July 29, 2026 10:43 am

ਵਿਕਾਸ ਲੋਕਾਂ ਦੀਆਂ ਲੋੜਾਂ ਅਨੁਸਾਰ ਹੋਣਾ ਚਾਹੀਦਾ ਹੈ, ਨਾ ਕਿ ਕਾਰਪੋਰੇਟ ਘਰਾਣਿਆਂ ਦੇ ਫ਼ਾਇਦੇ ਲਈ; ਰਾਹੁਲ ਗਾਂਧੀ

Share:

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦਾ ਦੌਰਾ ਕਰਦਿਆਂ ਗ੍ਰੇਟ ਨਿਕੋਬਾਰ ਖੇਤਰ ਵਿੱਚ ਤਜਵੀਜ਼ਤ ਮੈਗਾ ਪ੍ਰਾਜੈਕਟ ਤੋਂ ਚਿੰਤਤ ਕਬਾਇਲੀ ਆਗੂਆਂ ਨਾਲ ਮੁਲਾਕਾਤ ਕੀਤੀ। ਕੈਂਪਬੈੱਲ ਬੇਅ ਵਿੱਚ ਕਬਾਇਲੀ ਭਾਈਚਾਰੇ ਨੇ ਇਸ ਪ੍ਰਾਜੈਕਟ ਵਿੱਚ ਪਾਰਦਰਸ਼ਤਾ ਦੀ ਘਾਟ, ਵਾਤਾਵਰਨ ਨੂੰ ਖ਼ਤਰੇ ਅਤੇ ਕਬਾਇਲੀ ਹੱਕ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ ਹਨ। ਇਸ ਮੈਗਾ ਪ੍ਰਾਜੈਕਟ ਵਿੱਚ ਇੱਕ ਟ੍ਰਾਂਸ਼ਿਪਮੈਂਟ ਬੰਦਰਗਾਹ, ਟਾਊਨਸ਼ਿਪ, ਫ਼ੌਜੀ ਤੇ ਸਿਵਲ ਹਵਾਈ ਅੱਡਾ ਅਤੇ ਪਾਵਰ ਪਲਾਂਟ ਦਾ ਨਿਰਮਾਣ ਸ਼ਾਮਲ ਹੈ।

ਰਾਹੁਲ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਵਿਕਾਸ ਦਾ ਮਾਡਲ ਸਥਾਨਕ ਲੋਕਾਂ ਦੀਆਂ ਲੋੜਾਂ ਅਨੁਸਾਰ ਹੋਣਾ ਚਾਹੀਦਾ ਹੈ, ਨਾ ਕਿ ਕਾਰਪੋਰੇਟ ਘਰਾਣਿਆਂ ਦੇ ਫ਼ਾਇਦੇ ਲਈ। ਉਨ੍ਹਾਂ ਦੋਸ਼ ਲਾਇਆ ਕਿ ਟਾਪੂਆਂ ਦੇ ਕੁਦਰਤੀ ਸਰੋਤਾਂ ’ਤੇ ਕਾਰਪੋਰੇਟ ਪ੍ਰਭਾਵ ਵਧ ਰਿਹਾ ਹੈ। ਦੌਰੇ ਦੌਰਾਨ ਉਹ ‘ਇੰਦਰਾ ਪੁਆਇੰਟ’ ਵੀ ਗਏ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।

seculartvindia
Author: seculartvindia

Leave a Comment

Voting poll

[democracy id="1"]

latest news