ਅਜੇ ਵੀ ਰੋਜ਼ਾਨਾ ਸੁੱਟਿਆ ਜਾ ਰਿਹਾ ਬੁੱਢੇ ਨਾਲੇ ‘ਚ 80 ਟਨ ਗੋਹਾ : ਸੀਚੇਵਾਲ

MAY 3 – ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਐਤਵਾਰ ਨੂੰ ਕਿਹਾ ਕਿ ਅਬੋਹਰ ਖੇਤਰ ਵਿੱਚ ਆਉਣ ਵਾਲਾ ਨਹਿਰੀ ਪਾਣੀ ਲੁਧਿਆਣਾ ਦੇ ਬੁੱਢੇ ਨਾਲੇ, ਜਲੰਧਰ ਦੀ ਚਿੱਟੀ ਵੇਈਂ, ਕਾਲਾ ਸੰਘਿਆ ਅਤੇ ਜਮਸ਼ੇਰ ਡਰੇਨ ਦੇ ਗੰਦੇ ਤੇ ਜ਼ਹਿਰੀਲੇ ਪਾਣੀ ਕਾਰਨ ਪ੍ਰਦੂਸ਼ਿਤ ਹੈ।

ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ 79 ਡੇਅਰੀਆਂ ਦਾ ਗੰਦਾ ਪਾਣੀ ਬੁੱਢੇ ਨਾਲੇ ਵਿੱਚ ਪੈਣ ਤੋਂ ਰੋਕਣ ਨਾਲ ਪਾਣੀ ਪਹਿਲਾਂ ਨਾਲੋਂ ਕਾਫੀ ਸਾਫ਼ ਹੋਇਆ ਹੈ। ਸੀਚੇਵਾਲ ਮੁਤਾਬਕ ਪਹਿਲਾਂ ਬੁੱਢੇ ਨਾਲੇ ਵਿੱਚ ਰੋਜ਼ਾਨਾ 650 ਟਨ ਗੋਹਾ ਸੁੱਟਿਆ ਜਾਂਦਾ ਸੀ, ਪਰ ਹੁਣ ਪ੍ਰਬੰਧ ਸੁਧਰਨ ਤੋਂ ਬਾਅਦ ਇਹ ਘਟ ਕੇ 80 ਟਨ ਰਹਿ ਗਿਆ ਹੈ, ਜਿਸ ਨੂੰ ਪੂਰੀ ਤਰ੍ਹਾਂ ਰੋਕਣ ਦੇ ਯਤਨ ਜਾਰੀ ਹਨ।

ਸੀਚੇਵਾਲ ਪਿੰਡ ਭੰਗਾਲਾ ਦੇ ਸਰਕਾਰੀ ਮਿਡਲ ਸਕੂਲ ਦੇ ਮੁੱਖ ਅਧਿਆਪਕ ਦਿਲੀਪ ਭਾਂਭੂ ਦੀ ਸੇਵਾਮੁਕਤੀ ‘ਤੇ ਕਰਵਾਏ ਗਏ ਸਮਾਗਮ ਵਿੱਚ ਸ਼ਾਮਲ ਹੋਣ ਲਈ ਅਬੋਹਰ ਪੁੱਜੇ ਸਨ। ਸੀਚੇਵਾਲ ਨੇ ਕਿਹਾ ਕਿ ਸ਼ਾਂਤਮਈ ਅਤੇ ਸਿਹਤਮੰਦ ਸਮਾਜ ਸਿਰਜਣ ਵਿੱਚ ਅਧਿਆਪਨ ਕਿੱਤੇ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ। ਸਮਾਜ ਨੂੰ ਨਵੀਂ ਸੇਧ ਦੇਣ ਅਤੇ ਇਸ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਣ ਦੀ ਮੁੱਖ ਜ਼ਿੰਮੇਵਾਰੀ ਵੀ ਅਧਿਆਪਕ ਦੇ ਮੋਢਿਆਂ ‘ਤੇ ਹੁੰਦੀ ਹੈ।

seculartvindia
Author: seculartvindia

Leave a Comment