February 4, 2026 8:04 am

ਆਪਣੇ ਨਿੱਘੇ ਸੁਭਾਅ ਅਤੇ ਮੁਸਕਰਾਹਟ ਨਾਲ ਹਰ ਕਿਸੇ ਨੂੰ ਆਪਣਾ ਬਣਾਉਣ ਵਾਲੇ ਅਦਾਕਾਰ ਵਿਨੋਦ ਸਿੱਧੂ ਨੂੰ ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਸ਼ਰਧਾਂਜਲੀ ।

Share:

ਹੁਸ਼ਿਆਰਪੁਰ 29 ਮਈ (ਤਰਸੇਮ ਦੀਵਾਨਾ )  ਪੱਤਰਕਾਰ ਰਜਿੰਦਰ ਮੈਡੀ ਦੇ ਵੱਡੇ ਭਰਾ ਅਤੇ ਰੰਗਮੰਚ ਦੀ ਮਸ਼ਹੂਰ ਹਸਤੀ, ਅਦਾਕਾਰ ਤੇ ਲੇਖਕ ਵਿਨੋਦ ਸਿੱਧੂ ਬੌਬੀ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ।  ਉਦਾਸੀਨ ਆਸ਼ਰਮ ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ ਵਿਖੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਸਭਾ ਅਤੇ ਰਸਮਾਂ ਦੌਰਾਨ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਪਾਉਣ ਉਪਰੰਤ ਇਲਾਹੀ ਜੋਤ ਤੋਂ ਆਈਆਂ ਸਾਧਵੀਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ।  ਸਿੱਧੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਾਜ਼ਰੀਨ ਨੂੰ ਜਨਮ ਮਰਨ ਦਾ ਸਾਰ ਸਮਝਾਇਆ ਗਿਆ।  ਇਸ ਮੌਕੇ ਵੱਖ-ਵੱਖ ਵਰਗਾਂ ਦੇ ਆਗੂਆਂ ਅਤੇ ਨੁਮਾਇੰਦਿਆਂ ਨੇ ਸ਼ਰਧਾਂਜਲੀ ਸਭਾ ਵਿੱਚ ਹਾਜ਼ਰੀ ਭਰੀ।  ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਵਿਨੋਦ ਸਿੱਧੂ ਆਪਣੇ ਸੁਭਾਅ ਕਾਰਨ ਜਿਸ ਨੂੰ ਵੀ ਮਿਲਦਾ ਸੀ, ਉਸ ਨੂੰ ਆਪਣਾ ਬਣਾ ਲੈਂਦਾ ਸੀ।  ਉਹ ਸਾਰਿਆਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਦਾ ਸੀ।  ਉਨ੍ਹਾਂ ਹਮੇਸ਼ਾ ਹੋਰਨਾਂ ਲੋਕਾਂ ਨੂੰ ਚੰਗੀ ਸੋਚ ਨਾਲ ਹਰ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਉਹ ਪਰਿਵਾਰ ਨੂੰ ਸਭ ਤੋਂ ਵੱਡੀ ਪ੍ਰਾਪਤੀ ਸਮਝਦੇ ਸਨ।  ਉਨ੍ਹਾਂ ਨੇ ਆਪਣੀ ਬੇਟੀ ਨੂੰ ਕਿਤਾਬ ਲਿਖਣ ਲਈ ਇਸ ਤਰ੍ਹਾਂ ਪ੍ਰੇਰਿਤ ਕੀਤਾ ਕਿ ਅੱਜ ਉਹ ਕਿਤਾਬ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਰਹੀ ਹੈ।  