February 4, 2026 12:48 am

ਚੀਨ ‘ਚ ਨਿਵੇਸ਼ ‘ਤੇ ਅਮਰੀਕਾ ਦੇ  ਰਾਸ਼ਟਰਪਤੀ ਬਿਡੇਨ ਦੀ ਪਾਬੰਦੀ, ਅਮਰੀਕੀ ਕੰਪਨੀਆਂ ਹੁਣ ਭਾਰਤ ਵੱਲ ਮੁੜਨਗੀਆਂ

Share:

ਨਿਊਯਾਰਕ, 5 ਸਤੰਬਰ (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦਾ ਭਾਰਤ ਦੌਰਾ ਜੀ-20 ਸੰਮੇਲਨ ਲਈ ਅਹਿਮ ਸਾਬਤ ਹੋਵੇਗਾ। ਇਸ ਯਾਤਰਾ ਤੋਂ ਪਹਿਲਾਂ, ਰਾਸਟਰਪਤੀ ਜੋ  ਬਿਡੇਨ ਨੇ ਅਮਰੀਕੀ ਕੰਪਨੀਆਂ ਨੂੰ ਚੀਨ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀਕੰਡਕਟਰ ਅਤੇ ਕੁਆਂਟਮ ਕੰਪਿਊਟਿੰਗ ਵਿੱਚ ਨਿਵੇਸ਼ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਬਿਡੇਨ ਦੇ ਇਸ ਫੈਸਲੇ ਦਾ ਭਾਰਤ ਨੂੰ ਸਿੱਧਾ ਫਾਇਦਾ ਹੋਵੇਗਾ।ਸੂਤਰਾਂ ਮੁਤਾਬਕ ਇਸ ਫੈਸਲੇ ਤੋਂ ਬਾਅਦ ਭਾਰਤ ‘ਚ ਸ਼ੁਰੂ ਤੋਂ ਹੀ ਲਗਭਗ 1200 ਕਰੋੜ ਰੁਪਏ ਦੇ ਨਿਵੇਸ਼ ਦਾ ਰਾਹ ਪੱਧਰਾ ਕੀਤਾ ਗਿਆ ਹੈ। ਹੁਣ ਭਾਰਤ ਗਲੋਬਲ ਸੈਮੀਕੰਡਕਟਰ ਸਪਲਾਈ ਚੇਨ ਦੇ ਨਵੇਂ ਹੱਬ ਵਜੋਂ ਉਭਰ ਸਕਦਾ ਹੈ। ਹਾਲ ਹੀ ‘ਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਸੈਮੀਕੰਡਕਟਰ ਅਤੇ ਜੀਈ ਜੈੱਟ ਇੰਜਣ ‘ਤੇ ਸਮਝੌਤਾ ਕੀਤਾ ਸੀ।ਇਸ ‘ਤੇ ਅਮਰੀਕੀ ਰਾਸ਼ਟਰਪਤੀ ਜੋ  ਬਿਡੇਨ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਵੀ ਚਰਚਾ ਹੋਵੇਗੀ। ਦੁਵੱਲਾ ਵਪਾਰ 2026-27 ਤੱਕ 30 ਹਜ਼ਾਰ ਕਰੋੜ ਰੁਪਏ ਦੇ ਟੀਚੇ ਨੂੰ ਹਾਸਲ ਕਰਨ ਦੀ ਵੀ ਚਰਚਾ ਹੋ ਸਕਦੀ ਹੈ। ਵਰਤਮਾਨ ਵਿੱਚ ਦੋਵਾਂ ਦੇਸ਼ਾਂ ਵਿਚਕਾਰ  19 ਹਜ਼ਾਰ ਕਰੋੜ ਦਾ ਵਪਾਰ ਹੋ ਰਿਹਾ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਚੰਦਰਯਾਨ ਅਤੇ ਆਦਿਤਿਆ ਦੀ ਸਫਲਤਾ ਤੋਂ ਬਾਅਦ ਜੀ-20 ‘ਚ ਪੁਲਾੜ ‘ਚ ਸਹਿਯੋਗ ਲਈ ਭਾਰਤ ਅਤੇ ਅਮਰੀਕਾ ਵਿਚਾਲੇ ਨਵਾਂ ਸਮਝੌਤਾ ਹੋ ਸਕਦਾ ਹੈ। ਅਮਰੀਕਾ-ਭਾਰਤ ਵਪਾਰ ਪ੍ਰੀਸ਼ਦ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਇੱਕ ਸਪੇਸ ਵਰਕਿੰਗ ਗਰੁੱਪ ਤੇ ਕੰਮ ਕਰ ਰਿਹਾ ਹੈ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news