February 22, 2026 2:50 pm

ਕਿਰਤੀ ਕਿਸਾਨ ਯੂਨੀਅਨ ਵੱਲੋਂ ਪਾਵਰਕੌਮ ਦੇ ਸਬ ਡਵੀਜ਼ਨ ਦਫ਼ਤਰ ਲੌਂਗੋਵਾਲ ਅੱਗੇ ਧਰਨੇ ਲਈ ਲਾਮਬੰਦੀ

Share:

ਦਲਜੀਤ ਕੌਰ/ਲੌਂਗੋਵਾਲ, 3 ਜੁਲਾਈ, 2023: ਰਿਸ਼ਵਤਖੋਰ ਜੇਈ ਦੀ ਪੁਸ਼ਤਪਨਾਹੀ ਕਰਨ ਵਾਲੇ ਅਧਿਕਾਰੀਆਂ ਅਤੇ ਕਿਸਾਨਾਂ ਦੇ ਖੇਤੀ ਮੋਟਰਾਂ ਦੀ ਸਪਲਾਈ ਦੇ ਅਧੂਰੇ ਪਏ ਕੰਮ ਨਾ ਕਰਨ ਤੇ ਪਾਵਰਕੌਮ ਦੇ ਸਬ ਡਵੀਜ਼ਨ ਦਫ਼ਤਰ ਲੌਂਗੋਵਾਲ ਅੱਗੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ 5 ਜੁਲਾਈ ਨੂੰ ਦਿੱਤੇ ਜਾ ਰਹੇ ਰੋਸ ਧਰਨੇ ਦੀ ਤਿਆਰੀ ਸਬੰਧੀ ਅੱਜ ਜ਼ਿਲ੍ਹਾ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਅਤੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਦੀ ਅਗਵਾਈ ਹੇਠ ਪਿੰਡ ਢੱਡਰੀਆਂ, ਰੱਤੋਕੇ, ਸਾਹੋਕੇ ਅਤੇ ਤਕੀਪੁਰ ਵਿਖੇ ਤਿਆਰੀ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਿਸਾਨਾਂ ਨੂੰ ਰੋਸ ਧਰਨੇ ‘ਚ ਪਹੁੰਚਣ ਦਾ ਸੱਦਾ ਦਿੱਤਾ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਨੇ ਦੱਸਿਆ ਕਿ ਸਬ ਡਵੀਜ਼ਨ ਵਿੱਚ ਤਾਇਨਾਤ ਇੱਕ ਜੇਈ ਵੱਲੋਂ ਕਿਸਾਨ ਤੋਂ ਟਰਾਂਸਫਾਰਮਰ ਰੱਖਣ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਲਈ ਸੀ ਤਾਂ ਉਸ ਦੇ ਖਿਲਾਫ 13 ਜੂਨ ਨੂੰ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਨੇ ਧਰਨਾ ਦਿੱਤਾ ਸੀ ਅਤੇ ਇਸੇ ਸਮੇਂ ਸਬੰਧਤ ਕਿਸਾਨ ਨੇ ਉਸ ਦੇ ਖਿਲਾਫ ਲਿਖਤੀ ਹਲਫ਼ਨਾਮਾ ਐਸ ਈ ਸੰਗਰੂਰ ਨੂੰ ਦਿੱਤਾ ਸੀ ਅਤੇ ਪਟਿਆਲਾ ਤੋਂ ਆਈ ਟੀਮ ਨੇ ਵੀ ਇਸ ਮਾਮਲੇ ਦੀ ਪੜਤਾਲ ਲਈ ਹਲਫ਼ਨਾਮਾ ਅਤੇ ਬਿਆਨ ਲਏ ਸਨ ਪਰ 20 ਦਿਨ ਬੀਤਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕਿਸਾਨਾਂ ਦੇ ਕੰਮ ਕੀਤੇ ਗਏ ਹਨ। ਆਗੂਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਲਗਾਤਾਰ ਬਿਜਲੀ ਮਹਿਕਮੇ ਵੱਲੋਂ ਖੱਜ਼ਲ-ਖੁਆਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ ਕਰਦੇ ਵੱਡੇ ਵੱਡੇ ਬੋਰਡ ਲਾਏ ਜਾ ਰਹੇ ਹਨ ਪਰ ਸਿਰਫ਼ ਇਸ਼ਤਿਹਾਰਾਂ ਵਿਚ ਹੀ ਖ਼ਤਮ ਹੋਇਆ ਹੈ ਜ਼ਮੀਨੀ ਪੱਧਰ ਤੇ ਰਿਸ਼ਵਤ ਖੋਰੀ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਹੀ ਹੈ।ਰਿਸ਼ਵਤਖੋਰ ਜੇਈ ਦੀ ਉਚ ਅਧਿਕਾਰੀਆਂ ਵੱਲੋਂ ਰਾਖੀ ਕਰਨਾ ਅਤੇ ਉਸ ਖਿਲਾਫ਼ ਕਾਰਵਾਈ ਨਾ ਹੋਣਾ ਇਸ ਦੇ ਸਬੂਤ ਹਨ।
ਇਸ ਮੌਕੇ ਬਲਾਕ ਦੇ ਵਿੱਤ ਸਕੱਤਰ ਬਲਵਿੰਦਰ ਸਿੰਘ ਸਾਹੋਕੇ, ਅਵਤਾਰ ਸਿੰਘ ਸਾਹੋਕੇ, ਸਾਹਿਬ ਸਿੰਘ ਅਤੇ ਜਗਜੀਤ ਸਿੰਘ ਤਕੀਪੁਰ, ਇਕਾਈ ਢੱਡਰੀਆਂ ਦੇ ਪ੍ਰਧਾਨ ਰਾਮ ਸਿੰਘ ਹਾਜ਼ਰ, ਇਕਾਈ ਰੱਤੋਕੇ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਅੰਗਰੇਜ਼ ਸਿੰਘ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news