November 22, 2025 9:03 am

ਕੈਨੇਡਾ ‘ਚ ਭਾਰਤੀ ਮੂਲ ਦੇ 3 ਵਿਅਕਤੀ ਗ੍ਰਿਫਤਾਰ,  ਤਿੰਨਾਂ ਕੋਲੋਂ 133 ਕਰੋੜ ਰੁਪਏ ਦੀ ਡਰੱਗ ਤਸਕਰੀ, 9 ਲੱਖ ਨਕਦ, 70 ਕਿਲੋ ਕੋਕੀਨ ਤੇ 4 ਕਿਲੋ ਹੈਰੋਇਨ ਬਰਾਮਦ ਹੋਈ

Share:

ਟੋਰਾਂਟੋ, 4 ਫਰਵਰੀ (ਰਾਜ ਗੋਗਨਾ)- ਬੀਤੇਂ ਦਿਨ  ਕੈਨੇਡਾ ‘ਚ ਭਾਰਤੀ ਮੂਲ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ 133 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ ਹੈ। ਇਹ ਲੋਕ ਮੈਕਸੀਕੋ ਤੋਂ ਨਸ਼ੇ ਖਰੀਦ ਕੇ ਕੈਨੇਡਾ ਅਤੇ ਅਮਰੀਕਾ ਪਹੁੰਚਾਉਂਦੇ ਸਨ।ਕੈਨੇਡੀਅਨ ਪੁਲਿਸ ਅਤੇ ਅਮਰੀਕੀ ਜਾਂਚ ਏਜੰਸੀ ਐਫਬੀਆਈ ਨਸ਼ਾ ਤਸਕਰਾਂ ਨੂੰ ਫੜਨ ਲਈ ‘ਆਪ੍ਰੇਸ਼ਨ ਡੈੱਡ ਹੈਂਡ’ ਚਲਾ ਰਹੀ ਹੈ। ਇਸ ਤਹਿਤ ਆਯੂਸ਼ ਸ਼ਰਮਾ, ਗੁਰਅੰਮ੍ਰਿਤ ਸਿੱਧੂ ਅਤੇ ਸ਼ੁਭਮ ਕੁਮਾਰ ਨੂੰ 2 ਜਨਵਰੀ ਨੂੰ ਕੈਨੇਡਾ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਉਨ੍ਹਾਂ ਨੂੰ ਅਮਰੀਕਾ ਭੇਜਿਆ ਜਾਵੇਗਾ। ਸਾਂਝੀ ਕਾਰਵਾਈ ਦੌਰਾਨ 7 ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।ਲਗਭਗ 13 ਮਿਲੀਅਨ ਦੀ ਆਬਾਦੀ ਵਾਲਾ ਮੈਕਸੀਕੋ ਪਿਛਲੇ 40 ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦੀ ਗ੍ਰਿਫ਼ਤ ਵਿੱਚ ਹੈ।ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਤਿੰਨ ਦੇਸ਼ਾਂ ਦੇ ਲੋਕਾਂ ਦੇ ਸ਼ਾਮਲ ਹੋਣ ਦੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਅਮਰੀਕੀ ਵਕੀਲ ਮਾਰਟਿਨ ਐਸਟਰਾਡਾ ਨੇ ਦੱਸਿਆ , ਕਿ ਗ੍ਰਿਫਤਾਰ ਕੀਤੇ ਗਏ ਸਾਰੇ ਲੋਕ ਡਰੱਗ ਤਸਕਰੀ ਦੇ ਰੈਕੇਟ ਵਿੱਚ ਸ਼ਾਮਲ ਹਨ। ਉਹ ਮੈਕਸੀਕਨ ਡੀਲਰਾਂ ਤੋਂ ਨਸ਼ੇ ਖਰੀਦ ਰਹੇ ਸਨ। ਅਮਰੀਕਾ ਦੇ ਲਾਸ ਏਂਜਲਸ ਕੈਲੀਫੋਰਨੀਆ ਸੂਬੇ ਚ’ ਸਥਿੱਤ ਡਿਸਟ੍ਰੀਬਿਊਟਰ ਅਤੇ ਬ੍ਰੋਕਰ ਇਸ ਨੂੰ ਕੈਨੇਡੀਅਨ ਟਰੱਕ ਡਰਾਈਵਰਾਂ ਤੱਕ ਪਹੁੰਚਾਉਂਦੇ ਸਨ। ਇਸ ਤਰ੍ਹਾਂ ਕੈਨੇਡਾ ਅਤੇ ਅਮਰੀਕਾ ਵਿੱਚ ਮੈਕਸੀਕਨ ਨਸ਼ੇ ਵੇਚੇ ਜਾਂਦੇ ਸਨ।ਗ੍ਰਿਫਤਾਰ ਕੀਤੇ ਗਏ ਦੋ ਭਾਰਤੀ ਮੂਲ ਦੇ ਲੋਕ ਆਯੂਸ 25, ਇੱਕ ਟਰੱਕ ਡਰਾਈਵਰ ਅਤੇ ਸੁਭਮ, 29, ਜੋ ਕਿ ਕੈਨੇਡਾ ਵਿੱਚ ਇੱਕ ਟਰੱਕ ਡਰਾਈਵਰ ਸਨ। ਉਹ ਮੈਕਸੀਕੋ ਤੋਂ ਕੈਨੇਡਾ ਰਾਹੀਂ ਅਮਰੀਕਾ ਆ ਕੇ ਨਸ਼ੇ ਵੇਚ ਰਹੇ ਸਨ। ਜਦੋਂ ਕਿ 60 ਸਾਲਾ ਗੁਰੁਅੰਮ੍ਰਿਤ ਮੈਕਸੀਕੋ ਤੋਂ ਡਰੱਗਜ਼ ਖਰੀਦ ਰਿਹਾ ਸੀ। ਨਸ਼ਿਆਂ ਦੀ ਸਮੁੱਚੀ ਢੋਆ-ਢੁਆਈ ਗੁਰੂ ਅੰਮ੍ਰਿਤ ਦੀ ਦੇਖ-ਰੇਖ ਹੇਠ ਹੁੰਦੀ ਸੀ। ਉਹ ‘ਰਾਜਾ’ ਨਾਂ ਦੇ ਵਜੋਂ ਜਾਣਿਆ ਜਾਂਦਾ ਸੀ। ਭਾਰਤੀ ਮੂਲ ਦੇ ਤਿੰਨੋਂ ਦੋਸ਼ੀ ਟਰਾਂਸਪੋਰਟ ਕੰਪਨੀ ਲਈ ਕੰਮ ਕਰਦੇ ਸਨ, ਜਿਸ ਦੇ ਟਰੱਕ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਦੇ ਸਨ। ਇਸ ਲਈ ਉਹ ਆਸਾਨੀ ਨਾਲ ਨਸ਼ੇ ਦੀ ਤਸਕਰੀ ਕਰਦੇ ਸੀ। ਤਿੰਨਾਂ ਕੋਲੋਂ 9 ਲੱਖ ਰੁਪਏ ਦੀ ਨਕਦੀ ਬਰਾਮਦ ਗ੍ਰਿਫਤਾਰੀ ਦੋਰਾਨ  ਪੁਲਸ ਨੇ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਕੋਲੋਂ 9 ਲੱਖ 40 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 70 ਕਿਲੋ ਕੋਕੀਨ ਅਤੇ 4 ਕਿਲੋ ਹੈਰੋਇਨ ਵੀ ਬਰਾਮਦ ਹੋਈ ਹੈ।>

seculartvindia
Author: seculartvindia

Leave a Comment

Voting poll

What does "money" mean to you?
  • Add your answer

latest news