
ਹੁਸਿ਼ਆਰਪੁਰ, 5 ਜੂਨ (ਤਰਸੇਮ ਦੀਵਾਨਾ)-ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਵਲੋਂ ਵਾਤਾਵਰਣ ਪ੍ਰਤੀ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਸ਼ੁਰੂ ਕੀਤੀ ਵਿਸ਼ਵਵਿਆਪੀ ਮੁਹਿੰਮ ਮਿਸ਼ਨ ਲਾਈਫ ਤਹਿਤ ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ-ਸਤੌਰ ਵਿਖੇ ਕੌਮਾਂਤਰੀ ਵਾਤਾਵਰਣ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਿੰ: ਸੁਰਜੀਤ ਸਿੰਘ ਨੇ ਕਿਹਾ ਕਿ ਰੁੱਖਾਂ ਤੋਂ ਬਿਨਾਂ ਧਰਤੀ ’ਤੇ ਜੀਵਨ ਦੀ ਹੋਂਦ ਸੰਭਵ ਨਹੀਂ। ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਮੁਕਤ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਵੱਖ-ਵੱਖ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਵਾਤਾਵਰਣ ਨੂੰ ਪ੍ਰਦੂ਼ਸ਼ਣ ਤੋਂ ਬਚਾਉਣ ਲਈ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਅਧਿਆਪਕਾਂ, ਵਿਦਿਆਰਥੀਆਂ, ਨੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਹੂੰ ਚੁੱਕੀ ਅਤੇ ਸਕੂਲ ’ਚ ਪੌਦੇ ਲਗਾਏ। ਇਸ ਮੌਕੇ ਜਸਵਿੰਦਰ ਸਿੰਘ ਸਹੋਤਾ, ਸੰਦੀਪ ਕੁਮਾਰ, ਮਨਿੰਦਰ ਸਿੰਘ, ਵਰਿੰਦਰ ਸਿੰਘ, ਪਰਮਿੰਦਰ ਸਿੰਘ, ਰਣਬੀਰ ਸਿੰਘ, ਹਰਜਿੰਦਰ ਕੁਮਾਰ, ਕਮਲਜੀਤ ਸਿੰਘ, ਬਲਬੀਰ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਬੋਦਲ, ਰਵਿੰਦਰ ਸਿੰਘ, ਜੋਗਿੰਦਰ ਸਿੰਘ, ਲਵ ਕੁਮਾਰ, ਹਰਮਿੰਦਰ ਪਾਲ, ਹਰਵਿੰਦਰਜੀਤ ਸਿੰਘ, ਸਤਪਾਲ, ਸੰਤੋਸ਼ ਕੁਮਾਰੀ, ਸਰਬਜੀਤ ਕੌਰ, ਦਲਜੀਤ ਕੌਰ, ਸੀਮਾ ਰਾਣੀ, ਗੁਰਦੀਪ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਹਰਜਿੰਦਰ ਕੌਰਂ, ਕੁਲਵਿੰਦਰ ਕੌਰ, ਬਿੰਦੂ ਬਾਲਾ, ਮੋਨਿਕਾ ਕੌਸ਼ਲ, ਗੁਰਪ੍ਰੀਤ ਕੌਰ, ਪੂਜਾ ਰਾਣੀ, ਰੁਪਿੰਦਰ ਕੌਰ, ਅਨੂਪਮ ਠਾਕਰ, ਮੀਨਾ ਰਾਣੀ, ਕਰਨ ਗੁਪਤਾ, ਰਮਨਪ੍ਰੀਤ ਕੌਰ, ਅਮਨਦੀਪ ਆਦਿ ਸਮੇਤ ਸਮੂਹ ਸਟਾਫ, ਸਕੂਲ ਮੈਨਜਮੈਂਟ ਕਮੇਟੀ ਦੇ ਮੈਂਬਰ, ਵਿਦਿਆਰਥੀ ਅਤੇ ਮਾਪੇ ਹਾਜਰ ਸਨ।
ਕੈਪਸ਼ਨ- ਕੌਮਾਂਤਰੀ ਵਾਤਾਵਰਣ ਦਿਹਾੜੇ ਮੌਕੇ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਸਹੁੰ ਚੁੱਕਦੇ ਹੋਏ ਪ੍ਰਿੰ: ਸੁਰਜੀਤ ਸਿੰਘ, ਸ਼ੰਤੋਸ਼ ਕੁਮਾਰੀ, ਜਸਵਿੰਦਰ ਸਿੰਘ ਸਹੋਤਾ ਅਤੇ ਹੋਰ।