February 23, 2026 3:55 am

ਆਸ਼ੀਰਵਾਦ ਸਕੀਮ ਤਹਿਤ ਬਿਨੈਕਾਰ ਦਰਖ਼ਾਸਤਾਂ ਸਿਰਫ ਆਨ-ਲਾਈਨ ਆਸ਼ੀਰਵਾਦ ਪੋਰਟਲ ’ਤੇ ਹੀ ਜਮ੍ਹਾਂ ਕਰਵਾਉਣ 

Share:

ਦਲਜੀਤ ਕੌਰ/ਸੰਗਰੂਰ, 7 ਅਪ੍ਰੈਲ, 2023: ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਮੁਕਲ ਬਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਦਰਖ਼ਾਸਤਾਂ ਆਨ-ਲਾਈਨ ਪ੍ਰਾਪਤ ਕਰਨ ਹਿੱਤ ਆਸ਼ੀਰਵਾਦ ਪੋਰਟਲ ਲਾਂਚ ਕੀਤਾ ਗਿਆ ਸੀ ਜੋ ਕਿ ਵਿਭਾਗ ਵਲੋਂ ਹੁਣ ਪੂਰੀ ਤਰ੍ਹਾਂ ਆਨ-ਲਾਈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਆਸ਼ੀਰਵਾਦ ਸਕੀਮ ਤਹਿਤ ਕੋਈ ਵੀ ਫਾਈਲ ਦਫਤਰ ਵਿਖੇ ਜਾਂ ਸੇਵਾ ਕੇਂਦਰ ਵਿਚ ਪ੍ਰਾਪਤ ਨਹੀਂ ਕੀਤੀ ਜਾਵੇਗੀ ਅਤੇ ਦਰਖ਼ਾਸਤਾਂ ਆਨ-ਲਾਈਨ ਆਸ਼ੀਰਵਾਦ ਪੋਰਟਲ ’ਤੇ ਹੀ ਲਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਲਾਭਪਾਤਰੀ ਘਰ ਬੈਠੇ ਹੀ https://ashirwad.punjab.gov.in ’ਤੇ ਬਿਨੈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਉਪਰੰਤ ਬਿਨੈਕਾਰ ਨੂੰ ਇੱਕ ਯੂਨੀਕ ਆਈ.ਡੀ. ਪ੍ਰਾਪਤ ਹੋਵੇਗੀ ਅਤੇ ਬਿਨੈਕਾਰ ਉਸ ਯੂਨੀਕ ਆਈ.ਡੀ. ਰਾਹੀਂ ਆਪਣੀ ਅਰਜ਼ੀ ਉੱਤੇ ਕਾਰਵਾਈ ਦੀ ਸਥਿਤੀ ਨੂੰ https://ashirwad.punjab.gov.in ’ਤੇ ਵੀ ਦੇਖ ਸਕਦੇ ਹਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news