
ਹੁਸ਼ਿਆਰਪੁਰ 3 ਅਪ੍ਰੈਲ ( ਤਰਸੇਮ ਦੀਵਾਨਾ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਿੱਡਰ ਹੋ ਕੇ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਗਲਤ ਅਨਸਰਾ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ, ਜਿਸ ਕਾਰਨ ਅਮਰੀਕਾ ਦੇ ਵਾਸ਼ਿੰਗਟਨ ਸਿਆਟਲ ’ਚ ਰਹਿ ਰਹੇ ਭਗਵੰਤ ਮਾਨ ਦੇ ਬੱਚਿਆਂ ਬੇਟੀ ਸੀਰਤ ਅਤੇ ਪੁੱਤਰ ਦਿਸ਼ਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਹੀ ਨਿੰਦਣਯੋਗ, ਘਿਨਾਉਣੀ ਅਤੇ ਕਾਇਰਾਨਾ ਹਰਕਤ ਹੈ। ਉਹਨਾ ਕਿਹਾ ਕਿ ਕੁਝ ਲੋਕ ਬੁਜ਼ਦਿਲਾਂ ਵਾਲੀਆਂ ਹਰਕਤਾਂ ’ਤੇ ਉਤਰ ਆਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਅਤੇ ਕੌਮੀ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਕਮਲ ਵੱਲੋਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੀਤਾ । ਨਿਸ਼ਾਂਤ ਸ਼ਰਮਾ ਅਤੇ ਕਮਲਜੀਤ ਕਮਲ ਨੇ ਮੰਗ ਕੀਤੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ. ਜੈ ਸ਼ੰਕਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਅਮਰੀਕਾ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਅਤੇ ਸੰਯੁਕਤ ਰਾਸ਼ਟਰ ਨੂੰ ਪੱਤਰ ਭੇਜ ਕੇ ਤੁਰੰਤ ਗਲਤ ਅਨਸਰਾ ਨੂੰ ਮੂੰਹ ਤੋੜਵਾਂ ਜਵਾਬ ਦੇਣ ਵਾਲੇ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਸੀਰਤ ਅਤੇ ਬੇਟੇ ਦਿਸ਼ਾਨ ਨੂੰ ਸੁਰੱਖਿਆ ਉਪਲੱਬਧ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਖੁੱਲ੍ਹੇਆਮ ਦੋਸ਼ ਲਾਏ ਜਾ ਰਹੇ ਸਨ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਖਾਲਿਸਤਾਨੀ ਸਮਰਥਕ ਹਨ ਪਰ ਜਿਹੜਾ ਕੰਮ 1947 ਤੋਂ ਬਾਅਦ ਕਿਸੇ ਵੀ ਮੁੱਖ ਮੰਤਰੀ ਨੇ ਨਹੀਂ ਕੀਤਾ, ਉਹ ਕੰਮ ਭਗਵੰਤ ਮਾਨ ਨੇ ਪੰਜਾਬ ਵਿਚੋਂ ਖਾਲਿਸਤਾਨੀ ਸਮਰਥਕਾਂ ਨੂੰ ਇਕੋ ਝੱਟਕੇ ਵਿਚ ਕੱਢ ਕੇ ਕਰ ਕੇ ਦਿਖਾ ਦਿੱਤਾ ਹੈ।
ਨਿਸ਼ਾਂਤ ਸ਼ਰਮਾ ਅਤੇ ਕਮਲ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਨੂੰ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਖਾਲਿਸਤਾਨੀ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖਦਿਆਂ ਸੂਬੇ ’ਚ ਮੁਕੰਮਲ ਅਮਨ ਸ਼ਾਂਤੀ ਬਹਾਲ ਰੱਖੀ ਹੋਈ ਹੈ, ਜਿਸ ਕਰਕੇ ਭਗਵੰਤ ਮਾਨ ਦੀ ਧੀ ਅਤੇ ਬੇਟੇ ਦਾ ਖਾਲਿਸਤਾਨੀ ਕੋਈ ਜਾਨੀ ਮਾਲੀ ਨੁਕਸਾਨ ਨਾ ਕਰ ਦੇਣ, ਇਸ ਲਈ ਹੁਣ ਕੇਂਦਰ ’ਚ ਬੈਠੇ ਪੀ. ਐੱਮ. ਮੋਦੀ, ਉਨ੍ਹਾਂ ਦੇ ਵਿਦੇਸ਼ ਮੰਤਰੀ, ਗ੍ਰਹਿ ਮੰਤਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲ ਕਰ ਕੇ ਤੁਰੰਤ ਭਗਵੰਤ ਮਾਨ ਦੀ ਧੀ ਸੀਰਤ ਅਤੇ ਬੇਟੇ ਦਿਸ਼ਾਨ ਨੂੰ ਸੁਰੱਖਿਆ ਦਿਵਾਉਣੀ ਚਾਹੀਦੀ ਹੈ। ਨਿਸ਼ਾਂਤ ਸ਼ਰਮਾ ਅਤੇ ਕਮਲਜੀਤ ਸਿਘ ਕਮਲ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਵਲੋਂ ਕੀਤੀ ਗਈ ਇਸ ਕਾਰਵਾਈ ਲਈ ਜਿੱਥੇ ਦਿਲੋਂ ਧੰਨਵਾਦ ਕਰਦੀ ਹੈ, ਉਥੇ ਹੀ ਉਨ੍ਹਾਂ ਨੂੰ ਭਰੋਸਾ ਦਿੰਦੀ ਹੈ ਕਿ ਅੱਤਵਾਦ ਅਤੇ ਖਾਲਿਸਤਾਨ ਦੇ ਖਿਲਾਫ਼ ਕੀਤੀ ਜਾਣ ਵਾਲੀ ਹਰ ਕਾਰਵਾਈ ’ਚ ਸ਼ਿਵ ਸੈਨਾ ਹਿੰਦ ਉਨ੍ਹਾਂ ਦੇ ਨਾਲ ਹੈ।