ਨਿਊਯਾਰਕ, 2 ਦਸੰਬਰ (ਰਾਜ ਗੋਗਨਾ)-ਅਮਰੀਕਾ ਦੇ ਸ਼ਹਿਰ ਅਟਲਾਂਟਾ ਵਿੱਚ ਇੱਕ ਪ੍ਰਦਰਸ਼ਨਕਾਰੀ ਨੇ ਖੁਦ ਨੂੰ ਜ਼ਿੰਦਾ ਸਾੜ ਲਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਮੋਤ ਹੋ ਗਈ।ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਪੂਰੀ ਹੋਣ ਤੋਂ ਬਾਅਦ ਭਾਰਤੀ ਸਮੇਂ ਮੁਤਾਬਕ ਬੀਤੇਂ ਦਿਨ ਸ਼ੁੱਕਰਵਾਰ ਦੇਰ ਰਾਤ ਅਮਰੀਕਾ ‘ਚ ਇਕ ਫਲਸਤੀਨੀ ਸਮਰਥਕ ਨੇ ਖੁਦ ਨੂੰ ਜ਼ਿੰਦਾ ਸਾੜ ਲਿਆ। ਇਹ ਘਟਨਾ ਅਟਲਾਂਟਾ ਦੇ ਵਿੱਚ ਇਜ਼ਰਾਈਲੀ ਕੌਂਸਲੇਟ ਦੇ ਸਾਹਮਣੇ ਵਾਪਰੀ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਕ ਸੁਰੱਖਿਆ ਗਾਰਡ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।ਹਾਲਾਂਕਿ ਉਹ ਅਸਫਲ ਰਿਹਾ।ਅਤੇ ਉਸ ਦੀ ਮੋਤ ਹੋ ਗਈ। ਪ੍ਰਦਰਸ਼ਨਕਾਰੀ ਦਾ 90% ਸਰੀਰ ਸੜ ਗਿਆ ਸੀ।ਜਿਸ ਨੂੰ ਹਸਪਤਾਲ ਲਿਜਾਇਆ ਗਿਆ।ਜਿੱਥੇ ਜਾ ਕੇ ਉਸ ਦੀ ਮੋਤ ਹੋ ਗਈ ਅਧਿਕਾਰੀਆਂ ਨੇ ਅਜੇ ਤੱਕ ਉਸ ਦੀ ਪਛਾਣ ਜਾਰੀ ਨਹੀਂ ਕੀਤੀ ਹੈ। ਪੁਲਸ ਮੁਤਾਬਕ ਅੱਗ ਲਗਾਉਣ ਸਮੇਂ ਉਸ ਨੇ ਫਲਸਤੀਨ ਦਾ ਝੰਡਾ ਲਪੇਟਿਆ ਹੋਇਆ ਸੀ।
ਅਮਰੀਕਾ ‘ਚ ਫਲਸਤੀਨੀ ਸਮਰਥਕ ਨੇ ਖੁਦ ਨੂੰ ਜ਼ਿੰਦਾ ਸਾੜਿਆ
Share:
Voting poll
What does "money" mean to you?