February 23, 2026 9:11 am

‘ਕਲਾਸ-ਰੂਮ ਮੈਨੇਜਮੈਂਟ’ ਵਿਸ਼ੇ ’ਤੇ ਦੋ ਰੋਜ਼ਾ ਸੀ.ਬੀ.ਐਸ.ਈ ਵਰਕਸ਼ਾਪ ਦਾ ਆਯੋਜਨ

Share:

ਦਲਜੀਤ ਕੌਰ/ਲ਼ਹਿਰਾਗਾਗਾ, 11 ਜੁਲਾਈ, 2023: ਸੀ.ਬੀ.ਐਸ.ਈ ਚੰਡੀਗੜ੍ਹ ਜ਼ੋਨ ਵਲੋਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ‘ਕਲਾਸ-ਰੂਮ ਮੈਨੇਜਮੈਂਟ’ ਵਿਸ਼ੇ ’ਤੇ ਵਰਕਸ਼ਾਪ ਲਾਈ ਗਈ। ਰਿਸੋਰਸ ਪਰਸਨ ਵਜੋਂ ਅੰਬਾਲਾ ਦੇ ਡਾ. ਸੁਰੇਸ਼ ਅਗਰਵਾਲ ਅਤੇ ਫਗਵਾੜਾ ਦੇ ਸ਼੍ਰੀਮਤੀ ਗਗਨਦੀਪ ਕੌਰ ਨੇ ਅਧਿਆਪਕਾਂ ਨੂੰ ਪ੍ਰਭਾਵਸ਼ਾਲੀ ਕਲਾਸ ਰੂਮ ਪ੍ਰਬੰਧਕ ਲਈ ਵੱਖ-ਵੱਖ ਨੁਕਤਿਆਂ ਤੋਂ ਜਾਣੂ ਕਰਵਾਇਆ। ਸਮੁੱਚੀ ਵਰਕਸ਼ਾਪ ਤਿੰਨ ਉਪ-ਵਿਸ਼ਿਆਂ ’ਤੇ ਕੇਂਦਰਿਤ ਸੀ- ਸਮੱਗਰੀ, ਆਚਰਨ ਅਤੇ ਨਿਯਮ ਪ੍ਰਬੰਧਨ। ਅਧਿਆਪਕਾਂ ਨੂੰ ਇਹਨਾਂ ਤਿੰਨਾਂ ਉਪ-ਵਿਸ਼ਿਆਂ ’ਤੇ ਸਿੱਖਿਅਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਡਾ. ਸੁਰੇਸ਼ ਅਗਰਵਾਲ ਨੇ ਅਧਿਆਪਕਾਂ ਨੂੰ ਰਚਨਾਤਮਕ ਤਰੀਕੇ ਨਾਲ ਆਪਣੇ ਵਿਸ਼ੇ ਨੂੰ ਪੜ੍ਹਾਉਣ ਲਈ ਪ੍ਰੇਰਿਆ। ਸਮੁੱਚੀ ਵਰਕਸ਼ਾਪ ਦਾ ਸਾਰ ਤੱਤ ਇਹ ਸੀ ਕਿ ਵਿਦਿਆਰਥੀਆਂ ਅੰਦਰ ਸਵੈ-ਅਨੁਸ਼ਾਸਨ ਪੈਦਾ ਕੀਤਾ ਜਾਵੇ।
ਇਸ ਮੌਕੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਹਨਾਂ ਦੇ ਆਚਰਨ ਉਸਾਰੀ ਲਈ ਅਧਿਆਪਕਾਂ ਨੂੰ ਵੱਧ ਚੇਤੰਨ ਹੋ ਕੇ ਮਨੋਵਿਗਿਆਨਿਕ ਤਰੀਕਿਆਂ ਨਾਲ ਵਿਵਹਾਰ ਕਰਕੇ ਹੀ ਨਵੇਂ ਸਮਾਜਿਕ ਮਨੁੱਖ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਨੈਤਿਕ ਸਿੱਖਿਆ ਵੀ ਪ੍ਰਯੋਗੀ ਹੋਵੇ ਤਾਂ ਹੀ ਪ੍ਰਭਾਵਸ਼ਾਲੀ ਹੋਵੇਗੀ। ਇਸ ਮੌਕੇ ਆਏ ਹੋਏ ਵਿਸ਼ਾ ਮਾਹਿਰਾਂ ਨੂੰ ਰਣਦੀਪ ਸੰਗਤਪੁਰਾ ਅਤੇ ਮਧੂ ਮੋਤੀ ਨੇ ਸਵਾਗਤ ਕੀਤਾ ਅਤੇ ਪ੍ਰਿੰਸੀਪਲ ਬਿਬਿਨ ਅਲੈਗਜ਼ੈਂਡਰ, ਪਿੰਕੀ ਸ਼ਰਮਾ, ਰਜਨੀ ਅਗਰਵਾਲ, ਸਰਬਜੀਤ ਕੌਰ ਅਤੇ ਗੁਰਪਿੰਦਰ ਕੌਰ ਨੇ ਧੰਨਵਾਦ ਕੀਤਾ। ਡਾ.ਸੁਰੇਸ਼ ਅਗਰਵਾਲ ਅਤੇ ਸ਼੍ਰੀਮਤੀ ਗਗਨਦੀਪ ਕੌਰ ਅਧਿਆਪਕਾਂ ਨੂੰ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣੂ ਕਰਵਾਉਂਦੇ ਹੋਏ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news