀ ਗਈ ਦਰ ਹੈ। ਉਸ ਵੇਲੇ ਇਹ 4.23 ਪ੍ਰਤੀਸ਼ਤ ਸੀ। ਗੌਰਤਲਬ ਹੈ ਕਿ ਸਰਕਾਰ ਨੇ ਆਰਬੀਆਈ ਨੂੰ ਪ੍ਰਚੂਨ ਮਹਿੰਗਾਈ ’ਤੇ ਚਾਰ ਪ੍ਰਤੀਸ਼ਤ (ਦੋ ਪ੍ਰਤੀਸ਼ਤ ਉਪਰ-ਥੱਲੇ) ਤੱਕ ਲਗਾਮ ਕੱਸਣ ਦੀ ਹਦਾਇਤ ਦਿੱਤੀ ਹੈ।-ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news