February 4, 2026 3:26 pm

ਅਤੀਕ ਅਤੇ ਅਸ਼ਰਫ ਦੀਆਂ ਦੇਹਾਂ ਸਪੁਰਦ-ਏ-ਖਾਕ

Share:

ਪ੍ਰਯਾਗਰਾਜ, 16 ਅਪਰੈਲ/ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀਆਂ ਦੇਹਾਂ ਨੂੰ ਅੱਜ ਦੇਰ ਸ਼ਾਮ ਭਾਰੀ ਪੁਲੀਸ ਸੁਰੱਖਿਆ ਹੇਠ ਇਥੋਂ ਦੇ ਕਸਾਰੀ ਮਸਾਰੀ ਕਬਰਿਸਤਾਨ ’ਚ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਪੋਸਟਮਾਰਟਮ ਮਗਰੋਂ ਦੋਹਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀਆਂ ਗਈਆਂ ਸਨ। ਜਾਣਕਾਰੀ ਮੁਤਾਬਕ ਇਸ ਮੌਕੇ ਅਸ਼ਰਫ ਦੀਆਂ ਦੋਵੇਂ ਧੀਆਂ ਅਤੇ ਅਤੀਕ ਦੇ ਦੋ ਲੜਕੇ ਹਾਜ਼ਰ ਸਨ। ਪੋਸਟਮਾਰਟਮ ਰਿਪੋਰਟ ਮੁਤਾਬਕ ਅਤੀਕ ਦੇ ਅੱਠ ਗੋਲੀਆਂ ਅਤੇ ਅਸ਼ਰਫ ਦੇ ਛੇ ਗੋਲੀਆਂ ਲੱਗੀਆਂ ਸਨ। ਅਤੀਕ ਦੇ ਪੁੱਤਰ ਅਸਦ ਨੂੰ ਸ਼ਨਿਚਰਵਾਰ ਨੂੰ ਇਸੇ ਕਬਰਿਸਤਾਨ ’ਚ ਦਫਨਾਇਆ ਗਿਆ ਸੀ। ਅਤੀਕ ਅਤੇ ਅਸ਼ਰਫ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਕਬਰਾਂ ਨੇੜੇ ਹੀ ਦਫਨਾਇਆ ਗਿਆ ਹੈ। -ਆਈਏਐੱਨਐੱਸ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news