February 22, 2026 8:35 am

ਗੁਰਦੁਆਰਾ ਸਮਾਧਾਂ ਭਾਈ ਮੰਝ ਸਾਹਿਬ ਕੰਗਮਾਈ ਵਿਖੇ ਕਰਵਾਏ ਗੁਰਮਤਿ ਸਮਾਗਮ ਦੌਰਾਨ “ਤੇਰਾ ਨਾਮੁ ਖੁੰਦਕਾਰਾ।” ਸ਼ਬਦ ਕੀਤਾ ਰਿਲੀਜ਼

Share:

ਹੁਸ਼ਿਆਰਪੁਰ 11 ਅਪ੍ਰੈਲ ( ਤਰਸੇਮ ਦੀਵਾਨਾ ) ਗੁਰਦੁਆਰਾ ਸਮਾਧਾਂ ਭਾਈ ਮੰਝ ਸਾਹਿਬ ਕੰਗਮਾਈ ਵਿਖੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਉਪਰੰਤ ਭਾਈ ਇੰਦਰਜੀਤ ਸਿੰਘ, ਭਾਈ ਮਨਪ੍ਰੀਤ ਸਿੰਘ ਸੋਹਾਣਾ ਵਾਲੇ, ਬੀਬੀ ਦਰਸ਼ਪ੍ਰੀਤ ਕੌਰ, ਬੀਬੀ ਅਰਸ਼ਪ੍ਰੀਤ ਕੌਰ ਗੜ੍ਹਦੀਵਾਲਾ ਵਾਲਿਆਂ ਦੇ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਇਸ ਸਮੇਂ ਜਥੇਦਾਰ ਭਾਈ ਹਰਪ੍ਰੀਤ ਸਿੰਘ, ਭਾਈ ਹਰਅਵਤਾਰ ਸਿੰਘ, ਭਾਈ ਪਰਮਿੰਦਰ ਸਿੰਘ, ਭਾਈ ਸੇਵਾ ਸਿੰਘ, ਸ ਇੰਦਰਜੀਤ ਸਿੰਘ ਚੱਤੋਵਾਲ, ਮਿਊਜ਼ਿਕ ਬੈਨਰ ਨੰਗਲ ਈਸ਼ਰ ਦੇ ਡਾਇਰੈਕਟਰ ਸ ਹਰਵਿੰਦਰ ਸਿੰਘ ਨੰਗਲ ਈਸ਼ਰ, ਪੇਸ਼ਕਰਤਾ ਜਪਨੀਤ ਕੌਰ ਨੰਗਲ ਈਸ਼ਰ ਅਤੇ ਸਮੂਹ ਕੀਰਤਨੀ ਜਥਿਆਂ ਵਲੋਂ ਸ਼ਬਦ “ਤੇਰਾ ਨਾਮੁ ਖੁੰਦਕਾਰਾ ।” ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ ਇੰਦਰਜੀਤ ਸਿੰਘ ਚੱਤੋਵਾਲ ਨੇ ਦੱਸਿਆ ਕਿ ਮਿਊਜ਼ਿਕ ਕੰਪਨੀ ਨੰਗਲ ਈਸ਼ਰ ਵਲੋਂ ਰਿਲੀਜ਼ ਕੀਤੇ ਇਸ ਸ਼ਬਦ ਨੂੰ ਜਪਨੀਤ ਕੌਰ ਨੰਗਲ ਈਸ਼ਰ ਵਲੋਂ ਪੇਸ਼ ਕੀਤਾ ਗਿਆ ਹੈ ਅਤੇ ਇਸ ਦੇ ਪ੍ਰੋਡਿਊਸਰ ਰਾਜਵਿੰਦਰ ਕੌਰ ਨੀਰੂ ਹਨ। ਇਸ ਸ਼ਬਦ ਦਾ ਗਾਇਨ ਬੀਬੀ ਦਰਸ਼ਪ੍ਰੀਤ ਕੌਰ, ਬੀਬੀ ਅਰਸ਼ਪ੍ਰੀਤ ਕੌਰ, ਭਾਈ ਅਮਿਤੋਜ ਸਿੰਘ ਗੜ੍ਹਦੀਵਾਲਾ ਦੇ ਜਥੇ ਵਲੋਂ ਅਤੇ ਤਰਜ਼ਬੱਧ ਉਸਤਾਦ ਜਸਵਿੰਦਰ ਸਿੰਘ ਸੀਕਰੀ ਦੁਆਰਾ ਕੀਤਾ ਗਿਆ ਹੈ। ਇਸ ਦੀ ਆਡੀਓ ਡੀ ਸੀ ਸਟੂਡੀਓ ਲੁਧਿਆਣਾ, ਵੀਡੀਓ ਰੁਦਰਾ ਮੂਵੀਜ਼ ਹੁਸ਼ਿਆਰਪੁਰ ਵਲੋਂ ਸ਼੍ਰੀ ਨਰੇਸ਼ ਐੱਸ ਗਰਗ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਸ਼ਬਦ ਇੰਟਰਨੈੱਟ ਤੇ ਵਿਸ਼ਵ ਭਰ ਦੇ ਸਾਰੇ ਆਡੀਓ ਪਲੇਟਫਾਰਮਜ਼ ਅਤੇ ਵੀਡੀਓ ਯੂਟਿਊਬ ਤੇ ਉਪਲੱਬਧ ਹੈ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news