ਤਰਕਸ਼ੀਲਾਂ ਨੇ ਵਿਦਿਆਰਥੀਆਂ ਨੂੰ ਕਿਸੇ ਗਲ ਨੂੰ ਮੰਨਣ ਤੋਂ ਪਹਿਲਾਂ ਪਰਖ਼ਣ ਦਾ ਸੁਨੇਹਾ ਦਿੱਤਾ

ਦਲਜੀਤ ਕੌਰ/ਸੰਗਰੂਰ, 27 ਮਈ, 2023: ਵਿਗਿਆਨਕ ਵਿਚਾਰ ਅਪਨਾਉਣ ਦਾ ਸੁਨੇਹਾ ਲੈ ਕੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂ ਮਾਸਟਰ ਪਰਮਵੇਦ ਤੇ ਚਰਨ ਕਮਲ ਸਿੰਘ ਐਸ ਯੂ ਐੱਸ ਸਕੂਲ ਮਹਿਲਾਂ ਪਹੁੰਚੇ। ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਦਾ ਸੱਦਾ ਲੈ ਕੇ ਆਉਣ ਲਈ ਸਕੂਲ ਪ੍ਰਿੰਸੀਪਲ ਸ੍ਰੀ ਸੰਦੀਪ ਜੀ ਨੇ ਤਰਕਸ਼ੀਲ ਆਗੂਆਂ … Read more

ਮੋਦੀ ਜੀ ਅਤੇ ਨੱਡਾ ਜੀ ਦੀ ਅਗਵਾਈ ‘ਚ ਭਾਜਪਾ ਦੇਸ਼ ਵਾਸੀਆਂ ਦੀ ਪਹਿਲੀ ਪਸੰਦ : ਡਾ: ਰਮਨ ਘਈ –

ਹੁਸ਼ਿਆਰਪੁਰ 27 (ਤਰਸੇਮ ਦੀਵਾਨਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਅਤੇ ਨੱਡਾ ਜੀ ਦੀ ਰਹਿਨੁਮਾਈ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਵਿੱਚ ਭਾਜਪਾ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਆਪਣਾ ਅਹਿਮ ਸਥਾਨ ਬਣਾ ਰਹੀ ਹੈ।  ਇਹ ਗੱਲ ਡਾ: ਰਮਨ ਘਈ ਨੇ ਭਾਜਪਾ ਜ਼ਿਲ੍ਹਾ ਸਪੋਰਟਸ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਮੋਹਿਤ ਸੰਧੂ … Read more

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਦੇ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਦਲਜੀਤ ਕੌਰ/ਸੰਗਰੂਰ, 27 ਮਈ, 2023: ਸ.ਸ.ਸ.ਸ. ਸਕੂਲ ਮਹਿਲਾਂ ਦੇ 12ਵੀਂ ਦੇ ਸ਼ਾਨਦਾਰ ਨਤੀਜੇ ਆਉਣ ਤੇ ਸਕੂਲ ਦੇ 90% ਅਤੇ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਸਾਬਕਾ ਪ੍ਰਿੰਸੀਪਲ ਸ੍ਰੀਮਤੀ ਇਕਦੀਸ਼ ਕੌਰ ਜੀ ਨੇ ਸਿਰਕਤ ਕੀਤੀ ਸਕੂਲ ਦਾ 12ਵੀਂ ਦਾ ਨਤੀਜਾ ਬਹੁਤ ਸ਼ਾਨਦਾਰ ਅਤੇ … Read more

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਵੱਲੋਂ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ: ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਦੇ ਸਨਮਾਨ ਸਮਾਰੋਹ ਮੌਕੇ ਸ਼ਿਰਕਤ 

ਦਲਜੀਤ ਕੌਰ/ਸੰਗਰੂਰ, 27 ਮਈ, 2023: ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਵੱਲੋਂ ਅੱਜ ਪੰਜਾਬ ਇਨਫੋਟੈੱਕ ਦੇ ਨਵ ਨਿਯੁਕਤ ਚੇਅਰਮੈਨ ਡਾ: ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਦੇ ਸਨਮਾਨ ’ਚ ਆਯੋਜਿਤ ਸਮਾਰੋਹ ਦੌਰਾਨ ਵਿਸ਼ੇਸ ਤੌਰ’ਤੇ ਸ਼ਿਰਕਤ ਕੀਤੀ। ਇਸ ਸਨਮਾਨ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਸਰਦਾਰਨੀ ਹਰਪਾਲ ਕੌਰ ਤੋਂ ਇਲਾਵਾ ਆਮ ਆਦਮੀ … Read more

ਡਾ. ਸੁਰਜੀਤ ਲੀ ਦੀ ਯਾਦ ਵਿਚ 11 ਜੂਨ ਨੂੰ ਪਟਿਆਲਾ ਵਿਖੇ “ਅਜੋਕੀ ਹਾਲਤ ਤੇ ਬੁੱਧੀਜੀਵੀਆਂ ਦੀ ਸਮਾਜਿਕ ਭੂਮਿਕਾ” ਵਿਸ਼ੇ ‘ਤੇ ਹੋਵੇਗਾ ਸਮਾਗਮ

ਦਲਜੀਤ ਕੌਰ/ਚੰਡੀਗੜ੍ਹ, 27 ਮਈ, 2023: ਪਿਛਲੇ ਮਹੀਨੇ ਵਿਛੋੜਾ ਦੇ ਗਏ ਲੋਕਧਾਰਾ ਦੇ ਨਾਮਵਰ ਵਿਦਵਾਨ ਡਾ. ਸੁਰਜੀਤ ਲੀ ਦੀ ਯਾਦ ਵਿਚ ਸਲਾਮ ਕਾਫ਼ਲੇ ਵੱਲੋਂ 11 ਜੂਨ ਦਿਨ ਐਤਵਾਰ ਨੂੰ ਪਟਿਆਲਾ ਵਿਖੇ “ਅਜੋਕੀ ਹਾਲਤ ਅਤੇ ਬੁੱਧੀਜੀਵੀਆਂ ਦੀ ਸਮਾਜਿਕ ਭੂਮਿਕਾ” ਵਿਸ਼ੇ ‘ਤੇ ਵਿਚਾਰ ਚਰਚਾ ਦਾ ਸਮਾਗਮ ਕੀਤਾ ਜਾਵੇਗਾ। ਸਲਾਮ ਕਾਫ਼ਲੇ ਵੱਲੋਂ ਇਹ ਸਮਾਗਮ ਕਰਨ ਦਾ ਐਲਾਨ ਡਾ.ਸੁਰਜੀਤ ਲੀ … Read more

ਪਹਿਲਵਾਨ ਖਿਡਾਰਨਾਂ ਨਾਲ ਸਰੀਰਕ ਛੇੜਛਾੜ ਕਰਨ ਵਾਲੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾਵੇ:  ਗੁਰਦੇਵ ਮਾਂਗੇਵਾਲ 

ਦਲਜੀਤ ਕੌਰ/ਬਰਨਾਲਾ, 27 ਮਈ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕੁਲਵੰਤ ਸਿੰਘ ਭਦੌੜ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਚਾਰੇ ਗਏ ਅਹਿਮ ਮਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸਾਹਿਬ ਸਿੰਘ ਬਡਬਰ ਨੇ ਦੱਸਿਆ ਕਿ ਦਿੱਲੀ ਬਾਰਡਰਾਂ ਤੇ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਵਾਪਸ … Read more

ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਕੱਟੇ ਚਲਾਨ

ਦਲਜੀਤ ਕੌਰ/ਸੰਗਰੂਰ, 27 ਮਈ, 2023: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਤੰਬਾਕੂ ਵਿਰੋਧੀ ਪੰਦਰਵਾੜੇ ਤਹਿਤ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ। ਇਹ ਚਲਾਨ ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋੰ ਕੀਤੇ ਗਏ ਜਿਸ ਵਿੱਚ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਬਲਜਿੰਦਰ ਸਿੰਘ, ਬਲਾਕ … Read more

