February 4, 2026 6:43 pm

ਆਪ” ਨੇ ਜ਼ਿਮਨੀ ਚੌਣ ਜਿੱਤ ਕੇ   ਪੰਜਾਬ ਵਾਸੀਆਂ ਨੂੰ ਬਿਜਲੀ ਦਰਾਂ ‘ਚ ਵਾਧਾ ਕਰਕੇ ਦਿੱਤਾ ਵੱਡਾ ਤੋਹਫਾ : ਖੋਸਲਾ 

Share:

ਹੁਸ਼ਿਆਰਪੁਰ 16 ਮਈ ( ਤਰਸੇਮ ਦੀਵਾਨਾ ) ਡੈਮੋਕ੍ਰੇਟਿਕ ਭਾਰਤੀ ਲੋਕ ਦਲ ਦੀ ਇੱਕ ਆਹਿਮ ਮੀਟਿੰਗ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾਈ ਹੇਠ ਹੋਈ ! ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਮੁੱਖ ਸਿੰਘ ਖੋਸਲਾ ਨੇ  ਕਿਹਾ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਚੌਣ ਜਿੱਤ ਕੇ 25 ਪੈਸੇ ਤੌਂ ਲੈ ਕੇ 80 ਪੈਸੇ ਪ੍ਰਤੀ ਯੂਨਿਟ ਬਿਜਲੀ ਦੀਆਂ ਦਰਾਂ  ਵਿੱਚ ਵਾਧਾ ਕਰਕੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ! ਉਨ੍ਹਾਂ ਨੇ ਕਿਹਾ ਕਿ ਇਹ ਨਤੀਜਾ ਉਨ੍ਹਾਂ ਲੋਕਾਂ ਲਈ ਹੈ ਜੋ ਸ. ਭਗਵੰਤ ਸਿੰਘ ਮਾਨ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ਼ ਕਰ ਰਹੇ ਹਨ! ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਮੱਧ ਵਰਗ ਤੌ ਲੈ ਕੇ ਵਿਪਾਰੀ ਵਰਗ ਦੀਆਂ ਚੌੰ ਪੈਸੇ ਲੁੱਟਣ ਦੀ ਤਿਆਰੀ ਕਰ ਰਹੀ ਹੈ ! ਗੁਰਮੁੱਖ ਸਿੰਘ ਖੋਸਲਾ ਨੇ ਪੰਜਾਬ ਸਰਕਾਰ ਤੇ ਤਿੱਖੇ ਸ਼ਬਦਾਂ ਦੇ ਵਾਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਨੂੰ ਤੁਰੰਤ ਵਾਪਿਸ ਲਵੇ ਨਹੀਂ ਤਾਂ ਪੰਜਾਬ ਦੇ ਲੋਕ ਪੰਜਾਬ ਸਰਕਾਰ ਖਿਲਾਫ ਸੜਕਾਂ ਤੇ ਆਉਣ ਲਈ ਮਜਬੂਰ ਹੋਣਗੇ ! ਇਸ ਮੌਕੇ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਵਿੱਚ ਨਵੀਆਂ ਨਿਯੁਕਤੀਅਾਂ ਕਰਦੇ ਹੋਏ ਕੈਪਟਨ ਪਰਮਜੀਤ ਸਿੰਘ ਨੂੰ ਪ੍ਰਧਾਨ ਜਿਲ੍ਹਾ ਫਰੀਦਕੋਟ ਨਿਯੁਕਤ ਕੀਤਾ ਗਿਆ ! ਇਸ ਮੌਕੇ ਹੋਰਨਾਂ ਤੌ ਇਲਾਵਾ ਬਾਊ ਸਿੰਘ ਰਾਸ਼ਟਰੀ ਸਕੱਤਰ, ਕੁਲਜੀਤ ਸਿੰਘ ਗਿੱਲ ਰਾਸ਼ਟਰੀ ਸਪੋਕਸਪ੍ਰਸਨ,ਕੇ.ਕੇ ਸੱਭਰਵਾਲ ਸੀਨੀਅਰ ਆਗੂ,ਨਿੰਦਰ ਸਿੰਘ ਪ੍ਰਧਾਨ ਜਿਲ੍ਹਾ ਮੁਕਤਸਰ,ਗੁਰਨਾਮ ਸਿੰਘ,ਸੁੱਖਪ੍ਰੀਤ ਕੌਰ,ਸ਼ਿੰਦ ਕੌਰ, ਦਰਸ਼ਨ ਸਿੰਘ ਆਦਿ ਮੌਜੂਦ ਸਨ!
seculartvindia
Author: seculartvindia

Leave a Comment

Voting poll

What does "money" mean to you?
  • Add your answer

latest news