February 4, 2026 8:19 pm

ਆਸ਼ਾਦੀਪ ਵੈਲਫੇਅਰ ਸੁਸਾਇਟੀ ਵਲੋਂ 5ਵਾਂ ਪੰਜਾਬ ਰਾਜ ਸੱਭਿਆਚਾਰਕ ਮੁਕਾਬਲਾ ਕਰਵਾਇਆ ਗਿਆ ।

Share:

ਹੁਸ਼ਿਆਰਪੁਰ 2 ਅਪ੍ਰੈਲ ( ਤਰਸੇਮ ਦੀਵਾਨਾ ) ਆਸ਼ਾਦੀਪ ਵੈਲਫੇਅਰ ਸੁਸਾਇਟੀ ਵਲੋਂ ਸਪੈਸ਼ਲ ਉਲੰਪਿਕਸ ਇੰਡੀਆ ਪੰਜਾਬ ਚੈਪਟਰ ਦੇ ਸਹਿਯੋਗ ਨਾਲ 5ਵਾਂ ਪੰਜਾਬ ਰਾਜ ਸੱਭਿਆਚਾਰਕ ਮੁਕਾਬਲਾ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ । ਇਸ ਦੋ ਦਿਨਾਂ ਦੇ ਸਮਾਗਮ ਵਿੱਚ ਲਗਭਗ 300 ਵਿਦਿਆਰਥੀ ਅਤੇ ਕੋਚ ਭਾਗ ਲੈ ਰਹੇ ਹਨ। ਸ਼ਾਮ ਦੇ ਪ੍ਰੋਗਰਾਮ ਵਿਚ ਜਸਵੀਰ ਸਿੰਘ ਰਾਜਾ ਗਿੱਲ ਵਿਧਾਇਕ ਟਾਂਡਾ, ਕਰਮਵੀਰ ਸਿੰਘ ਘੁੰਮਣ ਵਿਧਾਇਕ ਦਸੂਹਾ, ਨੇ ਸ਼ਿਰਕਤ ਕੀਤੀ । ਇਸ ਮੌਕੇ  ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਪਾਰਲਿਆਮੈਂਟ, ਮੀਤ-ਪ੍ਰਧਾਨ, ਇੰਡੀਅਨ ਰੈਡ ਕਰਾਸ ਸੁਸਾਇਟੀ,  ਆਈ.ਐਮ.ਜੇ.ਐਸ. ਸਿੱਧੂ ਵਰਧਮਾਨ ਟੈਕਸਟਾਈਲਜ਼,  ਤਰੁਣ ਚਾਵਲਾ ਵਰਧਮਾਨ ਯਾਰਨ ਐਂਡ ਥ੍ਰੈਡ,  ਸੰਦੀਪ ਗੁਪਤਾ, ਸੀ.ਈ.ਓ. ਰਜਿੰਦਰਾ ਕਾਰਬਨਜ਼,  ਮਹਿੰਦਰਪਾਲ ਸਿੰਘ ਬਾਜਵਾ, ਯੂਨੀਵਰਸਲ ਟਰੇਡਰਜ਼ ਹੁਸ਼ਿਆਰਪੁਰ  ਨੇ 50 ਹਜ਼ਾਰ ਰੁਪਏ ਭੇਟ ਕੀਤੇ।  ਸੰਦੀਪ ਗੁਪਤਾ, ਰਜਿੰਦਰਾ ਕਾਰਬਨਜ਼ ਹੁਸ਼ਿਆਰਪੁਰ ਨੇ ਮੰਦਬੁੱਧੀ ਬੱਚਿਆਂ ਦੀ ਭਲਾਈ ਲਈ 21 ਹਜ਼ਾਰ ਰੁਪਏ ਭੇਟ ਕੀਤੇ।  ਅਸ਼ੋਕ ਅਰੋੜਾ, ਸਲਾਹਕਾਰ ਐਸ.ਓ.ਬੀ ਲੁਧਿਆਣਾ ਨੇ 50,000 ਰੁਪਏ,  ਸੰਜੀਵ ਜੈਨ ਨੇ ਵਿਸ਼ੇਸ਼ ਬੱਚਿਆਂ ਦੀ ਭਲਾਈ ਲਈ 31,000 ਰੁਪਏ ਭੇਂਟ ਕੀਤੇ।

