April 10, 2026 12:29 am

ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਵਾਸਤੇ ਔਰਤਾਂ ਖੁਦ ਜਥੇਬੰਦ ਹੋਣ: ਅਮਰਜੀਤ ਕੌਰ, ਪਰਮਜੀਤ ਕੌਰ 

Share:

ਦਲਜੀਤ ਕੌਰ/ਸ਼ਹਿਣਾ, 13 ਮਈ, 2023: ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਨੂੰ ਘਰ-ਘਰ ਤੱਕ ਲੈਕੇ ਜਾਣ ਦੀ ਮੁਹਿੰਮ ਦੀ ਮੁਹਿੰਮ ਜਾਰੀ ਹੈ। ਸਾਥੀ ਨਰਾਇਣ ਦੱਤ ਨੇ ਵੱਖ-ਵੱਖ ਥਾਵਾਂ ‘ਤੇ ਹੋਈਆਂ ਮੀਟਿੰਗਾਂ ਸਮੇਂ ਸੰਬੋਧਨ ਕਰਦਿਆਂ ਦੱਸਿਆ ਕਿ ਸਰੀਰਕ ਛੇੜਛਾੜ ਦਾ ਸ਼ਿਕਾਰ ਕੁਸ਼ਤੀ ਪਹਿਲਵਾਨਾਂ ਦਾ ਇਨਸਾਫ਼ ਹਾਸਲ ਕਰਨ ਲਈ ਸੰਘਰਸ਼ 21ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਹ ਸੰਘਰਸ਼ ਜਿਉਂ ਜਿਉਂ ਲੰਬਾ ਹੁੰਦਾ ਜਾ ਰਿਹਾ ਹੈ, ਤਿਉਂ ਤਿਉਂ ਚੁਣੌਤੀਆਂ ਵੀ ਵਧ ਰਹੀਆਂ ਹਨ। ਮੋਦੀ ਹਕੂਮਤ ਦੀ ਧਾਰੀ ਸਾਜ਼ਿਸ਼ੀ ਚੁੱਪ ਤੋੜਨ ਵਾਸਤੇ ਲੋਕ ਸੰਘਰਸ਼ ਨੇ ਮਜ਼ਬੂਰ ਕਰ ਦਿੱਤਾ ਹੈ। ਇਨ੍ਹਾਂ ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਦੀ ਪ੍ਰਾਪਤੀ ਵੀ ਹੈ ਕਿ ਆਖਰ ਉਲੰਪਿਕ ਐਸੋਸੀਏਸ਼ਨ ਨੂੰ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਕੁਸ਼ਤੀ ਫੈਡਰੇਸ਼ਨ ਦੇ ਸਾਰੇ ਅਹੁਦਿਆਂ ਤੋਂ ਲਾਂਭੇ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਇਹ ਮੁੱਢਲੀ ਅਤੇ ਅਹਿਮ ਪ੍ਰਾਪਤੀ ਹੈ, ਪਰ ਇਸ ਦਾ ਦਾ ਮਤਲਬ ਇਹ ਨਹੀਂ ਕਿ ਅਸੀਂ ਸੰਘਰਸ਼ ਨੂੰ ਛੱਡ ਦੇਈਏ। ਸਗੋਂ ਅਸਲ ਗੱਲ ਇਹ ਹੈ ਕਿ ਅਸੀਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਹੋਰ ਵੱਧ ਧੜੱਲੇ ਨਾਲ ਅੱਗੇ ਵਧੀਏ। ਗੋਦੀ ਮੀਡੀਆ ਸ਼ਰਮ ਹਿਆ ਦੇ ਸਾਰੇ ਹੱਦਾਂ ਬੰਨੇ ਪਾਰ ਕਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਬੋਲੀ ਬੋਲ ਰਿਹਾ ਹੈ। ਇਸ ਸਭ ਕੁੱਝ ਦਾ ਦੂਜਾ ਪਾਸਾ ਵੀ ਹੈ, ਇਨ੍ਹਾਂ ਵੱਡੀਆਂ ਮੁਸ਼ਕਿਲਾਂ ਦੇ ਬਾਵਜੂਦ ਵੀ ਕੁਸ਼ਤੀ ਪਹਿਲਵਾਨਾਂ ਦਾ ਸੰਘਰਸ਼ ਲੋਕ ਸੰਘਰਸ਼ ਵਿੱਚ ਤਬਦੀਲ ਹੋਣ ਵੱਲ ਵਧ ਰਿਹਾ ਹੈ। ਹਰ ਤਬਕਾ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਤੇ ਉੱਤਰ ਆਇਆ ਹੈ। ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਦੀ ਗੂੰਜ ਪਿੰਡਾਂ ਦੇ ਗਲੀ ਮੁਹੱਲਿਆਂ ਵਿੱਚ ਸੁਣਾਈ ਦੇ ਰਹੀ ਹੈ। ਜਿਸ ਜੁਰਅੱਤ ਨਾਲ ਕੁਸ਼ਤੀ ਪਹਿਲਵਾਨ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੇ ਹਨ, ਇਨ੍ਹਾਂ ਦੇ ਸੂਹੇ ਕਦਮਾਂ ਨੂੰ ਸਲਾਮ ਆਖਣਾ ਬਣਦਾ ਹੈ।