ਪਰ, ਕਿਸੇ ਨੇ ਸੋਚਿਆ ਨਹੀਂ ਸੀ ਕਿ 52 ਸਾਲ ਦੀ ਛੋਟੀ ਉਮਰ ਵਿੱਚ ਵਿਨੋਦ ਸਿੱਧੂ ਸਾਨੂੰ ਸਭ ਨੂੰ ਛੱਡ ਕੇ ਚਲੇ ਜਾਣਗੇ।  ਉਨ੍ਹਾਂ ਕਿਹਾ ਕਿ ਸਾਰਿਆਂ ਨੇ ਇੱਕ ਦਿਨ ਧਰਤੀ ਛੱਡਣੀ ਹੀ ਹੈ ਪਰ ਧਰਤੀ ’ਤੇ ਚੰਗੇ ਕੰਮ ਕਰਨ ਵਾਲਿਆਂ ਨੇ ਉਸ ਦੇ ਚਲੇ ਜਾਣ ਤੋਂ ਬਾਅਦ ਵੀ ਉਸ ਨੂੰ ਯਾਦ ਕੀਤਾ ਜਾਂਦਾ ਹੈ।  ਇਸ ਮੌਕੇ ਮਹੰਤ ਰਮਿੰਦਰ ਦਾਸ ਸੂਫੀ ਗਾਇਕ ਤਰਸੇਮ ਦੀਵਾਨਾ ,, ਮੇਅਰ ਸੁਰਿੰਦਰ ਸ਼ਿੰਦਾ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਬਾਬਾ ਮੋਹਨ ਦਾਸ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਸਮਾਜ ਸੇਵੀ ਪਰਮਜੀਤ ਸਿੰਘ ਸਚਦੇਵਾ, ਭਾਜਪਾ ਆਗੂ ਸੰਜੀਵ ਤਲਵਾੜ, ਯਸ਼ਪਾਲ ਸ਼ਰਮਾ,  ‘ਆਪ’ ਦੇ ਸੂਬਾ ਸਕੱਤਰ ਸੰਦੀਪ ਸੈਣੀ, ਭਾਰਤ ਵਿਕਾਸ ਪ੍ਰੀਸ਼ਦ ਦੇ ਸੂਬਾਈ ਕਨਵੀਨਰ (ਅੱਖਾਂ ਦਾਨ) ਸੰਜੀਵ ਅਰੋੜਾ, ਰੋਟਰੀ ਆਈ ਬੈਂਕ ਦੇ ਚੇਅਰਮੈਨ ਜੰਗ ਬਹਾਦਰ ਬਹਿਲ, ਬੀ.ਵੀ.ਪੀ. ਦੇ ਪ੍ਰਧਾਨ ਰਾਜਿੰਦਰ ਡਾ. ਮੌਦਗਿਲ, ਦਿ ਸਟੈਲਰ ਨਿਊਜ਼ ਐਡੀਟਰ ਸੰਦੀਪ ਡੋਗਰਾ, ਲਾਲਾ ਨਰਿੰਦਰ ਮੋਹਨ ਸ਼ਰਮਾ, ਅਮਰਿੰਦਰ ਮਿਸ਼ਰਾ, ਡਾ: ਸੰਜੀਵ ਬਖਸ਼ੀ, ਵਿਕਾਸ ਸੂਦ, ਹਰਜਾਪ ਸਿੰਘ, ਸੁਖਵਿੰਦਰ ਵਿਰਦੀ, ਮਨਪ੍ਰੀਤ ਸਿੰਘ, ਸਤੀਸ਼ ਸ਼ਰਮਾ, ਸਾਬਾ, ਸੌਰਵ ਬਾਗੀ, ਲੈਕਚਰਾਰ ਸੰਦੀਪ ਕੁਮਾਰ ਸੂਦ, ਕੌਂਸਲਰ ਲਵਕੇਸ਼ ਓਹਰੀ। , ਕੌਂਸਲਰ ਮੀਨਾ ਸ਼ਰਮਾ, ਸਮਾਜ ਸੇਵੀ ਵਰੁਣ ਸ਼ਰਮਾ, ਸਾਬਕਾ ਕੌਂਸਲਰ ਮੋਹਨ ਲਾਲ ਪਹਿਲਵਾਨ, ਮਿੰਟੂ ਡਾਵਰ, ਮਨੋਜ ਕੈਨੇਡੀ, ਭਗਵਾਨ ਬਾਲਮੀਕੀ ਸਭਾ ਦੇ ਮੁਖੀ ਹਰੀਰਾਮ ਆਦੀਆ, ਬਿੱਲਾ ਕੋਚ, ਵਿਨੋਦ ਹੰਸ, ਡੀਐਫਐਸਓ ਭੱਟੀ, ਅਧਿਆਪਕ ਅਜੇ ਸ਼ਰਮਾ, ਮਨੀ ਸਿੱਧੂ, ਨਵਦੀਪ ਓਹਰੀ, ਚੰਦਨ ਲੱਕੀ, ਗੁਰਵਿੰਦਰ ਪਲਾਹਾ, ਅਮਿਤ ਕੋਹਲੀ, ਰਾਜੂ ਨੰਦਾ, ਹੰਸਰਾਜ ਹੰਸ, ਮਨੋਜ ਦੱਤਾ ,ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਆਦਿ ਸਮੇਤ ਕਈ ਪਤਵੰਤਿਆਂ ਅਤੇ ਜਾਣਕਾਰਾਂ ਨੇ ਵਿਨੋਦ ਸਿੱਧੂ ਨੂੰ ਸ਼ਰਧਾਂਜਲੀ ਭੇਟ ਕੀਤੀ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news