
ਦਲਜੀਤ ਕੌਰ/ਸੰਗਰੂਰ, 1 ਜੂਨ, 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਿਟੀ ਸੰਗਰੂਰ ਵਿਨੀਤ ਕੁਮਾਰ ਵੱਲੋਂ ਸੜਕ ਸੁਰੱਖਿਆ ਤਹਿਤ ਰਾਤ ਸਮੇਂ ਅਤੇ ਸਵੇਰੇ ਸੰਗਰੂਰ ਤੇ ਬਰਨਾਲਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਸੜਕੀ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 33 ਚਲਾਨ ਕੀਤੇ ਗਏ ਅਤੇ 4 ਵਾਹਨ ਇੰਪਾਊਂਡ ਕੀਤੇ ਗਏ। ਇਨ੍ਹਾਂ ਵਾਹਨਾਂ ਚ ਟਰੈਕਟਰ-ਟਰਾਲੀਆਂ ਅਤੇ ਢੋਆ-ਢੁਆਈ ਵਾਲੇ ਹੋਰ ਭਾਰੀ ਵਾਹਨ ਸ਼ਾਮਲ ਹਨ।
ਅੱਜ ਸਵੇਰੇ ਸੰਗਰੂਰ, ਧਨੌਲਾ, ਬਰਨਾਲਾ ਵਿਖੇ ਚੈਕਿੰਗ ਦੌਰਾਨ ਉਨ੍ਹਾਂ ਨੇ ਵਾਹਨ ਚਲਾਉਣ ਵਾਲਿਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ।
ਇਸ ਸਬੰਧੀ ਸਕੱਤਰ ਵਿਨੀਤ ਕੁਮਾਰ ਨੇ ਦੱਸਿਆ ਕਿ ਆਵਾਜਾਈ ਨਿਯਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਸਮੇਂ-ਸਮੇਂ ’ਤੇ ਵਾਹਨਾਂ ਦੇ ਦਸਤਾਵੇਜ਼ਾਂ, ਡਰਾਈਵਰ ਅਤੇ ਕੰਡਕਟਰ ਦੇ ਲਾਇੰਸਸ ਦੀ ਅਚਨਚੇਤ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਸਮੂਹ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਭਵਿੱਖ ਵਿੱਚ ਸੜਕੀ ਆਵਾਜਾਈ ਦੇ ਸਾਰੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਬੱਸਾਂ, ਕਾਰਾਂ ਟਰੱਕ ਉਪਰੇਟਰਾਂ ਦੇ ਮਾਲਕਾਂ ਨੂੰ ਆਪਣੇ ਵਾਹਨਾਂ ਦੇ ਦਸਤਾਵੇਜ਼ ਪੂਰੇ ਰੱਖਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਹਰੇਕ ਵਾਹਨ ਚਾਲਕ ਆਪਣੀ ਗੱਡੀ ਦੇ ਅੱਗੇ ਤੇ ਪਿੱਛੇ ਰਿਫਲੈਕਟਰ ਲਾਜ਼ਮੀ ਤੌਰ ਤੇ ਲਗਾਉਣ।