February 4, 2026 2:27 am

ਗੰਗਾਨਗਰ ਤੋ ਪਾਕਿਸਤਾਨ ਨੂੰ ਰੇਲਵੇ ਰਾਹੀਂ ਵਪਾਰ ਸ਼ੁਰੂ ਕਰੇ ਕੇਂਦਰ ਸਰਕਾਰ – ਅਕਾਲੀ ਦਲ ਮਾਨ

Share:

ਸ੍ਰੀ ਗੰਗਾਨਗਰ – ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਸ੍ਰੀ ਕਰਨਪੁਰ ਵਿਧਾਨ ਸਭਾ ਤੋਂ ਨਾਮਜ਼ਦਗੀ ਫਾਰਮ ਭਰੇ , ਵੀਰਵਾਰ ਨੂੰ ਰਾਜਸਥਾਨ ਦੇ ਇੰਚਾਰਜ ਬਲਕਰਨ ਸਿੰਘ ਸੋਖਲ ਨੇ ਆਪਣੇ ਸਮਰਥਕਾਂ ਸਮੇਤ ਨਾਮਜ਼ਦਗੀ ਪੱਤਰ ਦਾਖਲ ਕੀਤੇ।ਪ੍ਰੈਸ ਕਾਨਫਰੰਸ ਦੌਰਾਨ ਬਲਕਰਨ ਸਿੰਘ ਨੇ ਦੱਸਿਆ ਕਿ ਇਸ ਵਿੱਚ ਮੂਲ ਓ.ਬੀ.ਸੀ. ਵਰਗ ਤੋ ਵਿਧਾਨ ਸਭਾ ਵਿੱਚ ਕਿਸੇ ਵੀ ਕੌਮੀ ਪਾਰਟੀ ਨੇ ਇਸ ਵਰਗ ਨੂੰ ਟਿਕਟ ਨਹੀਂ ਦਿੱਤੀ ਹੈ।ਉਨ੍ਹਾਂ ਕਿਹਾ ਕਿ ਰਾਜਸਥਾਨ ਸਰਕਾਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਨਾਲ ਦੂਜੇ ਦਰਜੇ ਦਾ ਸਲੂਕ ਕਰ ਰਹੀ ਹੈ। ਸ੍ਰੀ ਸੋਖਲ ਨੇ ਕਿਹਾ ਕਿ ਉਹ ਭਾਜਪਾ ਅਤੇ ਕਾਂਗਰਸ ਦੀਆਂ ਸਿੱਖ ਵਿਰੋਧੀ ਨੀਤੀਆਂ ਨੂੰ ਆਮ ਲੋਕਾਂ ਵਿੱਚ ਉਜਾਗਰ ਕਰਨਗੇ, ਇਸ ਤੋਂ ਇਲਾਵਾ ਉੱਤਰੀ ਰਾਜਸਥਾਨ ਵਿੱਚ ਭੁੱਕੀ ਦੀ ਖੇਤੀ ਨੂੰ ਮਨਜ਼ੂਰੀ, ਸਿੰਥੈਟਿਕ ਨਸ਼ਿਆਂ ’ਤੇ ਪਾਬੰਦੀ, ਖਿੱਤੇ ਵਿੱਚ ਕੈਂਸਰ ਦੀ ਮਹਾਂਮਾਰੀ ’ਤੇ ਪਾਬੰਦੀ, ਹਿੰਦੂਮਲਕੋਟ ਤੋ ਪਾਕਿਸਤਾਨ ਬਾਰਡਰ ਤੇ ਕਾਰੋਬਾਰ ਸ਼ੁਰੂ ਕਰਨਾ, ਖੇਤੀ ਅਧਾਰਤ ਫੂਡ ਪ੍ਰੋਸੈਸਿੰਗ ਉਦਯੋਗ ਸ਼ੁਰੂ ਕਰਨਾ, ਮਾਂ ਬੋਲੀ ਪੰਜਾਬੀ, ਰਾਜਸਥਾਨੀ ਦਾ ਸਤਿਕਾਰ ਬਹਾਲ ਕਰਨਾ ਸਾਡੀਆਂ ਤਰਜੀਹਾਂ ਹਨ। ਇਸ ਮੌਕੇ ਮੋਦਨ ਸਿੰਘ, ਜਗਰੂਪ ਸਿੰਘ, ਜਸਵੀਰ ਸਿੰਘ, ਧੰਨ ਸਿੰਘ, ਇੰਦਰਾਜ, ਮਹਾਵੀਰ ਵਿਸ਼ਨੋਈ, ਜਸਵਿੰਦਰ ਸਿੰਘ, ਜਗਜੀਤ ਸਿੰਘ ਸੂਸਕ, ਹਰਫੂਲ ਮਯਾਲ, ਬੂਟਾ ਸਿੰਘ, ਸੰਦੀਪ ਚੌਧਰੀ, ਅਨਮੋਲ ਬਿੰਜਵਾਲਾ, ਗੁਰਜੰਟ ਸਿੰਘ ਅਰਾਈਆਂ, ਨਛੱਤਰ ਸਿੰਘ ਫੂਸੇਵਾਲਾ, ਅਮਰਜੀਤ ਸਿੰਘ ਰਿਦਮਾਲਸਰ।ਸਮੇਤ ਸੈਂਕੜੇ ਪਾਰਟੀ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news