ਪ੍ਰੋਜੈਕਟ ਡਾਇਰੈਕਟਰ ਪਰਮਜੀਤ ਸਿੰਘ ਸਚਦੇਵਾ ਨੇ ਦੱਸਿਆ ਕਿ ਇਸ ਦੋ ਦਿਨ ਦੇ ਪ੍ਰੋਗਰਾਮ ਵਿਚ 10 ਈਵੈਂਟ ਕਰਵਾਏ ਜਾ ਰਹੇ ਹਨ, ਜਿਸ ਵਿਚ ਯੂਨੀਫਾਈਡ ਡਾਂਸ, ਸੋਲੋ ਸਿੰਗਿੰਗ ਟੀਚਰਜ਼, ਸੋਲੋ ਡਾਂਸ ਮੇਲ, ਫੀਮੇਲ, ਗਰੁੱਪ ਡਾਂਸ, ਫੈਸ਼ਨ ਸ਼ੋਅ, ਕੋਰੀਓਗ੍ਰਾਫੀ, ਗਿੱਧਾ ਆਦਿ ਵਿਚ ਵਿਸ਼ੇਸ਼ ਬੱਚਿਆਂ ਨੇ ਹਿੱਸਾ ਲਿਆ । ਇਨ੍ਹਾਂ ਵਿਚ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੋ ਰੋਜ਼ਾ ਸਮਾਗਮ ਵਿਚ ਸਟੇਜ ਸੈਕਟਰ ਦੀ ਭੂਮਿਕਾ ਸ੍ਰੀਮਤੀ ਰੇਖਾ ਕਸ਼ਯਪ ਸੇਂਟ ਜੋਸਫ ਸਕੂਲ ਜਲੰਧਰ ਨੇ ਨਿਭਾਈ । ਲੈਕਮੀ ਸੈਲੂਨ ਹੁਸ਼ਿਆਰਪੁਰ ਨੇ ਵਿਸ਼ੇਸ਼ ਬੱਚਿਆਂ ਦਾ ਮੇਕ ਅਪ ਕੀਤਾ ਅਤੇ ਇਹ ਸੇਵਾ ਮੁਫਤ ਪ੍ਰਦਾਨ ਕੀਤੀ।  ਅਵਿਨਾਸ਼ ਰਾਏ ਖੰਨਾ  ਨੇ ਸਾਰੇ ਭਾਗੀਦਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਜੋਸ਼ ਅਤੇ ਜਜ਼ਬੇ ਨੂੰ ਸਲਾਮ ਕੀਤਾ। ਉਨ੍ਹਾਂ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ ਸੀ.ਏ.ਮਹਿਮਾਨਾਂ ਅਤੇ ਸਾਡੇ ਦਾਣੀ ਸੱਜਣਾਂ ਦਾ ਧੰਨਵਾਦ ਦੀਤਾ। ਇਸ ਮੌਕੇ ਸਕੱਤਰ ਹਰਬੰਸ ਸਿੰਘ, ਹਰੀਸ਼ ਠਾਕੁਰ, ਭੁਪਿੰਦਰ ਸਿੰਘ ਭਾਰਜ, ਰਾਮ ਆਸਰਾ, ਐਡਵੋਕੇਟ ਹਰੀਸ਼ ਐਰੀ, ਹਰੀਸ਼ ਠਾਕੁਰ, ਹਰਮੇਸ਼ ਤਲਵਾੜ, ਰਾਮ ਕੁਮਾਰ, ਮਲਕੀਅਤ ਸਿੰਘ ਮਹੇੜੂ, ਸੁਰੇਸ਼ ਠਾਕੁਰ ਸਪੋਰਟਸ ਡਾਇਰੈਕਟਰ, ਰੇਖਾ ਕਸ਼ਯਪ, ਬਰਿੰਦਰ ਕੁਮਾਰ ਕੋਰਸ ਕੋਆਰਡੀਨੇਟਰ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਲੈਕਮੀ ਸੈਲੂਨ ਦਾ ਵਲੰਟੀਅਰ ਸਟਾਫ਼, ਜੇ.ਐਸ.ਐਸ. ਆਸ਼ਾ ਕਿਰਨ ਟੀਚਰਜ਼ ਟ੍ਰੇਨਿੰਗ ਇੰਸਟੀਚਿਊਟ ਦੇ ਵਲੰਟੀਅਰ ਅਤੇ ਵਿਸ਼ੇਸ਼ ਬੱਚੇ ਹਾਜ਼ਰ ਸਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news