
ਨਿਊਯਾਰਕ, 26 ਜਨਵਰੀ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਵਿੱਚ ਪਹਿਲੀ ਵਾਰ ਕਤਲ ਦੇ ਇਕ ਦੌਸ਼ੀ ਸਮਿਥ ਨੂੰ ਅਲਬਾਮਾ ਸੂਬੇ ਵਿੱਚ ਨਾਈਟ੍ਰੋਜਨ ਗੈਸ ਦੇ ਨਾਲ ਸ਼ਜਾ -ਏ ਮੋਤ ਦਿੱਤੀ ਗਈ । ਉਸ ਨੇ ਸਜ਼ਾ ਤੋਂ ਬਚਣ ਲਈ ਵੀਰਵਾਰ ਦੇਰ ਰਾਤ ਅਮਰੀਕੀ ਸੁਪਰੀਮ ਕੋਰਟ ਨੂੰ ਆਖਰੀ ਸਮੇਂ ਦੀ ਅਪੀਲ ਵੀ ਕੀਤੀ, ਜਿਸ ਨੂੰ ਰੱਦ ਕਰ ਦਿੱਤਾ ਗਿਆ। ਅਮਰੀਕਾ ਵਿੱਚ ਨਾਈਟ੍ਰੋਜਨ ਗੈਸ ਦੁਆਰਾ ਫਾਂਸੀ ਦੇਣ ਦਾ ਇਹ ਪਹਿਲਾ ਮਾਮਲਾ ਹੈ।ਅਮਰੀਕੀ ਮੀਡੀਆ ਹਾਊਸ ਸੀਐਨਐਨ ਮੁਤਾਬਕ ਸਮਿਥ ਨੂੰ 1988 ਵਿੱਚ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇੱਕ ਪਾਦਰੀ ਨੇ ਸਮਿਥ ਨੂੰ ਆਪਣੀ ਪਤਨੀ ਨੂੰ ਮਾਰਨ ਲਈ ਮਜਬੂਰ ਕੀਤਾ। 2022 ਵਿੱਚ, ਸਮਿਥ ਨੂੰ ਘਾਤਕ ਟੀਕਾ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਮਰਿਆ ਨਹੀ, ਅਤੇ ਉਹ ਬਚ ਗਿਆ ਸੀ।ਹੁਣ ਨਾਈਟ੍ਰੋਜਨ ਗੈਸ ਦੁਆਰਾ ਫਾਂਸੀ ਦੀ ਸਜ਼ਾ ਦਿੱਤੀ ਗਈ ਇਸ ਦਾ ਸਮਰਥਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਬਿਨਾਂ ਦਰਦ ਦੇ ਮਾਰਦੀ ਹੈ। ਜਦੋਂ ਕਿ ਸੰਯੁਕਤ ਰਾਸ਼ਟਰ ਅਤੇ ਹੋਰ ਮਾਹਿਰਾਂ ਦਾ ਮੰਨਣਾ ਹੈ ਕਿ ਨਾਈਟ੍ਰੋਜਨ ਗੈਸ ਤਸ਼ੱਦਦ ਵਿਚ ਮਨੁੱਖੀ ਮੌਤ ਦਾ ਕਾਰਨ ਬਣਦੀ ਹੈ।
> ਅਲਾਬਾਮਾ ਸਟੇਟ ਜੇਲ੍ਹ ਦੇ ਬਾਹਰ ਵੀਰਵਾਰ ਰਾਤ ਲੋਕ ਲਾਈਨ ਵਿੱਚ ਖੜ੍ਹੇ ਸਨ। ਜਿੱਥੇ ਸਮਿਥ ਨੂੰ ਨਾਈਟ੍ਰੋਜਨ ਸਾਹ ਰਾਹੀਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਅਲਬਾਮਾ ਜੇਲ੍ਹ ਦੇ ਅਧਿਕਾਰੀਆਂ ਮੁਤਾਬਕ ਸਮਿਥ ਨੂੰ ਪਹਿਲਾਂ ਇੱਕ ਚੈਂਬਰ ਵਿੱਚ ਲਿਜਾਇਆ ਗਿਆ ਅਤੇ ਸਟਰੈਚਰ ਵਿੱਚ ਬੰਨ੍ਹਿਆ ਗਿਆ। ਉਸਦੇ ਮੂੰਹ ਉੱਤੇ ਇੱਕ ਉਦਯੋਗਿਕ ਮਾਸਕ ਪਾਇਆ ਗਿਆ ਸੀ, ਅਤੇ ਇਸ ਵਿੱਚ ਨਾਈਟ੍ਰੋਜਨ ਗੈਸ ਛੱਡੀ ਗਈ ਸੀ।ਸਾਹ ਲੈਂਦੇ ਹੀ ਇਹ ਗੈਸ ਪੂਰੇ ਸਰੀਰ ਵਿੱਚ ਫੈਲ ਗਈ ਅਤੇ ਸਰੀਰ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਸਮਿਥ ਦੀ ਮੌਤ ਹੋ ਗਈ। ਮਾਸਕ ਪਹਿਨਣ ਵੇਲੇ ਨਾਈਟ੍ਰੋਜਨ ਗੈਸ ਨੂੰ ਸਾਹ ਲੈਣ ਨਾਲ ਵੀ ਉਲਟੀਆਂ ਆ ਸਕਦੀਆਂ ਹਨ, ਜੋ ਅਮਲ ਦੀ ਪ੍ਰਕਿਰਿਆ ਵਿੱਚ ਵਿਘਨ ਪਾ ਸਕਦੀਆਂ ਹਨ। ਸਮਿਥ ਦੇ ਵਕੀਲ ਨੇ ਵੀ ਇਹ ਦਲੀਲ ਦਿੱਤੀ। ਇਸ ਤੋਂ ਬਚਣ ਲਈ ਜੇਲ੍ਹ ਪ੍ਰਸ਼ਾਸਨ ਨੇ ਸਮਿਥ ਨੂੰ ਸਵੇਰੇ ਦਸ ਵਜੇ ਤੋਂ ਬਾਅਦ ਕੁਝ ਵੀ ਖਾਣ ਦੀ ਇਜਾਜ਼ਤ ਨਹੀਂ ਦਿੱਤੀ। ਨਾਈਟ੍ਰੋਜਨ ਗੈਸ ਸਾਹ ਰਾਹੀਂ ਮੌਤ ਦੀ ਸਜ਼ਾ ਦੇਣਾ ਪਲਾਸਟਿਕ ਨਾਲ ਮੂੰਹ ਢੱਕ ਕੇ ਕਿਸੇ ਨੂੰ ਮਾਰਨ ਦੇ ਬਰਾਬਰ ਹੈ। ਫਰਕ ਸਿਰਫ ਇਹ ਹੈ ਕਿ ਮੌਤ ਨਾਈਟ੍ਰੋਜਨ ਦੀ ਬਜਾਏ ਕਾਰਬਨ ਡਾਈਆਕਸਾਈਡ ਨਾਲ ਹੁੰਦੀ ਹੈ।