April 9, 2026 7:35 am

ਕੇਕੇਯੂ ਨੇ ਲੌਂਗੋਵਾਲ ਹਸਪਤਾਲ ‘ਚ ਡਾਕਟਰਾਂ ਦੀ ਤੈਨਾਤੀ ਹੋਣ ਤੋਂ ਬਾਅਦ ਜੇਤੂ ਨਾਅਰਿਆਂ ਨਾਲ਼ ਪੱਕਾ ਮੋਰਚਾ ਕੀਤਾ ਸਮਾਪਤ 

Share:

ਦਲਜੀਤ ਕੌਰ/ਲੌਂਗੋਵਾਲ, 2 ਮਈ, 2023: ਸਰਕਾਰੀ ਹਸਪਤਾਲ ਲੌਂਗੋਵਾਲ ਵਿੱਚ ਬੰਦ ਪਈ ਐਮਰਜੈਂਸੀ ਚਾਲੂ ਕਰਵਾਉਣ ਅਤੇ ਹੋਰ ਸਹੂਲਤਾਂ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਲਗਾਇਆ ਗਿਆ ਪੱਕਾ ਮੋਰਚਾ ਅੱਜ ਸਿਹਤ ਵਿਭਾਗ ਵੱਲੋਂ ਹਸਪਤਾਲ ਵਿੱਚ ਡਾਕਟਰਾਂ ਦੀ ਤੈਨਾਤੀ ਕਰਨ ਅਤੇ ਐਮਰਜੈਂਸੀ ਸਹੂਲਤਾਂ ਚਾਲੂ ਹੋਣ ਅਤੇ ਐਕਸ-ਰੇ ਮਸ਼ੀਨ ਹਸਪਤਾਲ ਵਿੱਚ ਆਉਣ ਤੋਂ ਬਾਅਦ ਜੇਤੂ ਨਾਅਰਿਆਂ ਨਾਲ਼ ਸਮਾਪਤ ਹੋਇਆ। ਐੱਸ ਐੱਮ ਓ ਡਾਕਟਰ ਅੰਜੂ ਸਿੰਗਲਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਐਮਰਜੈਂਸੀ ਸੇਵਾਵਾਂ ਅਤੇ ਬਾਕੀ ਸਹੂਲਤਾਂ ਪੱਕੇ ਤੌਰ ਤੇ ਜਾਰੀ ਰੱਖੀਆਂ ਜਾਣਗੀਆਂ ਅਤੇ ਇਨ੍ਹਾਂ ਨੂੰ ਭਵਿੱਖ ਵਿੱਚ ਬੰਦ ਨਹੀਂ ਕੀਤਾ ਜਾਵੇਗਾ। ਬਾਬਾ ਸੁਖਦੇਵ ਸਿੰਘ ਅਤੇ ਸ੍ਰ ਸੁਖਦੇਵ ਸਿੰਘ ਐੱਸ ਐੱਸ ਈ ਸੰਗਰੂਰ ਨੇ ਹਸਪਤਾਲ ਦੀ ਸਫਾਈ ਸਬੰਧੀ ਅਤੇ ਹੋਰ ਸਹੂਲਤਾਂ ਪੂਰੀਆਂ ਕਰਨ ਸਬੰਧੀ ਮੰਗ ਪੱਤਰ ਪ੍ਰਾਪਤ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਨੇ ਦੱਸਿਆ ਕਿ ਲੌਂਗੋਵਾਲ ਦਾ ਸਰਕਾਰੀ ਹਸਪਤਾਲ ਲੰਬੇ ਸਮੇਂ ਤੋਂ ਚਿੱਟਾ ਹਾਥੀ ਬਣਿਆ ਹੋਇਆ ਸੀ, ਜਿਸ ਨੂੰ ਚਾਲੂ ਕਰਵਾਉਣ ਲਈ ਸੰਘਰਸ਼ ਵਿੱਢਿਆ ਗਿਆ ਸੀ ਜਿਸ ਦੇ ਦਬਾਅ ਸਦਕਾ ਸਿਹਤ ਵਿਭਾਗ ਵੱਲੋਂ ਹਸਪਤਾਲ ਵਿਚ ਐਮਰਜੈਂਸੀ ਨੂੰ ਚਾਲੂ ਕਰ ਦਿੱਤਾ ਗਿਆ ਹੈ ਅਤੇ ਗਾਇਨੀ, ਬੱਚਿਆਂ ਦੇ ਡਾਕਟਰ ਸਮੇਤ ਮੈਡੀਕਲ ਡਾਕਟਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਅੱਜ ਹਸਪਤਾਲ ਵਿਚ ਅੱਜ ਆਪਣੀ ਹਾਜ਼ਰੀ ਦਿੱਤੀ ਅਤੇ ਬੰਦ ਪਈ ਐਕਸਰੇ ਮਸ਼ੀਨ ਦੀ ਥਾਂ ਤੇ ਅੱਜ ਹੋਰ ਐਕਸਰੇ ਮਸ਼ੀਨ ਵੀ ਹਸਪਤਾਲ ਵਿਚ ਆ ਚੁੱਕੀ ਹੈ, ਅਤੇ ਐਕਸ-ਰੇ ਮਸ਼ੀਨ ਚਲਾਉਣ ਲਈ ਰੇਡੀਓਗ੍ਰਾਫਰ ਦੀ ਵੀ ਤਾਇਨਾਤੀ ਕਰ ਦਿੱਤੀ ਗਈ ਹੈ, ਤੇ ਪਾਣੀ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈ, ਇਹ ਸਾਰੇ ਪ੍ਰਬੰਧ ਲੋਕਾਂ ਦੇ ਦਬਾਅ ਸਦਕਾ ਹੋਏ ਹਨ। ਇਸਨੂੰ ਲੋਕਾਂ ਦੀ ਜਿੱਤ ਕਰਾਰ ਦਿੰਦਿਆਂ ਬਲਾਕ ਪ੍ਰਧਾਨ ਨੇ ਲੋਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾ, ਜ਼ਿਲ੍ਹਾ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ, ਸਕੱਤਰ ਕੁਲਦੀਪ ਸਿੰਘ, ਜ਼ਿਲਾ ਆਗੂ ਸੁਰਿੰਦਰ ਸਿੰਘ ਲੌਂਗੋਵਾਲ, ਬਲਾਕ ਵਿੱਤ ਸਕੱਤਰ ਬਲਵਿੰਦਰ ਸਿੰਘ ਸਾਹੋਕੇ, ਬਲਾਕ ਆਗੂ ਕਰਮ ਸਿੰਘ ਅਤੇ ਭੋਲਾ ਸਿੰਘ ਪਨਾਂਚ, ਬਲਾਕ ਸਕੱਤਰ ਮਲਕੀਤ ਸਿੰਘ, ਹਰਦੇਵ ਸਿੰਘ ਦੁੱਲਟ, ਬੀਕੇਯੂ ਡਕੌਂਦਾ ਦੇ ਆਗੂ ਪ੍ਰਗਟ ਸਿੰਘ, ਫਰੀਡਮ ਫਾਈਟਰ ਐਸੋਸੀਏਸਨ ਦੇ ਆਗੂ ਸ਼ਮਿੰਦਰ ਕੌਰ, ਕਾਮਰੇਡ ਸੱਤਪਾਲ, ਗੁਰਚਰਨ ਸਿੰਘ ਸਮਾਘ, ਭਾਨ ਸਿੰਘ ਭੌਰਾ ਨੇ ਸੰਬੋਧਨ ਕਰਦਿਆਂ ਡਾਕਟਰਾਂ ਅਤੇ ਸਟਾਫ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news