ਨਵੀਂ ਦਿੱਲੀ, 13 ਮਾਰਚ/ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੰਸਦ ਵਿੱਚ ਲੋਕਤੰਤਰ ਬਾਰੇ ਰਾਹੁਲ ਗਾਂਧੀ ਦੇ ਬਿਆਨ ’ਤੇ ਹੰਗਾਮਾ ਕਰਨ ਵਾਲੀ ਭਾਜਪਾ ਨੂੰ ਕਿਹਾ ਹੈ ਕਿ ਲੋਕਤੰਤਰ ਨੂੰ ਕੁਚਲਣ ਤੇ ਤਬਾਹ ਕਰਨ ਵਾਲੇ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤਾਨਾਸ਼ਾਹ’ ਵਾਂਗ ਸਰਕਾਰ ਚਲਾ ਰਹੇ ਹਨ ਅਤੇ ਭਾਜਪਾ ਲੋਕਤੰਤਰ ਅਤੇ ਦੇਸ਼ ਦੇ ਸਵੈਮਾਣ ਨੂੰ ਬਚਾਉਣ ਦੀ ਗੱਲ ਕਰ ਰਹੀ ਹੈ। ਸ੍ਰੀ ਖੜਗੇ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨਾਲ ਸੰਸਦ ਤੋਂ ਵਿਜੈ ਚੌਕ ਤੱਕ ਮਾਰਚ ਕੱਢਣ ਬਾਅਦ ਪੱਤਰਕਾਰਾਂ ਨੂੰ ਕਿਹਾ,‘ਵਿਰੋਧੀ ਧਿਰ ਇਕਜੁੱਟ ਹੈ, ਅਸੀਂ ਅਡਾਨੀ ਮੁੱਦੇ ‘ਤੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਮੰਗ ਕਰਦੇ ਰਹਾਂਗੇ।’
ਖੜਗੇ ਦਾ ਭਾਜਪਾ ’ਤੇ ਵਾਰ: ਜਮਹੂਰੀਅਤ ਦੇ ਦੋਖੀ ਇਸ ਨੂੰ ਬਚਾਉਣ ਦੀ ਗੱਲ ਕਰ ਰਹੇ ਹਨ
Share:
Voting poll
What does "money" mean to you?