February 4, 2026 3:53 pm

ਆਦਿ ਵਾਸੀ ਬਹੁਜਨ ਸਮਾਜ ਦੇ ਹਿੱਤਾਂ ਲਈ ਚਿੰਤਕ ਰਹੋ ਤੇ ਚਲਦੇ ਰਹੋ- ਸੰਤ ਸਰਵਣ ਦਾਸ

Share:

ਹੁਸ਼ਿਆਰਪੁਰ  9 ਜੁਲਾਈ (ਤਰਸੇਮ ਦੀਵਾਨਾ) ਭਾਰੀ ਮੀਂਹ ਦੇ ਬਾਵਜੂਦ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੀ ਵਿਸ਼ੇਸ਼ ਮੀਟਿੰਗ ਧਾਮ ਸੱਚਖੰਡ  ਚਾਨਣਪੁਰੀ ਸ਼ੇਰਗੜ (ਅਸਲਾਮਾਬਾਦ) ਚੰਡੀਗੜ ਰੋਡ ਵਿਖੇ ਸੰਤ ਧਰਮ ਪਾਲ,ਸੰਤ ਮਨਜੀਤ ਸਿੰਘ ਵਿਛੋਹੀ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ “ਆਦਿ ਧਰਮ ਗੁਰੂ” ਸੰਤ ਸਰਵਣ ਦਾਸ ਜੀ ਸਲੇਮਟਾਵਰੀ ਲੁਧਿਆਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।      ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸੰਤ ਸਰਵਣ ਦਾਸ ਨੇ ਕਿਹਾ ਕਿ ਆਦਿ ਵਾਸੀ ਬਹੁਜਨ ਸਮਾਜ ਦੇ ਧਾਰਮਿਕ, ਸਮਾਜਿਕ ਸੰਵਿਧਾਨਕ ਹਿੱਤਾਂ ਲਈ ਪੜੇ ਲਿਖੇ,ਬੁਧੀਜੀਵੀ, ਨੌਜਵਾਨ ਵਰਗ ਨੂੰ ਹਮੇਸ਼ਾ ਚਿਤੰਕ ਰਹਿਣਾ ਚਾਹੀਦਾ ਅਤੇ ਚੱਲਦੇ ਰਹਿਣਾ ਚਾਹੀਦਾ ਹੈ,ਕਿਉਂਕਿ ਚੱਲਦੇ ਵਹਿਣ ਸਵੱਛ ਤੇ ਸ਼ਾਫ ਰਹਿੰਦੇ ਹਨ। ਉਨਾਂ ਕਿਹਾ ਆਦਿ ਧਰਮ ਸੰਤ ਸਮਾਜ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਕੌਮ ਦੇ ਮਹਾਨ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ,ਮਹਾਤਮਾ ਜੋਤੀ ਰਾਓ ਫੂਲੇ ਦੀ ਵਿਚਾਰਧਾਰਾ ਨੂੰ ਜਨ-ਜਨ, ਘਰ-ਘਰ ਤੱਕ ਪਹੁੰਚਾਉਣ ਲਈ ਹਮੇਸ਼ਾਂ ਤੱਤਪਰ ਤੇ ਵਚਨਬੱਧ ਹੈ।ਉਨਾਂ ਕਿਹਾ ਕਿ ਜਾਅਲੀ ਜਾਤੀ ਸਰਟੀਫਿਕੇਟ ਬਣਾਕੇ ਗਰੀਬ ਆਦਿ ਵਾਸੀ ਬਹੁਜਨ ਸਮਾਜ ਦੀਆਂ ਰਾਖਵੇਂਕਰਨ ਦੀਆਂ ਨੌਕਰੀਆਂ ਹੜੱਪਣ  ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਹੁਤ ਅਹਿਮ ਮਾਮਲਾ ਹੈ। ਕੋਈ ਵੀ ਸਰਕਾਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਬਰਬਾਦ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਗੰਭੀਰ ਨਹੀਂ ਹੈ। ਉਨਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਦੀਆਂ ਰੋਕੀਆਂ ਡਿਗਰੀਆਂ ਤੁਰੰਤ ਜਾਰੀ ਨਾਂ ਕੀਤੀਆਂ ਅਤੇ ਦਾਖਲੇ ਨਾ ਕਰਵਾਏ ਗਏ ਤਾਂ ਆਦਿ ਧਰਮ ਸਾਧੂ ਸਮਾਜ ਆਲ ਇੰਡੀਆ ਆਦਿ ਧਰਮ ਮਿਸ਼ਨ ਵਲੋਂ 2 ਅਕਤੂਬਰ 2021 ਵਾਂਗ ਸੜਕਾਂ ਤੇ ਉੱਤਰਨ ਲਈ ਤਿਆਰ ਹੈ । ਉਨਾਂ ਕਿਹਾ ਜਿਹੜੇ ਟੈਕਨੀਕਲ ਕਾਲਿਜ,ਯੂਨੀਵਰਸਿਟੀਆਂ ਵਿਦਿਆਰਥੀਆਂ ਨਾਲ ਇਸ ਮਸਲੇ ਤੇ ਤਾਲਮੇਲ ਨਹੀਂ ਕਰਦੇ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸੰਤ ਸਮਾਜ ਨੇ ਕਿਹਾ ਕਿ ਸਵਰਨ ਜਾਤੀ ਦੇ ਲੋਕਾਂ ਵੱਲੋਂ ਅਨੁਸੂਚਿਤ ਜਾਤੀ ਦੇ ਜਾਅਲੀ ਐਸ.ਸੀ. ਸਰਟੀਫਿਕੇਟ ਬਣਾ ਕੇ ਲਾਭ ਲੈ ਰਹੇ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਦੀਆਂ ਬਣਾਈਆਂ ਜਾਇਦਾਦਾਂ ਕੁਰਕ ਕੀਤੀਆਂ ਜਾਣ ਅਤੇ ਅਨੁਸੂਚਿਤ ਜਾਤੀ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੁਰਾਣਾ ਬੈਕਲਾਗ ਪੂਰਾ ਕਰਕੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ।ਇਸ ਮੌਕੇ ਸੰਤ ਧਰਮ ਪਾਲ ਸੰਚਾਲਕ ਧਾਮ ਸੱਚਖੰਡ ਚਾਨਣ ਪੁਰੀ ਸ਼ੇਰਗੜ, ਬਲਵੀਰ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ (ਰਜਿ) ਹੁਸ਼ਿਆਰਪੁਰ, ਜਗਦੀਸ਼ ਬੱਧਣ ਪ੍ਰਧਾਨ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ (ਰਜਿ.) ਹੁਸ਼ਿਆਰਪੁਰ, ਬੀ ਆਰ ਬੱਧਣ ਮੈਨੇਜਰ, ਰਾਮ ਪਾਲ ਬਜਵਾੜਾ, ਰਮੇਸ਼ ਸੰਧੂ ਸ਼ੇਰਗੜ,ਗੁਰਮੁੱਖ ਸਿੰਘ, ਦਵਿੰਦਰ ਜੱਸਲ, ਪਰਮਜੀਤ ਸਿੰਘ ਖਾਲਸਾ, ਹਰਿ ਭਗਵਾਨ, ਸੁਰਿੰਦਰ ਸਿੱਧੂ ਸਾਬਕਾ ਕੌਂਸਲਰ,ਪ੍ਰੀਤਮ ਸਿੰਘ ਪੰਮੀ,ਸਤੀਸ਼ ਕੁਮਾਰ ਖ਼ਾਨਪੁਰ, ਗੁਰਮੇਲ ਸੰਧੂ,ਰਜਿੰਦਰ ਕੁਮਾਰ ਪੰਚ,ਚਰਨਜੀਤ ਸਿੰਘ ਭੁਲੇਟ,ਸਾਹਿਬ ਸਿੰਘ ਸੋਨੂੰ, ਹੈਪੀ ਸਿੰਘ ਹੁਕੜਾਂ,ਰਾਜ ਕੁਮਾਰ, ਜੋਤ ਨਿਰੰਜਨ,ਦਵਿੰਦਰ ਸੰਧੂ, ਜਗਦੀਸ਼ ਸੰਧੂ, ਬਲਵੀਰ ਕੌਰ,ਰਣਜੀਤ ਕੌਰ,ਸਵਰਨ ਕੌਰ,ਨੀਲਮ,ਜਸਵਿੰਦਰ ਕੌਰ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜਰ ਸਨ ।
ਫੋਟੋ : ਅਜ਼ਮੇਰ
seculartvindia
Author: seculartvindia

Leave a Comment

Voting poll

What does "money" mean to you?
  • Add your answer

latest news