
ਹੁਸ਼ਿਆਰਪੁਰ 8 ਮਈ ( ਤਰਸੇਮ ਦੀਵਾਨਾ ) ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਵਲੋਂ ਹੋਟਲ ਪ੍ਰੈਸੀਡੈਂਸੀ ਹੁਸ਼ਿਆਰਪੁਰ ਵਿਖੇ ਈਦ ਮਿਲਨ ਪਾਰਟੀ ਦਾ ਆਯੋਜਨ ਮੁਹੰਮਦ ਇਮਾਨ ਗੌਰੀ ਪ੍ਰਧਾਨ ਅਹਿਮਦੀਆ ਜਮਾਤ ਭਾਰਤ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਜਿਥੇ ਸ਼ਹਿਰ ਦੇ ਅਲੱਗ ਅਲੱਗ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ । ਸਾਬਕਾ ਵਿਧਾਇਕ ਸ਼ਾਮਚੁਰਾਸੀ ਪਵਨ ਕੁਮਾਰ ਆਦੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਈਦ ਮਿਲਨ ਪਾਰਟੀ ਵਰਗੇ ਜਸ਼ਨ ਆਪਸੀ ਭਾਈਚਾਰਾ, ਪਿਆਰ ਅਤੇ ਮੁਹੱਬਤ ਨੂੰ ਵਧਾਉਂਦਾ ਹੈ ਅਤੇ ਗੁਆਂਡੀਆਂ ਦੇ ਨਾਲ ਦੋਸਤਾਨਾ ਸੰਬੰਧ ਵੱਧਦਾ ਹੈ । ਇਸਲਾਮ ਜਿੱਥੇ ਮੁਸਲਮਾਨਾਂ ਨੂੰ ਆਪਣੇ ਸਾਥੀਆਂ ਅਤੇ ਗੁਆਂਡੀਆਂ ਦੇ ਦੁਖ ਤਕਲੀਫ ਵਿੱਚ ਸ਼ਾਮਿਲ ਹੋ ਕੇ ਉਸਨੂੰ ਦੂਰ ਕਰਨ ਦਾ ਹੁਕਮ ਦਿੰਦਾ ਹੈ ਉਥੇ ਹੀ ਉਹਨਾਂ ਨੂੰ ਆਪਣੀਆਂ ਖੁਸ਼ੀਆਂ ਵਿੱਚ ਸ਼ਾਮਿਲ ਕਰਨ ਦੀ ਵੀ ਨਸੀਅਤ ਦਿੰਦਾ ਹੈ । ਇਸ ਸਿੱਖਿਆਂ ਤੇ ਅਮਲ ਕਰਨ ਦੇ ਨਤੀਜੇ ਵਜੋਂ ਇਨਸਾਨ ਵਿਸ਼ਵ ਵਿੱਚ ਨਿਆ ਵਿਵਸਥਾ ਨੂੰ ਕਾਇਮ ਕਰ ਸਕਦਾ ਹੈ ।
ਇਸ ਮੌਕੇ ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ,ਨਰੇਸ਼ ਕੁਮਾਰ ਬੱਧਣ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਹੈਪੀ ਫਤਿਹਗੜ੍ਹ ਜਿਲ੍ਹਾ ਪ੍ਰਧਾਨ ,ਰਾਕੇਸ਼ ਕੁਮਾਰ ਭੱਟੀ ਜਿਲ੍ਹਾ ਸਕੱਤਰ , ਅਨੁਰਾਗ ਸੂਦ, ਹਰਿੰਦਰ ਹੀਰਾ, ਬਹਾਦੁਰ ਸਿੰਘ ਸੁਨੇਤ, ਸੰਦੀਪ ਸੈਣੀ, ਜਤਿੰਦਰ ਸਿੰਘ ਲਾਲੀ ਬਾਜਵਾ ਨੇ ਆਪਣੇ ਸੰਬੋਧਨ ਵਿੱਚ ਆਪਸੀ ਭਾਈਚਾਰੇ ਅਤੇ ਪਿਆਰ ਦਾ ਸੰਦੇਸ਼ ਦਿੱਤਾ । ਮੁਹੰਮਦ ਇਮਾਨ ਗੌਰੀ ਪ੍ਰਧਾਨ ਅਹਿਮਦੀਆ ਜਮਾਤ ਭਾਰਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਮਾਤ-ਏ-ਅਹਿਮਦੀਆ ਦੀ ਸਥਾਪਨਾ ਦਾ ਅਸਲ ਮਕਸਦ ਹੀ ਇਨਸਾਨ ਦਾ ਖੁਦਾ ਤਾਅਲਾ ਨਾਲ ਸੰਬੰਧ ਮਜਬੂਤ ਕਰਨਾ ਅਤੇ ਰੂਹ ਉਤਪੰਨ ਕਰਨਾ ਹੈ । ਇਸ ਮਿਸ਼ਨ ਦੀ ਪ੍ਰਾਪਤੀ ਦੇ ਲਈ ਮਿਰਜ਼ਾ ਗੁਲਾਮ ਅਹਿਮਦ ਸੰਸਥਾਪਕ ਅਹਿਮਦੀਆ ਜਮਾਤ ਦਾ ਪ੍ਰਦੁਭਾਵ ਹੋਇਆ । ਜਮਾਤ-ਏ-ਅਹਿਮਦੀਆ ਇਸ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਮੁਹੱਬਤ ਸੱਭ ਨਾਲ ਨਫ਼ਰਤ ਕਿਸੇ ਨਾਲ ਨਹੀਂ ਦਾ ਨਾਅਰਾ ਬੁਲੰਦ ਕਰਦੇ ਹੋਏ ਪੂਰੀ ਦੁਨੀਆਂ ਵਿੱਚ ਲੋਕ ਭਲਾਈ ਦੇ ਕੰਮ ਕਰਦੀ ਹੈ । ਭਾਰਤ ਇੱਕ ਐਸਾ ਦੇਸ਼ ਹੈ ਜਿੱਥੇ ਵੱਖ-ਵੱਖ ਧਰਮਾਂ ਅਤੇ ਸੰਸਕ੍ਰਿਤੀ ਦੇ ਲੋਕ ਆਪਸ ਵਿੱਚ ਪਿਆਰ ਅਤੇ ਮੁਹੱਬਤ ਨਾਲ ਰਹਿੰਦੇ ਹਨ । ਅਤੇ ਇੱਕ ਦੂਸਰੇ ਦੀ ਖੁਸ਼ੀ ਅਤੇ ਗਮੀ ਵਿੱਚ ਸ਼ਾਮਿਲ ਹੁੰਦੇ ਹਨ । ਈਦ ਮਿਲਨ ਪਾਰਟੀ ਵਰਗੇ ਜਸ਼ਨ ਆਪਸੀ ਭਾਈਚਾਰਾ ਅਤੇ ਪਿਆਰ ਨੂੰ ਵਧਾਉਂਦੇ ਹਨ ਅਤੇ ਗੁਆਂਡੀਆਂ ਦੇ ਨਾਲ ਦੋਸਤਾਨਾ ਸੰਬੰਧ ਮਜਬੂਤ ਹੁੰਦਾ ਹੈ । ਅਤੇ ਵੱਖ-ਵੱਖ ਸੱਭਿਅਤਾ ਦੇ ਲੋਕਾਂ ਦੇ ਵਿੱਚ ਏਕਤਾ ਮਜਬੂਤ ਹੁੰਦੀ ਹੈ ਅਤੇ ਆਪਸੀ ਜਾਣ-ਪਛਾਣ ਤੇ ਵਿਚਾਰ ਸਾਂਝਾ ਕਰਨ ਦਾ ਮੌਕਾ ਮਿਲਦਾ ਹੈ । ਇਸ ਮੌਕੇ ਮਖਦੂਮ ਸ਼ਰੀਫ, ਮੁਹੰਮਦ ਨਸੀਮ ਖ਼ਮ, ਤਰਸੇਮ ਦਿਵਾਨਾ, ਸ਼ਸਕ ਮੰਨਾਨ, ਸਈਦ ਅਜ਼ੀਜ਼ ਅਹਿਮਦ, ਪੁਰਸ਼ੋਤਮਲਾਲ ਦਰੋਚ, ਹਰਸ਼ਵਰਧਨ ਪਠਾਨੀਆ ਆਦਿ ਸ਼ਾਮਿਲ ਹੋਏ ।