February 4, 2026 3:30 am

ਅਫ਼ਰੀਕੀ ਮੁਲਕਾਂ ਦਾ ਭਰੋਸੇਮੰਦ ਭਾਈਵਾਲ ਹੈ ਭਾਰਤ: ਮੋਦੀ

Share:

ਨਵੀਂ ਦਿੱਲੀ, 24 ਅਗਸਤ/ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ, ਅਫ਼ਰੀਕਾ ਦੇ ‘ਏਜੰਡੇ 2063’ ਤਹਿਤ ਆਲਮੀ ਤਾਕਤ ਬਣਨ ਦੇ ਸਫ਼ਰ ’ਚ ਉਸ ਦਾ ਭਰੋਸੇਮੰਦ ਅਤੇ ਨੇੜਲਾ ਭਾਈਵਾਲ ਹੈ। ਜੋਹੈੱਨਸਬਰਗ ’ਚ ਅਫ਼ਰੀਕੀ ਮਹਾਦੀਪ ਦੇ ਸਿਖਰਲੇ ਆਗੂਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਤਿਵਾਦ ਦਾ ਟਾਕਰਾ, ਭੋਜਨ ਤੇ ਊਰਜਾ ਸੁਰੱਖਿਆ, ਵਾਤਾਵਰਨ ਅਤੇ ਸਾਈਬਰ ਸੁਰੱਖਿਆ ਸਾਂਝੇ ਹਿੱਤਾਂ ਨਾਲ ਜੁੜੇ ਖੇਤਰ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਅਫ਼ਰੀਕੀ ਮੁਲਕਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਫ਼ਰੀਕਾ ਦੀ ਧਰਤੀ ਤੋਂ ਹੀ ਮਹਾਤਮਾ ਗਾਂਧੀ ਨੇ ਅਹਿੰਸਾ ਦੀ ਸ਼ੁਰੂਆਤ ਕੀਤੀ ਸੀ ਅਤੇ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਨੈਲਸਨ ਮੰਡੇਲਾ ਵਰਗੇ ਮਹਾਨ ਆਗੂ ਪ੍ਰੇਰਿਤ ਹੋਏ ਸਨ। ਪ੍ਰਧਾਨ ਮੰਤਰੀ ਨੇ ਭਾਰਤ-ਅਫ਼ਰੀਕੀ ਸਬੰਧਾਂ ਦੇ ਵੱਖ ਵੱਖ ਪਹਿਲੂਆਂ ਨੂੰ ਵੀ ਉਜਾਗਰ ਕੀਤਾ। -ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news