
ਹੁਸ਼ਿਆਰਪੁਰ ,24 ਮਈ(ਤਰਸੇਮ ਦੀਵਾਨਾ )- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਟੀਮ ਅੱਜ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਕਸ਼ਮੀਰ ਸਿੰਘ ਫੱਤਾ ਕੁੱਲਾ ਦੀ ਅਗਵਾਈ ਵਿਚ ਹੁਸ਼ਿਆਰਪੁਰ ਵਿਖੇ ਨਹਿਰੀ ਵਿਭਾਗ ਦੇ ਐੱਸ.ਈ. ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਮੰਗ ਪੱਤਰ ਭੇਟ ਕੀਤਾ ਗਿਆ | ਇਹ ਮੰਗ ਪੱਤਰ ਭੇਟ ਕਰਦਿਆਂ ਜ਼ਿਲਾ ਪ੍ਰਧਾਨ ਭੁੱਲਾ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਰਾਹੀਂ ਸਰਕਾਰ ਨੂੰ ਜਥੇਬੰਦੀ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਭੁੱਲਾ ਨੇ ਆਖਿਆ ਕਿ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੇਣ ਅਤੇ ਧਰਤੀ ਹੇਠਲੇ ਪਾਣੀ ਪ੍ਰਦੂਸ਼ਣ ਤੋਂ ਬਚਾਉਣ ਦੇ ਉਪਰਾਲੇ ਕਰਨ ਲਈ ਆਖਿਆ ਉਨ੍ਹਾਂ ਆਖਿਆ ਕਿ ਪੰਜਾਬ ਦੀ ਵਾਹੀਯੋਗ ਜਮੀਨ ਵਿਚ ਨਹਿਰੀ ਪਾਣੀ ਵੰਡ ਲਈ ਖਾਸ ਉੱਦਮ ਕਰਕੇ ਹੋਏ ਸਰਕਾਰ ਫ਼ੰਡ ਜਾਰੀ ਕਰੇ, ਧਰਤੀ ਹੇਠ ਪਾਣੀ ਰਿਚਾਰਜ ਕਰਨ, ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਕੇ ਉਹ ਪਾਣੀ ਸਿੰਚਾਈ ਲਈ ਵਰਤਿਆ ਜਾਵੇ,ਪੰਜਾਬ ਦੇ ਪਾਣੀਆਂ ਦੋ ਦੂਜੇ ਰਾਜਾ ਨਾਲ ਵੰਡ ਪ੍ਰਵਾਨਿਤ ਵਿਗਿਆਨਕ ਸਿਧਾਂਤਾ ਅਨੁਸਾਰ ਰਿਪੇਰੀਅਨ ਰਾਜ ਬੇਸਨ ਰਾਜ ਸਿਧਾਂਤ ਅਨੁਸਾਰ ਕੌਮਾਂਤਰੀ ਕਾਨੂੰਨ ਮੁਤਾਬਿਕ ਕੀਤੀ ਜਾਵੇ | ਪਾਣੀ ਦੇ ਸੋਮਿਆਂ ਤੇ ਕਾਰਪੋਰੇਟ ਦਾ ਕਬਜ਼ਾ ਨਾ ਕਰਨ ਦਿੱਤਾ ਜਾਵੇ,ਧਰਤੀ ਹੇਠਲੇ ਪਾਣੀ ਨੂੰ ਜਹਰੀਲਾ ਕਰ ਰਹੀਆਂ ਫੈਕਟਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ,ਬੀ.ਬੀ.ਐੱਮ.ਬੀ. ਦਾ ਕੰਟਰੋਲ ਪੰਜਾਬ ਨੂੰ ਸੌਂਪਿਆ ਜਾਵੇ,ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣੇ,ਝੋਨੇ ਦੇ ਸੀਜਨ ਵਿਚ ਅਰਜੀ ਮੋਗੇ ਦਿੱਤੇ ਜਾਣ ਅਤੇ ਪੱਕੀਆਂ ਨਹਿਰਾਂ ਥੱਲੇ ਤਰਪਾਲ ਨਾਲ ਪਾਈ ਜਾਵੇ | ਇਸ ਮੌਕੇ ਸ਼ਾਮ ਸਿੰਘ ਸ਼ਾਮਾਂ,ਅਰਵਿੰਦਰ ਸਿੰਘ ਰਾਣਾ,ਸਰਪੰਚ ਲਖਵੀਰ ਸਿੰਘ, ਬਾਬਾ ਚੰਦ ਸ਼ਾਹ,ਸੰਤੋਸ਼ ਕੁਮਾਰੀ, ਰਾਜ ਰਾਣੀ,ਕਮਲਜੀਤ ਕੌਰ,ਗੁਰਵਿੰਦਰ ਸਿੰਘ ਜੀ,ਬੀ., ਅਮਨਦੀਪ ਕੌਰ,ਜਗਦੀਪ ਸਿੰਘ ਜੱਗੀ ਗਿੱਲ,ਸਤਨਾਮ ਸਿੰਘ ਔਲਖ, ਗੁਰਦੇਵ ਸਿੰਘ ਔਲਖ ਆਦਿ ਮੌਜੂਦ ਸਨ | ਫੋਟੋ ਫਾਈਲ : ਫੋਟੋ ਕੈਪਸ਼ਨ : ਨਹਿਰੀ ਵਿਭਾਗ ਦੇ ਅਧਿਕਾਰੀ ਨੂੰ ਮੰਗ ਪੱਤਰ ਭੇਟ ਕਰਦੇ ਹੋਏ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਹੋਰ |