April 11, 2026 1:30 pm

ਅੰਤਰਰਾਸ਼ਟਰੀ ਡਾਂਸ ਮੁਕਾਬਲੇ ਵਿੱਚ ਕ੍ਰਿਏਟਿਵ ਏਜ ਅਕੈਡਮੀ ਨੇ ਮਾਰੀ ਬਾਜੀ

Share:

ਫਗਵਾੜਾ (17 ਅਪ੍ਰੈਲ): ਪੌਪ ਡਾਂਸ ਸਟੂਡੀਓ ਹੋਰੀਜ਼ੋਨ,  ਰਸ਼ੀਆ ਅਤੇ ਫਿੱਟ ਆਲਵੇਜ਼ ਹਿੱਟ ਕਲੱਬ ਕਪੂਰਥਲਾ ਵਲੋਂ ਵਿਰਸਾ ਵਿਹਾਰ ਕਪੂਰਥਲਾ ਵਿਖੇ ਇੰਟਰਨੈਸ਼ਨਲ ਡਾਂਸ ਐਂਡ ਫੈਸ਼ਨ ਸ਼ੋਅ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਫਗਵਾੜਾ ਦੀ ਪ੍ਰਸਿੱਧ ਅਕੈਡਮੀ ਕ੍ਰੀਏਟਿਵ ਏਜ ਅਕੈਡਮੀ ਨੇ ਭਾਗ ਲਿਆ । ਇਸ ਮੁਕਾਬਲੇ ‘ਚ ਕ੍ਰਿਏਟਿਵ ਏਜ ਅਕੈਡਮੀ ਦੇ ਡਾਂਸ ਗਰੁੱਪ ਨੇ ਸੀਨੀਅਰ ਗਰੁੱਪ ‘ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਗਰੁੱਪ ਵਿੱਚ ਮੁਰਤਜ਼ਾ, ਵਿਸ਼ਾਲ, ਪ੍ਰਿੰਸ, ਅੰਸ਼ੁਮਨ, ਆਕਾਸ਼, ਸਾਗਿਰ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਸੋਲੋ ਡਾਂਸ ਮੁਕਾਬਲੇ ਵਿੱਚ  ਵਿਦਿਆਰਥਣ ਰਿਧਵਿਕ ਨੇ ਦੂਜਾ ਸਥਾਨ ਹਾਸਲ ਕੀਤਾ । ਮੈਡਮ ਸੁਸ਼ਮਾ ਨੂੰ ਪਰਫਾਰਮੈਂਸ ਆਫ ਦ ਡੇਅ ਅਵਾਰਡ ਮਿਲਿਆ | ਇਸੇ ਤਰ੍ਹਾਂ ਆਸ਼ੀਸ਼ ਦੁੱਗਲ, ਆਭਾ ਦੁੱਗਲ, ਕਾਰਤਿਕ ਚੌਹਾਨ ਨੇ ਵੀ ਆਪਣੀ ਅਦਾਕਾਰੀ ਨਾਲ ਖੂਬ ਤਾਰੀਫਾਂ ਹਾਸਲ ਕੀਤੀਆਂ। ਇਸ ਸਮਾਗਮ ਵਿੱਚ ਕ੍ਰਿਏਟਿਵ ਐੱਜ ਅਕੈਡਮੀ ਦੇ ਮੈਨੇਜਰ ਅਸ਼ੀਸ਼ ਗਾਂਧੀ ਅਤੇ ਕੋਰੀਓਗ੍ਰਾਫਰ ਪਵਨ ਗੈਸਟ ਆਫ ਆਨਰ ਵਜੋਂ ਮੌਜੂਦ ਰਹੇ।ਇਸ ਮੁਕਾਬਲੇ ਦੀ ਦੇਖ-ਰੇਖ ਰਸ਼ੀਆ ਤੋਂ ਆਏ ਮੈਡਮ ਯੂਲੀਆ, ਮੈਡਮ ਵਿਟਾਲਿਆ, ਭੁਵਨ ਰਾਏ ਅਤੇ ਮੈਡਮ ਹਰਪ੍ਰੀਤ ਕੌਰ ਨੇ ਕੀਤੀ। ਸੈਂਟਰ ਮੈਨੇਜਰ ਅਸ਼ੀਸ਼ ਗਾਂਧੀ ਨੇ ਸਮਾਗਮ ਦੇ ਪ੍ਰਬੰਧਕ ਪਾਂਡਵ ਰਾਏ ਜੀ ਅਤੇ ਜੱਸੀ ਕੈਰੋਂ ਜੀ ਨੂੰ ਇਸ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ।  ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਮੰਚ ਪ੍ਰਦਾਨ ਕਰਦੇ ਹਨ ਅਤੇ ਸਮੇਂ-ਸਮੇਂ ‘ਤੇ ਅਜਿਹੇ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ।  ਸੈਂਟਰ ਦੀ ਮੈਨੇਜਿੰਗ ਡਾਇਰੈਕਟਰ ਦੀਕਸ਼ਾ ਗਾਂਧੀ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਕ੍ਰਿਏਟਿਵ ਏਜ ਅਕੈਡਮੀ ਇਸ ਤਰ੍ਹਾਂ ਬੱਚਿਆਂ ਨੂੰ ਇੱਕ ਚੰਗੇ ਮੁਕਾਮ ਤਕ ਪਹੁੰਚਾਉਣ ਲਈ ਯਤਨਸ਼ੀਲ ਹੈ |

 

seculartvindia
Author: seculartvindia

Leave a Comment

Voting poll

What does "money" mean to you?
  • Add your answer

latest news