ਔਰਤਾਂ ਦੇ ਹੱਕ ਵਿੱਚ ਬਹੁਤ ਸਾਰੇ ਕਾਨੂੰਨ ਬਣੇ ਹੋਣ ਦੇ ਬਾਵਜੂਦ ਵੀ ਜਬਰ ਲਗਾਤਾਰ ਵਧ ਰਿਹਾ ਹੈ। ‌ਔਰਤਾਂ ਦੀ ਜ਼ਬਰ ਜ਼ੁਲਮ ਤੋਂ ਮੁਕੰਮਲ ਮੁਕਤੀ ਇਸ ਲੁਟੇਰੇ ਅਤੇ ਜਾਬਰ ਰਾਜ ਪ੍ਰਬੰਧ ਦੇ ਖਾਤਮੇ ਨਾਲ ਜੁੜੀ ਹੋਈ ਹੈ। ਉਨ੍ਹਾਂ ਕੁਸ਼ਤੀ ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਖਿਲਾਫ਼ ਚੱਲ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦੇ ਨਾਲ-ਨਾਲ ਇਸ ਨੂੰ ਲੁਟੇਰੇ ਅਤੇ ਜਾਬਰ ਰਾਜ ਪ੍ਰਬੰਧ ਖਿਲਾਫ ਸੇਧਤ ਕਰਨ ਦੀ ਦਿਸ਼ਾ ਵਿੱਚ ਯਤਨ ਜੁਟਾਉਣ।
ਆਗੂਆਂ ਡਾ. ਰਜਿੰਦਰ ਪਾਲ, ਸੁਖਵਿੰਦਰ ਸਿੰਘ ਠੀਕਰੀਵਾਲਾ, ਅਮਰਜੀਤ ਕੌਰ, ਪਰਮਜੀਤ ਕੌਰ ਜੋਧਪੁਰ ਨੇ ਕਿਹਾ ਕਿ ਇਨਕਲਾਬੀ ਕੇਂਦਰ ਪੰਜਾਬ ਸਾਡੀਆਂ ਇਨ੍ਹਾਂ ਧੀਆਂ ਦੇ ਇਸ ਸੰਘਰਸ਼ ਨੂੰ ਗਲੀਆਂ ਮੁਹੱਲਿਆਂ ਵਿੱਚ ਲੈਕੇ ਜਾਣ ਅਤੇ ਇਸ ਸੰਘਰਸ਼ ਨੂੰ ਲੋਕ ਮਨਾਂ ਦਾ ਹਿੱਸਾ ਬਨਾਉਣ ਲਈ 11 ਮਈ ਤੋਂ 18 ਮਈ ਤੱਕ ਪੂਰਾ ਹਫ਼ਤਾ ਦਸਖਤੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਅੱਜ 13 ਮਈ ਨੂੰ ਨਾਈਵਾਲਾ, ਭੋਤਨਾ ਅਤੇ ਜੋਧਪੁਰ ਪਿੰਡਾਂ ਦੀਆਂ ਔਰਤਾਂ ਅਤੇ ਕਾਰਕੁਨਾਂ ਨਾਲ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ। ਇਸ ਸਮੇਂ ਬਹੁਤ ਉਤਸ਼ਾਹ ਨਾਲ ਦਸਖਤੀ ਮੁਹਿੰਮ ਨੂੰ ਹੁੰਗਾਰਾ ਮਿਲਿਆ।
ਆਗੂਆਂ ਅਮਰਜੀਤ ਕੌਰ ਅਤੇ ਪ੍ਰਮਜੀਤ ਕੌਰ ਨੇ ਕਿਹਾ ਕਿ ਦਹਿ ਹਜ਼ਾਰਾਂ ਦਸਖ਼ਤ 18 ਮਈ ਤੋਂ ਫੌਰੀ ਬਾਅਦ ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਵਿੱਚ ਵੱਡਾ ਕਾਫ਼ਲਾ ਜਲਦ ਹੀ ਦਿੱਲੀ ਜੰਤਰ ਮੰਤਰ ਵੱਲ ਜਾਵੇਗਾ ਅਤੇ ਦਸਖਤੀ ਮੁਹਿੰਮ ਪ੍ਰਦਰਸ਼ਤ ਕੀਤੀ ਜਾਵੇਗੀ। ਆਗੂਆਂ ਕਿਹਾ ਕਿ ਇਹ ਮੁਹਿੰਮ 18 ਮਈ ਤੱਕ ਜਾਰੀ ਰਹੇਗੀ। ਇਸ ਮੁਹਿੰਮ ਨੂੰ ਸਫਲ ਬਨਾਉਣ ਵਿੱਚ ਜਗਦੀਸ਼ ਸਿੰਘ ਨਾਈਵਾਲਾ, ਭਗਵੰਤ ਸਿੰਘ ਭੋਤਨਾ, ਰਣਜੀਤ-ਰੇਸ਼ਮ ਚੌਹਾਨ, ਗੁਲਵੰਤ ਸਿੰਘ ਬਰਨਾਲਾ, ਭਰਪੂਰ ਕੌਰ, ਮਹਿੰਦਰ ਕੌਰ ਅਤੇ ਬਲਜੀਤ ਕੌਰ ਜੋਧਪੁਰ, ਆਦਿ ਦਾ ਅਹਿਮ ਯੋਗਦਾਨ ਰਿਹਾ। ਮੁਹਿੰਮ ਦਾ ਸਲਾਹੁਣਯੋਗ ਪੱਖ ਇਹ ਵੀ ਸੀ ਕਿ ਇਨਕਲਾਬੀ ਕੇਂਦਰ ਦੀ ਆਗੂ ਟੀਮ ਜਿਸ ਵੀ ਥਾਂ ਗਈ, ਨੂੰ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਵਿੱਚ ਔਰਤਾਂ ਨੇ ਖੁਦ ਇਸ ਮੁਹਿੰਮ ਨੂੰ ਅੱਗੇ ਆਕੇ ਜਥੇਬੰਦ ਕਰਨ ਦਾ ਵਿਸ਼ਵਾਸ ਦਿਵਾਇਆ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news