
ਦਲਜੀਤ ਕੌਰ/ਬਰਨਾਲਾ, 14 ਅਪ੍ਰੈਲ, 2023: ਕਰਾਂਤੀਕਾਰੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਮੀਟਿੰਗ ਬਰਨਾਲਾ ਗੁਰਦੁਆਰਾ ਬਾਬਾ ਕਾਲਾ ਮਾਹਿਰ ਵਿੱਚ ਪ੍ਰਧਾਨ ਡਾ. ਦਰਸ਼ਨ ਪਾਲ ਦੀ ਅਗਵਾਈ ਵਿੱਚ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਕੇਂਦਰ ਸਰਕਾਰ ਵਲੋ ਕਿਸਾਨ ਵਿਰੋਧੀ ਜਾਰੀ ਕੀਤੇ ਮਾਪਦੰਡ ਬਾਰੇ ਚਰਚਾ ਕੀਤਾ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੁਗੜੇ ਦਾਣੇ ਤੇ 5 ਰੁਪਏ ਤੇ ਬਦਰੰਗ ਦਾਣੇ ਤੇ 5 ਰੁਪਏ ਤੋ 31:87 ਪੈਸੇ ਕੱਟ ਕਰਨ ਦਾ ਫੈਸਲਾ ਕਿਸਾਨ ਨੂੰ ਆਰਥਿਕ ਤੋਰ ਤੇ ਹੋਰ ਕਮਜੋਰ ਕਰੇਗਾ। ਜੱਥੇਬੰਦੀ ਦੇ ਆਗੂਆਂ ਨੇ ਕਿਹਾ ਸਰਕਾਰ ਇਹ ਫੈਸਲਾ ਤਰੰਤ ਵਾਪਿਸ ਲਵੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਣਕ ਦੀ ਖਰੀਦ ਪੂਰੇ ਪੈਸਿਆਂ ਤੇ ਕਰਾਉਣ ਲਈ ਸਯੁੰਕਤ ਕਿਸਾਨ ਮੋਰਚਾ ਵੱਲੋ ਕੇਂਦਰ ਸਰਕਾਰ ਵੱਲੋ ਕਣਕ ਦੇ ਰੇਟ ਵਿੱਚ ਕੀਤੇ ਕੱਟ ਨੂੰ ਵਾਪਿਸ ਕਰਾਉਣ ਲਈ 18 ਅਪ੍ਰੈਲ ਨੂੰ 12 ਤੋ 4 ਘੰਟੇ ਰੇਲ ਜਾਮ ਦਾ ਫੈਸਲਾ ਕੀਤਾਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 18 ਥਾਂਵਾ ਤੇ ਰੇਲਾਂ ਜਾਮ ਕੀਤੀਆਂ ਜਾਣਗੀਆਂ। ਜਾਮ ਨੂੰ ਸਫਲ ਕਰਨ ਲਈ ਸਾਰੇ ਜਿਲਿਆਂ ਦੀਆਂ ਸਾਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ।
ਕਰਾਂਤੀਕਾਰੀ ਕਿਸਾਨ ਯੂਨੀਅਨ ਰਾਜਪੁਰਾ ਜਿਲ੍ਹਾ ਪਟਿਆਲਾ, ਮਾਨਸਾ ਰੇਲਵੇ ਸਟੇਸ਼ਨ, ਬਠਿੰਡਾ ਰੇਲਵੇ ਸਟੇਸ਼ਨ, ਮਲੋਟ ਰੇਲਵੇ ਸਟੇਸ਼ਨ, ਫਾਜ਼ਿਲਕਾ ਰੇਲਵੇ ਸਟੇਸ਼ਨ, ਫਿਰੋਜ਼ਪੁਰ ਰੇਲਵੇ ਸਟੇਸ਼ਨ, ਫਰੀਦਕੋਟ ਰੇਲਵੇ ਸਟੇਸ਼ਨ, ਬਰਨਾਲਾ ਰੇਲਵੇ ਸਟੇਸ਼ਨ, ਅਮ੍ਰਿਤਸਰ ਰੇਲਵੇ ਸਟੇਸ਼ਨ, ਗੁਰਦਾਸਪੁਰ ਰੇਲਵੇ ਸਟੇਸ਼ਨ, ਹੁਸ਼ਿਆਰਪੁਰ ਰੇਲਵੇ ਸਟੇਸ਼ਨ, ਜਲੰਧਰ ਰੇਲਵੇ ਸਟੇਸ਼ਨ, ਫਗਵਾੜਾ ਰੇਲਵੇ ਸਟੇਸ਼ਨ ਸਮੇਤ 13 ਰੇਲ ਜਾਮਾਾਂ ਵਿੱਚ 14 ਜ਼ਿਲ੍ਹਿਆਂ ਵਿੱਚ ਵੱਡੇ ਜੱਥੇ ਲੈਕੇ ਸ਼ਾਮਲ ਹੋਵੇਗੀ।
ਪੰਜਾਬ ਸਰਕਾਰ ਤੋਂ ਕਿਸਾਨਾਂ ਨੇ ਮੰਗ ਕੀਤੀ ਕਿ ਭਾਰੀ ਬਾਰਿਸ਼ ਅਤੇ ਗੜੇਮਾਰੀ ਨਾਲ ਖਰਾਬ ਹੋਈ ਫਸਲ ਦਾ 50 ਹਜ਼ਾਰ ਰੂਪੈ ਪ੍ਰਤੀ ਏਕੜ ਮੁਆਵਜ਼ਾ ਤਰੁੰਤ ਕਾਸ਼ਤਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਜਾਣ। ਉਨ੍ਹਾਂ ਕਿਹਾ ਕਿ ਅੱਜ ਤਿਆਰ ਹੋਈ ਫਸਲ ਦਾ ਖਤਮ ਹੋ ਜਾਣਾ ਕਿਸਾਨਾਂ ਲਈ ਆਰਥਿਕ ਅਤੇ ਮਾਨਸਿਕ ਤੌਰ ਬਹੁਤ ਵੱਡਾ ਬੋਝ ਹੈ, ਕਿਉਂਕਿ ਫਸਲ ਨੂੰ ਤਿਆਰ ਕਰਨ ਵਿੱਚ ਕਿਸਾਨਾਂ ਦਾ ਵੱਡਾ ਖਰਚ ਹੋਇਆ ਹੈ ਅਤੇ ਹੁਣ ਕੋਈ ਹੋਰ ਫਸਲ ਨਹੀ ਬੀਜੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਹ ਮੰਗ ਕਰਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਕੇੰਦਰ ਸਰਕਾਰ ਨਾਲ ਮਿਲਕੇ ਕਿਸਾਨਾਂ ਦੀਆਂ ਫਸਲਾਂ ਦੀ ਬੀਮਾਂ ਯੋਜਨਾ ਬਣਾਈ ਜਾਵੇ