ਭਵਾਨੀਗੜ੍ਹ ਦੀ ਜਸਮੀਤ ਕੌਰ ਨੇ ਦਸਵੀਂ ਜਮਾਤ ਵਿੱਚੋਂ ਸੂਬੇ ‘ਚੋਂ ਪ੍ਰਾਪਤ ਕੀਤਾ ਚੌਥਾ ਸਥਾਨ; ਸੰਗਰੂਰ ਜ਼ਿਲ੍ਹੇ ‘ਚੋਂ ਹਾਸਿਲ ਕੀਤਾ ਪਹਿਲਾ ਸਥਾਨ

ਦਲਜੀਤ ਕੌਰ/ਭਵਾਨੀਗੜ੍ਹ, 26 ਮਈ, 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ 10ਵੀਂ ਦੇ ਨਤੀਜਿਆਂ ਵਿਚੋਂ ਸਥਾਨਕ ਸ਼ਹਿਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਜਸਮੀਤ ਕੌਰ ਨੇ 650 ਅੰਕਾਂ ਵਿਚੋਂ 644 (99.08 ਫੀਸਦੀ) ਅੰਕ ਲੈਂਦਿਆਂ ਪੰਜਾਬ ਵਿਚੋਂ ਚੌਥਾ ਅਤੇ ਜ਼ਿਲ੍ਹਾ ਸੰਗਰੂਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸ਼ਹਿਰ ਭਵਾਨੀਗੜ੍ਹ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ … Read more

 ਸੰਗਤਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭਾਰ ਢੋਣ ਵਾਲੇ ਸਾਧਨਾਂ ਤੇ ਨਾ ਜਾਣ : ਸੰਤ ਸਤਵਿੰਦਰ ਹੀਰਾ 

ਹੁਸ਼ਿਆਰਪੁਰ 26 ਮਈ (ਤਰਸੇਮ ਦੀਵਾਨਾ) ਪਿਛਲੇ ਦਿਨੀਂ ਇਤਿਹਾਸਕ ਧਾਰਮਿਕ ਅਸਥਾਨ ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਦੇ ਦਰਸ਼ਨਾਂ ਲਈ ਪਿੰਡ ਪਰਾਗਪੁਰ ਬਲਾਚੌਰ ਤੋਂ ਆਈ ਸੰਗਤ ਦੀ ਰਸਤੇ ਵਿੱਚ ਟਰਾਲੀ ਪਲਟਣ ਨਾਲ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ,ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਚਰਨਛੋਹ ਗੰਗਾ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ … Read more

ਹਿੱਜ਼` ਐਕਸੀਲੇਂਟ ਇੰਸਟੀਟਿਯੂਟਸ ਦੇ ਪੀ .ਐਸ.ਈ.ਬੀ. ਦੀ 12ਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ : ਡਾ ਅਸ਼ੀਸ਼ ਸ਼ਰੀਨ

ਹੁਸ਼ਿਆਰਪੁਰ 26 ਮਈ ( ਤਰਸੇਮ ਦੀਵਾਨਾ ) ਪੀ .ਐਸ.ਈ.ਬੀ. ਦੀ 12ਵੀਂ ਜਮਾਤ ਦੇ ਨਤੀਜੇ ਜਾਰੀ ਹੋ ਚੁੱਕੇ ਹਨ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ `ਹਿਜ਼` ਐਕਸੀਲੇਂਟ ਇੰਸਟੀਟਿਯੂਟਸ ਦੇ ਨਤੀਜੇ ਸ਼ਾਨਦਾਰ ਰਹੇ ਹਨ। ਸਾਇੰਸ ਹੋਵੇ ਜਾਂ ਕਾਮਰਸ, ਵਿਦਿਆਰਥੀਆਂ ਦੀ ਮਿਹਨਤ ਰੰਗ ਲਿਆਈ ਹੈ। ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਸਾਰੇ ਵਿਸ਼ਿਆਂ ਦੇ ਸ਼ਾਨਦਾਰ ਨਤੀਜੇ ਆਏ ਹਨ। … Read more