February 4, 2026 6:20 pm

ਕਰਮਚਾਰੀਆਂ ਨੇ ਐਨ ਪੀ ਐਸ ਐਕਟ ਦੀਆਂ ਕਾਪੀਆਂ ਸਾੜੀਆਂ – ਮੁਲਾਜ਼ਮਾਂ ਨਾਲ ਵੋਟਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਮੁਕਰ ਰਹੀਂ ਹੈ ਪੰਜਾਬ ਸਰਕਾਰ – ਸੰਦੀਪ ਕੁਮਾਰ

Share:

ਹੁਸਿ਼ਆਰਪੁਰ, 1 ਅਪ੍ਰੈਲ ( ਤਰਸੇਮ ਦੀਵਾਨਾ )- ਅੱਜ ਪੰਜਾਬ ਸਰਕਾਰ ਦੇ ਐਨ ਪੀ ਐਸ ਕਰਮਚਾਰੀਆਂ ਵਲੋਂ ਐਨ ਪੀ ਐਸ ਦੀ ਕਟੌਤੀ ਬੰਦ ਨਾ ਕਰਨ ਅਤੇ ਜੀ ਪੀ ਐਫ ਦੇ ਖਾਤੇ ਨਾ ਖੋਲਣ ਦੇ ਰੋਸ ਵਜੋਂ ਕਾਲੇ ਬਿੱਲੇ/ਪੱਟੀਆਂ ਬੰਨ੍ਹ ਕੇ ਡਿਊਟੀ ਦਿੱਤੀ ਗਈ ਅਤੇ ਐਨ ਪੀ ਐਸ ਐਕਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਬਲਾਕ ਹੁਸਿ਼ਆਰਪੁਰ 1ਬੀ ਦੇ ਪ੍ਰਧਾਨ ਸੰਦੀਪ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪ ਪਾਰਟੀ ਦੀ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਵੋਟਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਮੁਕਰ ਰਹੀਂ ਹੈ, ਜਿਸ ਕਾਰਨ ਮੁਲਾਜ਼ਮਾਂ ’ਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਲੋਕ ਐਮ ਐਲ ਏ/ਐਮ ਪੀ ਬਣਨ ਤੋਂ ਬਾਅਦ ਪੈਨਸ਼ਨ ਦੇ ਹੱਕਦਾਰ ਹੋ ਜਾਂਦੇ ਹਨ, ਪਰ ਰਾਜਨੀਤਕ ਲੋਕਾਂ ਨੂੰ ਐਮ ਐਲ ਏ/ ਐਮ ਪੀ ਬਣਾਉਣ ਵਾਲੇ ਵੋਟਰਾਂ ਨੂੰ 25-30 ਸਾਲ ਦੀ ਨੌਕਰੀ ਕਰਨ ਦੇ ਬਾਅਦ ਪੈਨਸ਼ਨ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਰਾਜਨੀਤਕ ਲੋਕ ਕੇਵਲ ਆਪਣੇ ਅਤੇ ਆਪਣੇ ਪਰਿਵਾਰ ਦੀ ਹੀ ਭਲਾਈ ਲੋਚਦੇ ਹਨ। ਇਹ ਸ਼ਾਤਰ ਰਾਜਨੀਤੀਵਾਨ ਕੇਵਲ ਆਮ ਲੋਕਾਂ ਨੂੰ ਵੋਟਾਂ ਲਈ ਹੀ ਵਰਤਦੇ ਹਨ। ਵੋਟਾਂ ਤੋਂ ਪਹਿਲਾਂ ਵੋਟਰਾਂ ਅੱਗੇ ਹੱਥ ਅੱਡਦੇ ਹਨ ਇਹ ਰਾਜਨੀਤਕ ਲੋਕ। ਸੱਤਾ ’ਤੇ ਕਾਬਜ ਹੋਣ ਤੋਂ ਬਾਅਦ ਹੱਕ ਮੰਗਣ ਵਾਲੇ ਵੋਟਰਾਂ ਨੂੰ ਡੰਡਿਆਂ ਨਾਲ ਮਾਰਨ ਲੱਗ ਪੈਂਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਹੀ ਰਾਜਨੀਤੀਵਾਨ ਇੱਕੋ ਹੀ ਥਾਲੀ ਦੇ ਵੱਟੇ-ਚੱਟੇ ਹਨ। ਉਨਾਂ ਕਿਹਾ ਕਿ ਹਾਕਮਾਂ ਦੀਆਂ ਪੱਗਾਂ ਦੇ ਕੇਵਲ ਰੰਗ ਹੀ ਬਦਲਦੇ ਹਨ, ਨੀਤੀਆਂ ਸਾਰਿਆਂ ਦੀਆਂ ਇੱਕੋ ਜਿਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪਹਿਲੀ ਅਪ੍ਰੈਲ 2004 ਤੋਂ ਨਿਯੁਕਤ ਹੋਏ ਸਾਰੇ ਹੀ ਕਰਮਚਾਰੀਆਂ ਦੀ ਐਨ ਪੀ ਐਸ ਕਟੌਤੀ ਬੰਦ ਕਰ ਕੇ ਜੀ ਪੀ ਐਫ ਖਾਤੇ ਖੋਲੇ ਜਾਣ। ਨਹੀਂ ਤਾਂ ਜਥੇਬੰਦੀ ਵੱਡੀ ਪੱਧਰ ’ਤੇ ਸੰਘਰਸ਼ ਸ਼ੁਰੂ ਕਰੇਗੀ, ਜਿਸ ਦੀ ਜਿ਼ੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਪ੍ਰਿਤਪਾਲ ਸਿੰਘ, ਪਰਮਜੀਤ, ਰਣਬੀਰ ਸਿਂਘ, ਵਰਿੰਦਰ ਸਿੰਘ, ਮਨਿੰਦਰ ਸਿੰਘ, ਹਰੀਸ਼ ਭੱਟੀ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ, ਯਤਿੰਦਰ ਮੋਹਣ, ਜੋਗਿੰਦਰ ਸਿੰਘ, ਸਤਪਾਲ, ਅਮਰਜੀਤ ਕੌਰ, ਸੀਮਾ ਰਾਣੀ, ਪੂਜਾ ਰਾਣੀ, ਮੀਨਾ ਰਾਣੀ, ਪਰਵੀਨ, ਪਰਦੀਪ ਸੈਣੀ,  ਗੁਰਪ੍ਰੀਤ ਕੌਰ, ਅਨੂਪਮ ਠਾਕੁਰ, ਦਲਜੀਤ ਕੌਰ, ਰਾਜੇਸ਼ ਕੁਮਾਰੀ, ਕਰਨ ਗੁਪਤਾ, ਬਿੰਦੂ ਬਾਲਾ, ਰਾਜ ਰਾਣੀ, ਰੀਟਾ ਸੈਣੀ, ਅਮਨਦੀਪ, ਗੁਰਦੀਪ ਕੌਰ ਆਦਿ ਹਾਜਰ ਸਨ।
ਕੈਪਸ਼ਨ- ਐਨ ਪੀ ਐਸ ਐਕਟ ਦੀਆਂ ਕਾਪੀਆਂ ਸਾੜਦੇ ਹੋਏ ਮੁਲਾਜ਼ਮ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news