February 4, 2026 7:41 pm

ਐਰੀ ਪ੍ਰੀਵਾਰ ਨੇ ਆਪਣਾ ਜਨਮ ਦਿਨ ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਬੱਚਿਆਂ ਨਾਲ ਮਨਾਇਆ । 

Share:

ਹੁਸ਼ਿਆਰਪੁਰ 6 ਅਪ੍ਰੈਲ ( ਤਰਸੇਮ ਦੀਵਾਨਾ ) ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨ ਖੇਲਾਂ ਹੁਸ਼ਿਆਰਪੁਰ ਵਿਖੇ ਐਡਵੋਕੇਟ ਹਰੀਸ਼ ਐਰੀ ਸਾਬਕਾ ਪ੍ਰਧਾਨ ਆਸ਼ਾਦੀਪ ਵੈਲਫੇਅਰ ਸੁਸਾਇਟੀ ਅਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਕ੍ਰਿਸ਼ਨਾ ਐਰੀ ਨੇ ਆਪਣਾ ਜਨਮ ਦਿਨ ਸਪੈਸ਼ਲ ਬੱਚਿਆਂ ਦੇ ਨਾਲ ਮਨਾਇਆ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਲਾਹਕਾਰ  ਪਰਮਜੀਤ ਸਿੰਘ ਸਚਦੇਵਾ ਨੇ ਐਡਵੋਕੇਟ ਹਰੀਸ਼ ਐਰੀ ਅਤੇ ਸ਼੍ਰੀਮਤੀ ਕ੍ਰਿਸ਼ਨਾ ਐਰੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਸਪੈਸ਼ਲ ਬੱਚਿਆਂ ਅਤੇ ਸੁਸਾਇਟੀ ਦੇ ਮੈਂਬਰਾਂ  ਨੇ ਪੌਦਾ ਭੇਂਟ ਕੀਤਾ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਐਰੀ ਪਰਿਵਾਰ ਦਾ ਸਵਾਗਤ ਕੀਤਾ।
ਸਪੈਸ਼ਲ ਬੱਚਿਆਂ ਨੇ ਸੰਸਕ੍ਰਿਤਿਕ ਆਈਟਮ ਪੇਸ਼ ਕੀਤੀ। ਐਡਵੋਕੇਟ ਹਰੀਸ਼ ਐਰੀ (ਸਾਬਕਾ ਪ੍ਰੈਜ਼ੀਡੈਂਟ ਆਸ਼ਾਦੀਪ ਵੈਲਫੇਅਰ ਸੁਸਾਇਟੀ)  ਨੇ ਗੀਤ ਪੇਸ਼ ਕੀਤਾ। ਸਕੱਤਰ  ਹਰਬੰਸ ਸਿੰਘ ਨੇ ਐਡਵੋਕੇਟ  ਹਰੀਸ਼ ਐਰੀ ਅਤੇ ਉਨਾਂ ਦੇ ਪਰਿਵਾਰ ਦਾ ਸਵਾਗਤ ਕੀਤਾ। ਇਸ ਮੌਕੇ ਤੇ  ਯਸ਼ਪਾਲ ਪਿੱਪਲਾਨੀ ਨੇ 5100/- ਰੁਪਏ ਦਾ ਚੈਕ ਸਕੂਲ ਨੂੰ ਭੇਂਟ ਕੀਤਾ। ਐਡਵੋਕੇਟ ਸੁਪ੍ਰਿਆ ਐਰੀ  ਨੇ 5100/- ਰੁਪਏ ਦੀ ਰਾਸ਼ੀ ਭੇਂਟ ਕੀਤੀ। 2100/- ਰੁਪਏ  ਸ਼ਸ਼ੀ ਕੁਮਾਰ ਸੋਢੀ ਅਤੇ ਸ਼ੋਭਨਾ ਸੋਢੀ  ਨੇ ਸਕੂਲ ਦੇ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਭੇਂਟ ਕੀਤੇ।
ਇਸ ਮੌਕੇ ਤੇ ਐਡਵੋਕੇਟ ਹਰੀਸ਼ ਐਰੀ  ਨੇ 20,000/- ਰੁਪਏ ਦੀ ਰਾਸ਼ੀ ਦਾ ਚੈਕ ਸੰਸਥਾਂ ਨੂੰ ਭੇਂਟ ਕੀਤਾ। ਸਾਰੇ ਸਪੈਸ਼ਲ ਬੱਚਿਆਂ ਦੇ ਲਈ, ਸਟਾਫ ਅਤੇ ਸੁਸਾਇਟੀ ਦੇ ਮੈਂਬਰਾਂ ਲਈ ਲੰਗਰ ਦਾ ਪ੍ਰਬੰਧ, ਸਾਰਿਆਂ ਬੱਚਿਆਂ ਨੂੰ ਰਿਫਰੈਸ਼ਮੈਂਟ ਭੇਂਟ ਕੀਤੀ। ਸੀ.ਏ. ਤਰਨਜੀਤ ਸਿੰਘ ਪ੍ਰੈਜ਼ੀਡੈਂਟ ਆਸ਼ਾਦੀਪ ਵੈਲਫੇਅਰ ਸੁਸਾਇਟੀ ਜੀ ਨੇ 11000/- ਰੁਪਏ ਦੀ ਰਾਸ਼ੀ ਭੇਂਟ ਕੀਤੀ। ਸੀ.ਏ. ਤਰਨਜੀਤ ਨੇ ਦੱਸਿਆ ਕਿ ਐਰੀ ਪਰਿਵਾਰ ਹਰ ਸਮਾਗਮ ਸਪੈਸ਼ਲ ਬੱਚਿਆਂ ਦੇ ਨਾਲ ਮਨਾਉਂਦੇ ਹਨ। ਐਡਵੋਕੇਟ ਹਰੀਸ਼ ਐਰੀ ਨੇ ਧੀਰਜ ਅਤੇ ਦਿਵਿਆਂਸ਼ ਨੂੰ ਡਾਂਸ ਪੇਸ਼ ਕਰਨ ਦੇ ਲਈ ਨਗਦ ਇਨਾਮ ਦਿੱਤਾ। ਸੀ.ਏ.ਤਰਨਜੀਤ ਨੇ ਐਰੀ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਤੇ  ਮਲਕੀਤ ਸਿੰਘ ਮਹੇਰੂ, ਹਰੀਸ਼ ਠਾਕੁਰ, ਹਰਮੇਸ਼ ਤਲਵਾੜ, ਰਾਮ ਕੁਮਾਰ, ਬਲਰਾਮ ਜੜਿਆਲ, ਭੁਪਿੰਦਰ ਸਿੰਘ ਭਾਰਤ, ਰਾਮ ਆਸਰਾ, ਕਰਨਲ ਗੁਰਮੀਤ ਸਿੰਘ, ਸ਼੍ਰੀਮਤੀ ਮਧੂਮੀਤ, ਪੂਨਮ ਸ਼ਰਮਾ, ਸ਼ੋਭਨਾ ਸੋਢੀ, ਕੋਰਸ ਕੋਆਰਡੀਨੇਟਰ  ਬਰਿੰਦਰ ਕੁਮਾਰ, ਵਿਨੋਦ ਕੁਮਾਰ ਸੈਣੀ, ਸ਼੍ਰੇਸ਼ਠਾ ਸੈਣੀ, ਪ੍ਰਿੰਸੀਪਲ ਸ਼ੈਲੀ ਸ਼ਰਮਾ, ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news