February 4, 2026 1:05 am

ਅਮਰੀਕਾ ਦੇ ਟੈਕਸਾਸ ਸੂਬੇ ਦੇ ਸ਼ਹਿਰ ਹਿਊਸਟਨ ਵਿੱਚ ਇੱਕ ਚਰਚ ਵਿੱਚ ਗੋਲੀਬਾਰੀ ਇੱਕ ਔਰਤ ਨੇ ਚਲਾਈ ਗੋਲੀ, ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਅੋਰਤ ਦੀ ਮੋਤ  

Share:

ਨਿਊਯਾਰਕ, 12 ਫਰਵਰੀ (ਰਾਜ ਗੋਗਨਾ)-ਅਮਰੀਕਾ ‘ਚ ਅੰਨ੍ਹੇਵਾਹ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ  ਹੀ ਨਹੀਂ ਲੈ ਰਹੀਆਂ ਹਨ। ਹਾਲ ਹੀ ‘ਚ ਹਿਊਸਟਨ ‘ਚ ਐਤਵਾਰ ਨੂੰ ਇੱਥੇ ਹੋਈ  ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਕ ਰਿਪੋਰਟ ਵਿੱਚ ਹਿਊਸਟਨ ਦੇ ਪੁਲਿਸ ਮੁਖੀ ਟਰੌਏ ਫਿਨਰਗਨ  ਨੇ ਇਸ ਘਟਨਾ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਗੋਲੀਬਾਰੀ ਐਤਵਾਰ ਨੂੰ ਹਿਊਸਟਨ ਦੇ ਲੇਕਵੁੱਡ ਚਰਚ ਵਿੱਚ ਹੋਈ। ਹਾਲਾਂਕਿ, ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਾਰ ਹਮਲਾਵਰ ਔਰਤ ਸੀ ਅਤੇ ਉਸ ਨੂੰ ਪੁਲਿਸ ਨੇ ਗੋਲੀ ਮਾਰ ਕੇ ਮਾਰ  ਦਿੱਤਾ।
ਰਿਪੋਰਟਾਂ ਮੁਤਾਬਕ ਮਹਿਲਾ ਸ਼ੂਟਰ ਦੇ ਨਾਲ ਇੱਕ ਬੱਚਾ ਵੀ ਸੀ। ਹਿਊਸਟਨ ਪੁਲਿਸ ਦੇ ਮੁਖੀ ਟਰੌਏ ਨੇ ਕਿਹਾ ਕਿ ਔਰਤ ਨੂੰ ਮੌਕੇ ‘ਤੇ ਗੋਲੀ ਮਾਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਔਰਤ ਕੋਲ ਮੌਜੂਦ ਇਕ ਬੱਚਾ ਸੀ ਉਸ ਬੱਚੇ ਦੀ ਉਮਰ ਚਾਰ ਤੋਂ ਪੰਜ ਸਾਲ ਦੇ ਵਿਚਕਾਰ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਚਰਚ ‘ਚ ਦਾਖਲ ਹੁੰਦੇ ਹੀ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਮੌਕੇ ‘ਤੇ ਮੌਜੂਦ ਦੋ ਆਫ-ਡਿਊਟੀ ਪੁਲਸ ਅਧਿਕਾਰੀਆਂ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਸ਼ੂਟਰ ਨੇ ਗੋਲੀਬਾਰੀ ਜਾਰੀ ਰੱਖੀ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਜਵਾਬੀ ਫਾਇਰਿੰਗ ਕੀਤੀ। ਇਸ ਜਵਾਬੀ ਕਾਰਵਾਈ ਵਿੱਚ ਬੱਚਾ ਵੀ ਜ਼ਖ਼ਮੀ ਹੋ ਗਿਆ। ਹਮਲਾਵਰ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਜ਼ਖਮੀ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਕਾਰਵਾਈ ਦੌਰਾਨ ਇੱਕ 57 ਸਾਲਾ ਵਿਅਕਤੀ  ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਬੱਚਾ ਅਤੇ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news