February 22, 2026 8:34 am

‘ਆਪ’ ਸੰਸਦ ਮੈਂਬਰ ਰਾਘਵ ਚੱਢਾ ਤੇ ਪਰਿਨੀਤੀ ਦੀ ਮੰਗਣੀ ਹੋਈ

Share:

ਨਵੀਂ ਦਿੱਲੀ, 13 ਮਈ/ਆਮ ਆਦਮੀ ਪਾਰਟੀ (ਆਪ) ਦੇ ਆਗੂ ਰਾਘਵ ਚੱਢਾ ਤੇ ਅਦਾਕਾਰਾ ਪਰਿਨੀਤੀ ਦੀ ਅੱਜ ਨਿੱਜੀ ਸਮਾਗਮ ਦੌਰਾਨ ਮੰਗਣੀ ਹੋਈ। ਸਮਾਗਮ ਵਿੱਚ ਪਰਿਵਾਰਕ ਜੀਆਂ ਅਤੇ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ। ਰਾਘਵ ਤੇ ਪਰਿਨੀਤੀ ਨੇ ਆਪੋ ਆਪਣੇ ਇੰਸਟਾਗ੍ਰਾਮ ਪੇਜਾਂ ’ਤੇ ਤਸਵੀਰਾਂ ਸਣੇ ਮੰਗਣੀ ਦੀ ਖ਼ਬਰ ਸਾਂਝੀ ਕੀਤੀ। ਕੇਂਦਰੀ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਸਮਾਗਮ ਹੋਇਆ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਰਿਨੀਤੀ ਦੀ ਚਚੇਰੀ ਭੈਣ ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਸਣੇ 150 ਦੇ ਕਰੀਬ ਰਿਸ਼ਤੇਦਾਰ ਸ਼ਾਮਲ ਹੋਏ। ਸਮਾਗਮ ਸੁਖਮਨੀ ਸਾਹਿਬ ਦੇ ਪਾਠ ਨਾਲ ਸ਼ਾਮੀਂ ਪੰਜ ਵਜੇ ਸ਼ੁਰੂ ਹੋਇਆ। ਅਰਦਾਸ ਮਗਰੋਂ ਅੱਠ ਵਜੇ ਮੰਗਣੀ ਦੀ ਰਸਮ ਹੋਈ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news