February 22, 2026 4:10 pm

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪਿੰਡਾਂ ਦੇ ਵਿਕਾਸ ਲਈ ਕਰੀਬ 2.3 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੀ ਵੰਡ

Share:

ਦਲਜੀਤ ਕੌਰ/ਸੁਨਾਮ ਊਧਮ ਸਿੰਘ ਵਾਲਾ, 26 ਜੁਲਾਈ, 2023: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਬਹੁ ਪੱਖੀ ਵਿਕਾਸ ਲਈ ਆਰੰਭੀ ਮੁਹਿੰਮ ਤਹਿਤ ਪੜਾਅ ਵਾਰ ਢੰਗ ਨਾਲ ਗ੍ਰਾਂਟਾਂ ਦੀ ਵੰਡ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਹਲਕੇ ਦੇ 10 ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ 2 ਕਰੋੜ 2 ਲੱਖ 97 ਹਜ਼ਾਰ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ।
ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਵੱਲੋਂ ਪਿੰਡ ਚੱਠੇ ਸੇਖਵਾਂ ਵਿਖੇ ਵਾਲੀਵਾਲ ਗਰਾਂਉਡ ਲਈ 4.60 ਲੱਖ ਰੁਪਏ, ਪੀਣ ਵਾਲੇ ਪਾਣੀ ਲਈ 0.53 ਲੱਖ ਰੁਪਏ, ਸਰਕਾਰੀ ਸਕੂਲ ਦੀ ਚਾਰਦੀਵਾਰੀ ਲਈ 2 ਲੱਖ ਰੁਪਏ, ਪਿੰਡ ਉੱਪਲੀ ਵਿਖੇ ਮੁਸਲਿਮ ਧਰਮਸ਼ਾਲਾ ਲਈ 3.50 ਲੱਖ ਰੁਪਏ, ਗਲੀਆ ਲਈ 2.50 ਲੱਖ ਰੁਪਏ, ਸਰਕਾਰੀ ਸੀਨੀ. ਸੈਕੰਡਰੀ ਸਕੂਲ ਦੀ ਚਾਰਦੀਵਾਰੀ ਲਈ 7.25 ਲੱਖ ਰੁਪਏ, ਪੀਣ ਵਾਲੇ ਪਾਣੀ ਲਈ 0.28 ਲੱਖ ਰੁਪਏ, ਪਿੰਡ ਉੱਭਾਵਾਲ ਵਿਖੇ ਵਾਲੀਵਾਲ ਗਰਾਂਉਡ ਲਈ 4.60 ਲੱਖ ਰੁਪਏ, ਦਰਵਾਜੇ ਦੀ ਉਸਾਰੀ ਲਈ 3 ਲੱਖ ਰੁਪਏ, ਸਰਕਾਰੀ ਸਕੂਲ ਦੀ ਚਾਰਦੀਵਾਰੀ ਲਈ 10 ਲੱਖ ਰੁਪਏ, ਪਿੰਡ ਭੰਮਾਂਬੰਦੀ ਵਿਖੇ ਜਿੰਮਰੂਮ ਅਤੇ ਵਾਲੀਵਾਲ ਗਰਾਂਉਡ ਲਈ 6 ਲੱਖ ਰੁਪਏ, ਪਿੰਡ ਦੁੱਗਾਂ ਵਿਖੇ ਕਾਲੂ ਪੱਤੀ ਧਰਮਸ਼ਾਲਾ ਲਈ 5 ਲੱਖ ਰੁਪਏ, ਪੀਣ ਵਾਲੇ ਪਾਣੀ ਲਈ 0.35 ਲੱਖ ਰੁਪਏ, ਪਿੰਡ ਕੁੰਨਰਾਂ ਵਿਖੇ ਵਾਲੀਵਾਲ ਗਰਾਂਉਡ ਲਈ 4 ਲੱਖ ਰੁਪਏ, ਪੀਣ ਵਾਲੇ ਪਾਣੀ ਲਈ 1.16 ਲੱਖ ਰੁਪਏ, ਪਿੰਡ ਕਿਲ੍ਹਾਂ ਭਰੀਆ ਵਿਖੇ ਦਰਵਾਜ਼ਾ ਅਤੇ ਢੀਡਸੇਆਂ ਵਾਲੀ ਧਰਮਸ਼ਾਲਾ ਲਈ ਅਤੇ ਪਿੰਡ ਪੱਤੀ ਭਰੀਆ ਵਿਖੇ ਗੁਰਦੁਆਰਾ ਸਾਹਿਬ ਕੋਲ ਸੱਥ ਦੀ ਉਸਾਰੀ ਲਈ 5 ਲੱਖ ਰੁਪਏ, ਪਿੰਡ ਨਮੋਲ ਵਿਖੇ ਗਲੀਆਂ ਲਈ 5.80 ਲੱਖ ਰੁਪਏ, ਡਰੇਨਜ਼ ਸਿੰਘਪੁਰਾ ਰੋਡ ਲਈ 5.40 ਲੱਖ ਰੁਪਏ, ਰਮਾਣਾ ਪੱਤੀ ਧਰਮਸ਼ਾਲਾ ਲਈ 2 ਲੱਖ ਰੁਪਏ, ਗੁੱਜ਼ਰ ਮੱਲ ਮਜਬੀ ਸਿੱਖ ਧਰਮਸ਼ਾਲਾ ਲਈ 2 ਲੱਖ ਰੁਪਏ, ਸਾਂਝੇ ਕੰਮਾਂ ਲਈ 2 ਲੱਖ ਰੁਪਏ, ਸੀਨੀ. ਸੈਕੰ. ਸਕੂਲ ਦੀ ਚਾਰਦੀਵਾਰੀ ਲਈ 9 ਲੱਖ ਰੁਪਏ, ਪਿੰਡ ਮਿਰਜਾ ਪੱਤੀ ਵਿਖੇ ਜਰਨਲ ਧਰਮਸ਼ਾਲਾ ਲਈ 4 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨਿਗਰਾਨੀ ਹੇਠ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਉਣ ਤਾਂ ਜੋ ਉਚ ਮਿਆਰ ਦੇ ਕੰਮ ਨੂੰ ਯਕੀਨੀ ਬਣਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਹਰ ਹਲਕੇ ਵਿੱਚ ਸਰਵਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਕੁਝ ਸਮੇਂ ਅੰਦਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਲੋਕਾਂ ਨੂੰ ਉਪਲਬਧ ਕਰਵਾ ਦਿੱਤੀਆਂ ਜਾਣਗੀਆਂ।
ਇਸ ਮੌਕੇ ਮਨੀ, ਗੁਰਮੀਤ ਸਿੰਘ ਚੱਠੇ ਸੇਖਵਾਂ, ਤਾਰੀ, ਲਾਲੀ ਸਰਪੰਚ ਉੱਪਲੀ, ਅਵਤਾਰ ਸਿੰਘ, ਮੋਤਾ ਸਿੰਘ, ਮਿੱਠੂ ਸਿੰਘ ਉੱਭਾਵਾਲ, ਦਲਬੀਰ ਸਿੰਘ, ਅਵਤਾਰ ਸਿੰਘ ਭੰਮਾਂਬੱਦੀ, ਮਿੱਠੂ ਸਿੰਘ, ਸੰਦੀਪ ਸਿੰਘ, ਕੁਲਦੀਪ ਸਿੰਘ ਦੁੱਗਾਂ, ਵਿੱਕੀ, ਸੁਖਦੇਵ ਸਿੰਘ ਕੁੰਨਰਾਂ, ਰਾਮ ਸਿੰਘ, ਮੇਘ ਸਿੰਘ ਕਿਲਾ ਭਰੀਆ, ਬਾਬੂ ਸਿੰਘ, ਬੱਗਾ ਸਿੰਘ, ਨਿਰਭੈ ਸਿੰਘ, ਰਾਜ ਸਿੰਘ ਨਮੋਲ ਆਦਿ ਵੀ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news